18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੀ.ਏ.ਯੂ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਚੱਕਰਾਜਾ)-ਪੀ.ਏ.ਯੂ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਐਸ.ਐਸ ਪਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਪੈਨਸ਼ਨਰਾਂ ਨੇ ਕਿਹਾ ਕਿ ਐਲ.ਟੀ.ਸੀ ਦੀ ਅਦਾਇਗੀ ਜੋ ਉਨ੍ਹਾਂ ਨੰੂ ਜਨਵਰੀ ਵਿਚ ਮਿਲਣੀ ਸੀ, ਅਜੇ ਤੱਕ ਉਸ ਦੀ ਅਦਾਇਗੀ ਨਹੀਂ ਹੋਈ | ਜਿਸ ਕਾਰਨ ਸਮੂਹ ਪੈਨਸ਼ਨਰਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਜਿਹੜੇ ਪੈਨਸ਼ਨਰ 75 ਤੋਂ 85 ਸਾਲ ਦੇ ਹੋ ਚੁੱਕੇ ਹਨ, ਉਨ੍ਹਾਂ ਦਾ ਬਕਾਇਆ 1-1-16 ਤੋਂ 31-5-21 ਵੀ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਹਾਈਕੋਰਟ ਦੇ ਫੈਸਲੇ 'ਤੇ ਵੀ ਟਾਲ ਮਟੋਲ ਕਰ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਰਟ ਦੇ ਫੈਸਲੇ ਨੰੂ ਲਾਗੂ ਕਰਦੇ ਹੋਏ ਜਲਦ ਪੈਨਸ਼ਨਰਾਂ ਨੰੂ ਅਦਾਇਗੀ ਕੀਤੀ ਜਾਵੇ | ਇਸ ਮੌਕੇ ਰਮੇਸ਼ ਚੰਦਰ ਸ਼ਰਮਾ, ਓਮ ਪ੍ਰਕਾਸ਼, ਕਿਸ਼ਨ ਬਮੋਤਰਾ, ਜਗੀਰ ਸਿੰਘ, ਕਸ਼ਮੀਰ ਸਿੰਘ, ਅਸ਼ੋਕ ਕੁਮਾਰ, ਜੋਗਿੰਦਰ ਸਿੰਘ, ਬੰਤੂ ਰਾਮ, ਕਿਸ਼ੋਰੀ ਲਾਲ, ਮਨਜੁਗ, ਮਹਿੰਦਰ ਸਿੰਘ, ਧਿਆਨ ਸਿੰਘ, ਤਿਲਕ ਰਾਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਤੀ-ਪਤਨੀ ਨੂੰ ਲੁੱਟ ਕੇ ਫਰਾਰ ਹੋਏ 3 ਲੁਟੇਰੇ ਨਾਮਜ਼ਦ <br/> ਅਗਲੀ ਖ਼ਬਰ ਘਣੀਏ ਕੇ ਬੇਟ ਦੇ ਖੇਤਾਂ ਵਿੱਚੋਂ 500 ਗ੍ਰਾਮ ਆਈਸ ਤੇ ਪਾਕਿਸਤਾਨੀ ਡਰੋਨ ਬਰਾਮਦ
Ad Position 24