21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਡਾ. ਮਨਬੀਰ ਸਿੰਘ ਦਾ ਰਾਜਪਾਲ ਕਵਿੰਦਰ ਗੁਪਤਾ ਵਲੋਂ 'ਬਿੱਗ ਇੰਪੈਕਟ ਐਵਾਰਡ' ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 31-05-2026
ਜਲੰਧਰ, 30 ਮਈ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਪਰਿਵਾਰ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਪਲ ਸੀ ਜਦੋਂ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੂੰ ਬਿਗ ਇੰਪੈਕਟ ਐਵਾਰਡਜ਼ 2026 ਨਾਲ ਸਨਮਾਨਿਤ ਕੀਤਾ ਗਿਆ ¢ ਇਹ ਸਨਮਾਨ 'ਅਸਾਧਾਰਣ ਉਤਕ੍ਰਿਸ਼ਟਤਾ ਨੂੰ ਅਪਣਾਉਣਾ' ਵਿਸ਼ੇ 'ਤੇ ਕਰਵਾਏ ਇਕ ਸਮਾਰੋਹ ਦੌਰਾਨ ਉੱਚ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਦੂਰਦਰਸ਼ੀ ਲੀਡਰਸ਼ਿਪ, ਨਵੀਨਤਮ ਸੋਚ ਅਤੇ ਪਰਿਵਰਤਨਕਾਰੀ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ¢ ਇਹ ਵੱਕਾਰੀ ਸਨਮਾਨ ਡਾ. ਮਨਬੀਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ੍ਰੀ ਕਵਿੰਦਰ ਗੁਪਤਾ ਵੱਲੋਂ ਭੇਟ ਕੀਤਾ ਗਿਆ | ਇਹ ਸਨਮਾਨ ਡਾ. ਮਨਬੀਰ ਸਿੰਘ ਦੇ ਉਨ੍ਹਾਂ ਮਹੱਤਵਪੂਰਨ ਯਤਨਾਂ ਦੀ ਪ੍ਰਮਾਣਿਕਤਾ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਅਕਾਦਮਿਕ ਖੇਤਰ 'ਚ ਸ਼ਲਾਘਾਯੋਗ ਕੰਮਾਂ, ਉਦਯੋਗ-ਕੇਂਦਰਿਤ ਸਿੱਖਿਆ, ਨਵੀਨਤਾ, ਉਦਮਿਤਾ ਅਤੇ ਵਿਦਿਆਰਥੀ-ਕੇਂਦਰਿਤ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ ¢ ਉਨ੍ਹਾਂ ਦੀ ਅਗਵਾਈ ਹੇਠ ਸੀ ਟੀ ਯੂਨੀਵਰਸਿਟੀ ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਸਿੱਖਿਆ ਸੰਸਥਾ ਵਜੋਂ ਉਭਰੀ ਹੈ, ਜੋ ਵਿਦਿਆਰਥੀਆਂ ਨੂੰ ਗੁਣਵਤਾਪੂਰਨ ਸਿੱਖਿਆ, ਵਿਹਾਰਕ ਤਜਰਬਾ ਅਤੇ ਬਿਹਤਰ ਮÏਕਿਆਂ ਨਾਲ ਜੋੜਨ ਲਈ ਨਿਰੰਤਰ ਕੰਮ ਕਰ ਰਹੀ ਹੈ ¢ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਡਾ. ਮਨਬੀਰ ਸਿੰਘ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਇਸ ਉਪਲਬਧੀ ਨੂੰ ਸਮੂਹ ਸੀ ਟੀ ਪਰਿਵਾਰ ਨੂੰ ਸਮਰਪਿਤ ਕੀਤਾ ¢ ਉਨ੍ਹਾਂ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ, ਵਿਦਿਆਰਥੀਆਂ, ਪੁਰਾਤਨ ਵਿਦਿਆਰਥੀਆਂ ਅਤੇ ਸਾਰੇ ਸਹਿਯੋਗੀਆਂ ਦੀ ਸਾਂਝੀ ਮਿਹਨਤ, ਸਮਰਪਣ ਅਤੇ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਪਹੁੰਚ ਜ਼ਿਲਿ੍ਹਆਂ ਤੱਕ ਹੋਵੇਗੀ- ਸ਼ੰਟੀ <br/> ਅਗਲੀ ਖ਼ਬਰ ਬਰਸਾਤ ਤੋਂ ਪਹਿਲਾਂ ਹੀ ਮੀਂਹ ਪਿਆ ਤੇ ਠੱਪ ਹੋਇਆ ਸ਼ਹਿਰ <br/>
Ad Position 24