ਚੰਡੀਗੜ੍ਹ, 2 ਅਪ੍ਰੈਲ (ਅ.ਬ.)- ਡਾਈਕਿਨ ਏਅਰ ਕੰਡੀਸ਼ਨਿੰਗ ਇੰਡੀਆ ਪ੍ਰਾਈਵੇਟ ਲਿਮਟਿਡ, ਜੋ ਕਿ ਜਾਪਾਨ ਦੀ ਡਾਈਕਿਨ ਇੰਡਸਟਰੀਜ਼ ਲਿਮਟਿਡ ਦੀ 100% ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਨੇ ਅੱਜ ਕਰਨਾਲ 'ਚ ਆਪਣੇ ਨਵੇਂ ਅਤੇ ਆਧੁਨਿਕ ਦਫ਼ਤਰ ਦਾ ਸ਼ਾਨਦਾਰ ਉਦਘਾਟਨ ਕੀਤਾ | ਡਾਈਕਿਨ ਇੰਡੀਆ ਦੇ ਚੇਅਰਮੈਨ ਅਤੇ ਐਮ.ਡੀ. ਕੰਵਲਜੀਤ ਜਾਵਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾਈਕਿਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ | ਉਦਘਾਟਨ ਸਮੇਂ ਵੱਡੀ ਗਿਣਤੀ 'ਚ ਕੰਪਨੀ ਦੇ ਡੀਲਰ, ਦਫਤਰੀ ਸਟਾਫ਼ ਅਤੇ ਪ੍ਰੈਸ ਦੇ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਕੰਪਨੀ ਨੇ 2026 ਲਈ ਆਪਣੇ ਨਵੇਂ ਏ.ਸੀ. ਮਾਡਲਾਂ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ, ਜੋ ਕਿ ਵਧੀਆ ਕੂਲਿੰਗ ਅਤੇ ਬਿਜਲੀ ਬਚਾਉਣ 'ਚ ਵੀ ਸਹਾਇਕ ਹਨ | ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੂਲ ਨਿਵਾਸੀ ਕੰਵਲਜੀਤ ਜਾਵਾ ਨੇ ਕਿਹਾ ਕਿ ਹਰਿਆਣਾ ਹਮੇਸ਼ਾ ਉਨ੍ਹਾਂ ਦੇ ਦਿਲ 'ਚ ਇੱਕ ਖਾਸ ਸਥਾਨ ਰੱਖਦਾ ਹੈ ਅਤੇ ਕਰਨਾਲ 'ਚ ਇਸ ਨਵੇਂ ਦਫਤਰ ਦਾ ਉਦਘਾਟਨ ਉਨ੍ਹਾਂ ਲਈ ਨਿੱਜੀ ਤੌਰ 'ਤੇ ਬਹੁਤ ਖੁਸ਼ੀ ਦਾ ਪਲ ਹੈ | ਇਸ ਮੌਕੇ ਮੌਜੂਦ ਮਹਿਮਾਨਾਂ ਅਤੇ ਮੀਡੀਆ ਨਾਲ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਸਾਂਝੀ ਕਰਦੇ ਹੋਏ ਸ੍ਰੀ ਜਾਵਾ ਨੇ ਖੁਲਾਸਾ ਕੀਤਾ ਕਿ ਡਾਈਕਿਨ ਨੂੰ ਹਾਲ ਹੀ 'ਚ ਏਅਰ ਕੰਡੀਸ਼ਨਰ ਸੈਗਮੈਂਟ 'ਚ ਵੱਕਾਰੀ 'ਮੋਸਟ ਟਰੱਸਟਡ ਬ੍ਰਾਂਡ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ |