03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਰਾਵੀ ਪਾਰ ਦੇ 7 ਪਿੰਡਾਂ ਨੰੂ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਨਸੀਬ ਨਹੀਂ ਹੋਇਆ ਪੱਕਾ ਪੁਲ

Ad Position 21
No active advertisement
ਅਜੀਤ ਡੈਸਕ 16-06-2026
'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ | ਤਸਵੀਰ: ਵਿਸ਼ਾਲ ਮੁੰਨਾ


ਗੁਰਦਾਸਪੁਰ, 15 ਜੂਨ (ਚੱਕਰਾਜਾ/ਅਸ਼ੋਕ ਸ਼ਰਮਾ)-ਭਾਰਤ ਪਾਕਿ ਵੰਡ ਤੋਂ ਬਾਅਦ ਵੀ ਰਾਵੀ ਪਾਰ ਦੇ 7 ਪਿੰਡਾਂ ਦੇ ਲੋਕਾਂ ਨੰੂ ਪੱਕਾ ਪੁਲ ਅਜੇ ਤੱਕ ਨਸੀਬ ਨਹੀਂ ਹੋਇਆ | ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਇਸ ਸਬੰਧੀ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਬਾਬਾ ਕੁਲਵੰਤ ਸਿੰਘ, ਸਰਪੰਚ ਬਿਕਰਮਜੀਤ ਸਿੰਘ ਰਾਜਪੁਰ ਚੇਬੇ, ਸਰਪੰਚ ਮਨੀਸ਼ ਕੁਮਾਰ ਤੂਰਬਾਨੀ, ਸਰਪੰਚ ਬਲਰਾਜ ਸਿੰਘ ਮੰਮੀ ਚੱਕਰੰਗਾ, ਸਾਬਕਾ ਸਰਪੰਚ ਬਲਦੇਵ ਸਿੰਘ ਤੇ ਸਰਪੰਚ ਵਿਕੀ ਕੁਮਾਰ ਲੁਧਿਆਣਾ ਨੇ ਦੱਸਿਆ ਕਿ ਪਿਛਲੇ 79 ਸਾਲਾ ਤੋਂ ਵੱਖ-ਵੱਖ ਸਰਕਾਰਾਂ ਨੇ ਵੋਟਾਂ ਹਥਿਆਉਣ ਦੀ ਖ਼ਾਤਰ ਲੋਕਾਂ ਨਾਲ ਪੁਲ ਬਣਾਉਣ ਦੇ ਝੂਠੇ ਵਾਅਦੇ ਕੀਤੇ | ਪਰ ਅਜੇ ਤੱਕ ਇਹ ਵਾਅਦੇ ਅਮਲੀ ਰੂਪ 'ਚ ਪੂਰੇ ਨਹੀਂ ਹੋ ਸਕੇ | ਜਿਸ ਨਾਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਰੋਹ ਸਰਕਾਰਾਂ ਪ੍ਰਤੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰ ਸਾਲ ਬਰਸਾਤਾਂ ਦੇ ਦਿਨਾਂ ਵਿਚ ਜਦ ਵੀ ਦਰਿਆ ਵਿਚ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਇਨ੍ਹਾਂ 7 ਪਿੰਡਾਂ ਦੇ ਲੋਕਾਂ ਦਾ ਇਕ ਤਰ੍ਹਾਂ ਨਾਲ ਦੇਸ਼ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ | ਭਾਵੇਂ ਕਿ ਗਰਮੀਆਂ ਦੇ ਦਿਨਾਂ ਵਿਚ ਇਸ ਪੁਲ 'ਤੇ ਪਲਟੂਨ ਪੁਲ ਦਾ ਨਿਰਮਾਣ ਕੀਤਾ ਜਾਂਦਾ ਹੈ | ਪਰ ਬਰਸਾਤਾਂ ਦੇ ਦਿਨਾਂ ਵਿਚ ਇਹ ਪੁਲ ਵੀ ਚੁੱਕ ਦਿੱਤਾ ਜਾਂਦਾ ਹੈ | ਜਿਸ ਕਾਰਨ ਲੋਕਾਂ ਨੰੂ ਆਉਣ ਜਾਣ ਲਈ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਜੋ ਕਿ ਅਤਿ ਖ਼ਤਰਨਾਕ ਹੈ | ਇਸ ਤੋਂ ਇਲਾਵਾ ਉੱਚ ਸਿੱਖਿਆ ਲੈਣ ਲਈ ਆਪਣੇ ਪਿੰਡਾਂ ਤੋਂ ਦੂਰ ਦੁਰਾਡੇ ਸਕੂਲਾਂ, ਕਾਲਜਾਂ ਵਿਚ ਜਾਣ ਵਾਲੇ ਬੱਚਿਆਂ ਨੰੂ ਵੀ ਘਰਾਂ ਅੰਦਰ ਬੈਠਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਆਏ ਹੜ੍ਹਾਂ ਕਾਰਨ ਇਸ ਖੇਤਰ ਦਾ ਜਾਇਜ਼ਾ ਲੈਣ ਆਏ ਸਰਕਾਰ ਦੇ ਨੁਮਾਇੰਦਿਆਂ ਵਲੋਂ ਇਹ ਭਰੋਸਾ ਦਿੱਤਾ ਸੀ ਕਿ ਜਲਦ ਹੀ ਪੁਲ ਦੀ ਉਸਾਰੀ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ | ਪਰ ਅਜੇ ਤੱਕ ਪੁਲ ਦੀ ਲੋਕਾਂ ਨੰੂ ਕੋਈ ਵੀ ਆਸ ਨਜ਼ਰ ਨਹੀਂ ਆ ਰਹੀ | ਇੱਥੋਂ ਤੱਕ ਕਿ ਪਿਛਲੇ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵਲੋਂ ਵੀ ਸਮੇਂ ਸਮੇਂ 'ਤੇ ਉਨ੍ਹਾਂ ਨੰੂ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਹੈ | ਪਰ ਕਿਸੇ ਵੀ ਸਰਕਾਰ ਵਲੋਂ ਇਸ ਨੰੂ ਨੇਪਰੇ ਨਹੀਂ ਚਾੜਿ੍ਹਆ ਗਿਆ | ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ 7 ਪਿੰਡਾਂ ਦੇ ਲੋਕਾਂ ਵਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ, ਉਸ ਸਮੇਂ ਵੀ ਪ੍ਰਸ਼ਾਸਨ ਵਲੋਂ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਲੋਕਾਂ ਨੰੂ ਭਰੋਸਾ ਦਿਵਾਇਆ ਗਿਆ ਸੀ ਕਿ ਜਲਦ ਪੱਕੇ ਪੁਲ ਦੀ ਉਸਾਰੀ ਕਰਵਾਈ ਜਾਵੇਗੀ | ਪਿੰਡ ਵਾਸੀਆਂ ਇਹ ਵੀ ਦੱਸਿਆ ਕਿ ਉਹ ਅਨੇਕਾਂ ਵਾਰ ਪ੍ਰਸ਼ਾਸਨ ਨੰੂ ਪੁਲ ਦੀ ਮੰਗ ਸਬੰਧੀ ਮਿਲ ਚੁੱਕੇ ਹਨ | ਪਰ ਹਮੇਸ਼ਾ ਇਹੀ ਜਵਾਬ ਮਿਲਦਾ ਹੈ ਕਿ ਚੰਦ ਦਿਨਾਂ 'ਚ ਕੰਮ ਸ਼ੁਰੂ ਹੋ ਜਾਵੇਗਾ | ਇਸ ਤਰ੍ਹਾਂ ਦੇ ਲਾਰਿਆਂ ਵਿਚ ਕਈ ਸਾਲ ਲੰਘ ਗਏ ਹਨ | ਪਰ ਉਨ੍ਹਾਂ ਦੀ ਇਹ ਮੁਸ਼ਕਿਲ ਜਿਉਂ ਦੀ ਤਿਉਂ ਬਣੀ ਹੈ | ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੰੂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਜਿਥੇ ਉਹ ਗੁਰਦਾਸਪੁਰ ਦੇ ਹਾਈਵੇ ਜਾਮ ਕਰਨਗੇ, ਉਥੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਬਾਈਕਾਟ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੈਣੀ ਕੰਬੋਆਂ ਦੀ ਸੜਕ ਕਰੀਬ ਸਾਢੇ 42 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ <br/> ਅਗਲੀ ਖ਼ਬਰ ਘਰ 'ਚ ਲੱਗੀ ਅੱਗ-2 ਜ਼ਖ਼ਮੀ <br/>
Ad Position 24
No active advertisement