02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਭੈਣੀ ਪਸਵਾਲ ’ਚ ਲੱਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ

Ad Position 21
No active advertisement
ਅਜੀਤ ਡੈਸਕ 27-06-2026
1000 ਰੁਪਏ ਲੈਣਾ ਨਾ ਮਨਜ਼ੂਰ, ਪਰ ਨਹੀਂ ਜਾਵਾਂਗੀਆਂ ਕਿਸੇ ‘ਆਪ’ ਆਗੂ ਜਾਂ ਸਰਪੰਚ ਦੇ ਘਰ
ਘੱਲੂਘਾਰਾ ਸਾਹਿਬ/ਕਾਹਨੂੰਵਾਨ/ਭੈਣੀ ਮੀਆਂ ਖਾਂ, 26 ਜੂਨ (ਪਰਮ ਮਿਨਹਾਸ, ਨਿਸ਼ਾਨ ਸਿੰਘ ਚਾਹਲ, ਜਸਬੀਰ ਸਿੰਘ ਬਾਜਵਾ)-ਤਪਦੀ ਇਸ ਗਰਮੀ ਦੇ ਮੌਸਮ ਵਿਚ ਅੱਜ ਹਲਕਾ ਕਾਦੀਆਂ ਦੇ ਪਿੰਡ ਭੈਣੀ ਪਸਵਾਲ ਵਿਚ ਮਾਹੌਲ ਉਸ ਵੇਲੇ ਗਰਮ ਹੋ ਗਿਆ, ਜਦੋਂ ਇਸ ਪਿੰਡ ਦੀਆਂ ਬੀਬੀਆਂ ਵਲੋਂ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭ ਲੈਣ ਲਈ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਕੋਰੀ ਨਾਂਹ ਕਰਦਿਆਂ ਹੋਇਆਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪਿੰਡ ਦੇ ਆਂਗਣਵਾੜੀ ਸੈਂਟਰ ਦੇ ਕੋਲ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਨੂੰ ਮਾਣ ਭੱਤੇ ਵਜੋਂ 1000 ਤੇ 1500 ਰੁਪਏ ਦੇਣ ਦੀ ਯੋਜਨਾ ਨੂੰ ਅਮਲ ਵਿਚ ਲਿਆਉਣ ਦੇ ਲਈਆਂ ਬੀਬੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਬੀਬੀਆਂ ਦੇ ਫ਼ਾਰਮ ਭਰਨ ਲਈ ਇਸ ਦੀ ਜਿੰਮੇਵਾਰੀ ਪੜ੍ਹੀਆਂ-ਲਿਖੀਆਂ ਲੜਕੀਆਂ ਅਤੇ ਔਰਤਾਂ (ਸਖੀਆਂ) ਨੂੰ ਸੌਂਪੀ ਗਈ ਹੈ, ਪਰ ਇਹ ਪਿੰਡ ਦੇ ਆਂਗਣਵਾੜੀ ਸੈਂਟਰ ਜਾਂ ਪਿੰਡ ਦੀ ਸਾਂਝੀ ਥਾਂ ਉੱਪਰ ਫਾਰਮ ਭਰਨ ਦੀ ਥਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂਆਂ ਜਾਂ ਸਰਪੰਚਾਂ ਦੇ ਘਰਾਂ ਵਿਚ ਫ਼ਾਰਮ ਭਰ ਰਹੀਆਂ ਹਨ, ਜਿਸ ਕਰਕੇ ਦੂਸਰੀਆਂ ਪਾਰਟੀਆਂ ਦੇ ਨਾਲ ਸੰਬੰਧਿਤ ਲੋਕਾਂ ਵਲੋਂ ਇਸ ਸਬੰਧੀ ਸਖ਼ਤ ਇਤਰਾਜ਼ ਜਿਤਾਇਆ ਗਿਆ ਹੈ। ਪਿੰਡ ਭਸਵਾਲ ਦੀ ਸਰਪੰਚ ਸੁਖਜਿੰਦਰ ਕੌਰ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਉਨ੍ਹਾਂ ਦੇ ਪਿੰਡ ਦੀਆਂ 600 ਦੇ ਕਰੀਬ ਬੀਬੀਆਂ ਨੂੰ ਮਾਣ ਭੱਤਾ ਮਿਲਣਾ ਹੈ, ਪਰ ਇਸ ਸਬੰਧੀ ਫ਼ਾਰਮ ਭਰਨ ਵਾਲੀ ਟੀਮ ਸਾਬਕਾ ਸਰਪੰਚ ਦਿਆਪਾਲ ਸਿੰਘ ਦੇ ਘਰ ਬੈਠ ਕੇ ਫ਼ਾਰਮ ਭਰ ਰਹੀਆਂ ਹਨ, ਪਰ ਉਨ੍ਹਾਂ ਦੇ ਧੜੇ ਨਾਲ ਸੰਬੰਧਿਤ ਬੀਬੀਆਂ ਅਤੇ ਪਿੰਡ ਦੇ ਹੋਰ ਗੈਰ ਰਾਜਨੀਤਿਕ ਲੋਕਾਂ ਨੂੰ ਇਸ ਸਬੰਧੀ ਇਤਰਾਜ਼ ਜਿਤਾਉਂਦਿਆ ਹੋਇਆਂ ਇਹ ਫ਼ਾਰਮ ਭਰਨ ਤੋਂ ਠੋਕ ਕੇ ਜਵਾਬ ਦੇ ਦਿੱਤਾ। ਇਸ ਮੌਕੇ ਪਿੰਡ ਦੀਆਂ ਕੁਝ ਬੀਬੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣਾ ਨਾ ਮਨਜ਼ੂਰ ਹੈ, ਪਰ ਉਹ ਕਿਸੇ ਆਗੂ ਜਾਂ ਸਰਪੰਚ ਦੇ ਘਰ ਜਾ ਕੇ ਆਪਣੇ ਰਜਿਸਟ੍ਰੇਸ਼ਨ ਫ਼ਾਰਮ ਕਦੇ ਨਹੀਂ ਭਰਨਗੀਆਂ, ਕਿਉਂਕਿ ਇਸ ਯੋਜਨਾ ਦੇ ਤਹਿਤ ਉਨ੍ਹਾਂ ਦੇ ਫ਼ਾਰਮ ਭਰਨ ਦੀ ਥਾਂ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਜਾਣ ਬੁੱਝ ਕੇ ਖੱਜਲ-ਖਵਾਰ ਅਤੇ ਜਲੀਲ ਕੀਤਾ ਜਾ ਰਿਹਾ। ਇਸ ਸਬੰਧੀ ਜਦੋਂ ਪਿੰਡ ਦੇ ਸਾਬਕਾ ਸਰਪੰਚ ਦਿਆਪਾਲ ਸਿੰਘ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਲੋਕਾਂ ਦੇ ਬੈਠਣ ਲਈ ਪਾਣੀ ਤੇ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਪਿੰਡ ਦੀ ਹੋਰ ਕਿਸੇ ਵੀ ਥਾਂ ’ਤੇ ਲੋਕਾਂ ਦੇ ਬੈਠਣ ਲਈ ਛਾਂ ਦਾ ਕੋਈ ਪ੍ਰਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਦਰਵਾਜੇ ਸਾਰਿਆਂ ਲਈ ਖੁੱਲ੍ਹੇ ਹਨ, ਪਰ ਕੁਝ ਲੋਕ ਜਾਣ ਬੁਝ ਕੇ ਇਸ ਮਸਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਪੰਚ ਦੇ ਘਰ ਫ਼ਾਰਮ ਭਰਨ ਨੂੰ ਲੈ ਕੇ ਇਤਰਾਜ਼ ਜਿਤਾਉਣ ਵਾਲਿਆਂ ਵਿਚ ਪਿੰਡ ਦੀ ਸਰਪੰਚ ਸੁਖਜਿੰਦਰ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ, ਭੋਲਾ, ਪਰਮਜੀਤ ਕੌਰ, ਮਨਪ੍ਰੀਤ ਕੌਰ, ਮਨਜਿੰਦਰ ਕੌਰ, ਸਤਵਿੰਦਰ ਕੌਰ, ਸਤਵੰਤ ਕੌਰ, ਸੁਖਵਿੰਦਰ ਕੌਰ, ਹਰਦੀਪ ਕੌਰ, ਅਵਿਨਾਜ਼ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਸ਼ਰਨਜੀਤ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਸਿਮਰਨਜੀਤ ਕੌਰ, ਕੁਲਜੀਤ ਕੌਰ, ਸੁਰਿੰਦਰ ਕੌਰ, ਤਾਨੀ, ਬਲਵਿੰਦਰ ਕੌਰ, ਸਰਪੰਚ ਦੇ ਪਤੀ ਜਸਪਾਲ ਸਿੰਘ, ਬਲਵਿੰਦਰ ਸਿੰਘ ਪੰਚ, ਗੁਰਬਚਨ ਸਿੰਘ ਪੰਚ, ਰੁਲਦਾ ਮਸੀਹ, ਮਨਮੋਹਨ ਸਿੰਘ, ਜੈਮਲ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ, ਮਨਜੀਤ ਸਿੰਘ, ਕਮਲਜੀਤ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਫ਼ੌਜੀ, ਤਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਬਾਜਵਾ, ਮਨਜੀਤ ਸਿੰਘ, ਸੋਨੂ ਸਿੰਘ, ਲਖਵੀਰ ਸਿੰਘ, ਸੁਲੱਖਣ ਸਿੰਘ, ਸਰਬਜੀਤ ਸਿੰਘ ਲਵਲੀ ਅਤੇ ਪੂਰਨ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਹਲ ਦੇ ‘ਆਪ’ ਵਿਚ ਆਉਣ ਨਾਲ ਵਿਧਾਨ ਸਭਾ ਚੋਣ ਜਿੱਤਣੀ ਹੋਰ ਵੀ ਆਸਾਨ ਹੋਈ- ਰਣਜੋਧ ਸਿੰਘ ਛੋਟੇਪੁਰ ਅਗਲੀ ਖ਼ਬਰ ਵਿਆਹੁਤਾ ਔਰਤ ਵਲੋਂ ਘਰੇਲੂ ਪ੍ਰੇਸ਼ਾਨੀ ਕਾਰਨ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖੁਦਕੁਸ਼ੀ
Ad Position 24
No active advertisement