20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬਰਸਾਤ ਤੋਂ ਪਹਿਲਾਂ ਹੀ ਮੀਂਹ ਪਿਆ ਤੇ ਠੱਪ ਹੋਇਆ ਸ਼ਹਿਰ <br/>

Ad Position 21
No active advertisement
ਸਨਿਚਰਵਾਰ ਨੂੰ ਲੁਧਿਆਣਾ ਵਿਖੇ ਪਏ ਮੀਂਹ ਦੌਰਾਨ ਵਾਹਨਾਂ ਦੀਆਂ ਹੈੱਡ ਲਾਈਆਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਵਾਹਨ ਚਾਲਕ | (2-3) ਸਰਾਭਾ ਨਗਰ ਅਤੇ ਆਰਤੀ ਚੌਕ ਨੇੜੇ ਪੁੱਟੀ ਸੜਕ 'ਚ ਧਸੇ ਵਾਹਨਾਂ ਦੇ ਦਿ੍ਸ਼ | ਤਸਵੀਰਾਂ : ਸੇਵਕ ਸਿੰਘ <br/> ਸ਼ਹਿਰ ਦੇ ਗੁਰਦੁਆਰਾ ਸ਼ਹੀਦਾਂ (ਫੇਰੂਮਾਨ) ਦੇ ਬਾਹਰ ਸੜਕ 'ਤੇ ਖੜ੍ਹੇ ਬਰਸਾਤੀ ਪਾਣੀ ਦਾ ਦਿ੍ਸ਼ | <br/> 31-05-2026
ਲੁਧਿਆਣਾ, 30 ਮਈ (ਭੁਪਿੰਦਰ ਸਿੰਘ ਬੈਂਸ)-ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸ਼ਨੀਵਾਰ ਸਵੇਰੇ ਹੋਈ ਤੇਜ ਬਰਸਾਤ ਨੇ ਸ਼ਹਿਰ ਦੀ ਡਰੇਨੇਜ ਅਤੇ ਸੀਵਰੇਜ ਪ੍ਰਣਾਲੀ ਦੀ ਹਕੀਕਤ ਨੰੂ ਬੇਨਕਾਬ ਕਰ ਦਿੱਤਾ, ਜਿੱਥੇ ਇਸ ਮੀਂਹ ਨੇ ਲੋਕਾਂ ਨੰੂ ਅੱਤ ਦੀ ਗਰਮੀ ਤੋਂ ਕੁੱਝ ਰਾਹਤ ਦਿੱਤੀ, ਉਥੇ ਹੀ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ | ਕੁੱਝ ਸਮੇਂ ਦੀ ਬਰਸਾਤ ਦੌਰਾਨ ਹੀ ਸ਼ਹਿਰ ਦੇ ਕਈ ਇਲਾਕੇ ਜਲਥਲ ਹੋ ਗਏ ਅਤੇ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋ ਰਹਿ ਗਈ | ਸਵੇਰੇ ਅਚਾਨਕ ਛਾਏ ਕਾਲੇ ਬੱਦਲਾਂ ਤੋ ਬਾਅਦ ਸ਼ੁਰੂ ਹੋਈ ਤੇਜ ਬਰਸਾਤ ਕਾਰਨ ਸੈਕਟਰ 32, ਘੁਮਾਰ ਮੰਡੀ, ਗਿੱਲ ਚੌਕ, ਵਿਸ਼ਵਕਰਮਾ ਚੌਕ, ਸਮਰਾਲਾ ਚੌਕ, ਸੁੰਦਰ ਨਗਰ, ਬਹਾਦਰਕੇ ਰੋਡ, ਸ਼ਿਵਪੁਰੀ ਸਮੇਤ ਕਈ ਇਲਾਕਿਆਂ ਵਿਚ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ | ਕਈ ਥਾਵਾਂ 'ਤੇ ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਕਿ ਵਾਹਨ ਚਾਲਕਾਂ ਨੰੂ ਲੰਘਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਜਦਕਿ ਰਾਹਗੀਰ ਵੀ ਖੱਜਲ ਖ਼ੁਆਰ ਹੁੰਦੇ ਨਜ਼ਰ ਆਏ | ਬੁੱਢੇ ਨਾਲੇ ਨਾਲ ਲਗਦੀਆਂ ਸੜਕਾਂ ਉਤੇ ਵੀ ਪਾਣੀ ਭਰਨ ਕਾਰਨ ਹਾਲਾਤ ਚਿੰਤਾਜਨਕ ਬਣੇ ਰਹੇ | ਇਸਤੋਂ ਇਲਾਵਾ ਚੌੜਾ ਬਾਜ਼ਾਰ, ਸਾਬਣ ਬਾਜ਼ਾਰ, ਕਿਤਾਬ ਬਾਜ਼ਾਰ, ਘੰਟਾਘਰ ਰੋਡ ਅਤੇ ਹੋਰ ਵਪਾਰਕ ਖੇਤਰਾਂ ਵਿਚ ਵੀ ਬਰਸਾਤੀ ਪਾਣੀ ਖੜ੍ਹ ਜਾਣ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ਨੰੂ ਭਾਰੀ ਪਰੇਸ਼ਾਨੀ ਝੱਲਣੀ ਪਈ | ਕਈ ਥਾਵਾਂ 'ਤੇ ਨਗਰ ਨਿਗਮ ਵਲੋਂ ਪਾਈਪ ਲਾਈਨਾਂ ਵਿਛਾਉਣ ਅਤੇ ਹੋਰ ਵਿਕਾਸ ਕਾਰਜਾਂ ਲਈ ਪੁੱਟੀਆਂ ਗਈਆਂ ਸੜਕਾਂ ਮੀਂਹ ਦੌਰਾਨ ਮੁਸੀਬਤ ਦਾ ਕਾਰਨ ਬਣ ਗਈਆਂ | ਪਾਣੀ ਨਾਲ ਭਰੇ ਖੱਡਿਆਂ ਵਿਚ ਕਈ ਵਾਹਨ ਫੱਸ ਗਏ | ਜਦਕਿ ਕੁੱਝ ਥਾਵਾਂ 'ਤੇ ਤੇਜ ਹਵਾਵਾਂ ਕਾਰਨ ਦਰਖਤਾਂ ਦੀਆਂ ਟਾਹਣੀਆਂ ਵੀ ਟੁੱਟ ਗਈਆਂ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਬਰਸਾਤ ਨੇ ਨਗਰ ਨਿਗਮ ਦੀਆਂ ਤਿਆਰੀਆਂ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ | ਲੋਕਾਂ ਦਾ ਕਹਿਣਾ ਦੋਸ਼ ਹੈ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ, ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਦਾਅਵਿਆਂ ਦਾ ਅਸਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਸ਼ਹਿਰ ਦਾ ਇਹ ਹਾਲ ਹੈ ਤਾਂ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ | ਕਈ ਇਲਾਕਿਆਂ ਵਿਚ ਪਹਿਲਾਂ ਹੀ ਸੀਵਰੇਜ ਤੇ ਡਰੇਨੇਜ ਪ੍ਰਣਾਲੀ ਦੀ ਮਾੜੀ ਹਾਲਤ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਬਰਸਾਤੀ ਮੌਸਮ ਨੰੂ ਧਿਆਨ ਵਿਚ ਰੱਖਦਿਆਂ ਪਾਣੀ ਦੀ ਨਿਕਾਸੀ ਸਬੰਧੀ ਕਈ ਕੰਮ ਅਜੇ ਵੀ ਅਧੂਰੇ ਨਜ਼ਰ ਆ ਰਹੇ ਹਨ | ਅਜਿਹੇ ਵਿਚ ਜੇਕਰ ਨਗਰ ਨਿਗਮ ਵਲੋਂ ਤੁਰੰਤ ਪ੍ਰਭਾਵ ਨਾਲ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੰੂ ਹੋਰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
30ਐਲਡੀਐਚ31


Ad Position 22
No active advertisement
ਪਿਛਲੀ ਖ਼ਬਰ ਡਾ. ਮਨਬੀਰ ਸਿੰਘ ਦਾ ਰਾਜਪਾਲ ਕਵਿੰਦਰ ਗੁਪਤਾ ਵਲੋਂ 'ਬਿੱਗ ਇੰਪੈਕਟ ਐਵਾਰਡ' ਨਾਲ ਸਨਮਾਨ ਅਗਲੀ ਖ਼ਬਰ ਕੱਪੜਾ ਕਾਰੋਬਾਰੀ ਸਤਿੰਦਰ ਸਿੰਘ ਸ਼ੈਲੀ ਨੂੰ ਸਦਮਾ, ਮਾਤਾ ਸਵਰਗਵਾਸ <br/>
Ad Position 24