14ਵੀਂ ਸਟੀਲ ਸਟਿ੍ਪਸ ਆਲ ਇੰਡੀਆ ਓਪਨ ਬਰਿੱਜ ਚੈਂਪੀਅਨਸ਼ਿਪ 10 ਤੋਂ- ਕੇ.ਆਰ.ਲਖਨਪਾਲ <br/>
ਅਜੀਤ ਡੈਸਕ
04-04-2026
ਇਹ ਐਲਾਨ ਐਸੋਸੀਏਸ਼ਨ ਦੇ ਪ੍ਰਧਾਨ ਐਮੇਰਿਟਸ ਆਰ.ਕੇ. ਗਰਗ ਅਤੇ ਚੇਅਰਮੈਨ ਕੇ.ਆਰ. ਲਖਨਪਾਲ ਵੱਲੋਂ ਕੀਤਾ ਗਿਆ | ਉਨ੍ਹਾਂ ਨੇ ਭਾਰਤ ਵਿਚ ਬਰਿੱਜ ਖੇਡ ਦੀ ਵੱਧ ਰਹੀ ਲੋਕਪਿ੍ਯਤਾ 'ਤੇ ਰੌਸ਼ਨੀ ਪਾਈ ਅਤੇ ਵਿਸ਼ਵਾਸ ਜਤਾਇਆ ਕਿ ਇਹ ਚੈਂਪੀਅਨਸ਼ਿਪ ਦੇਸ਼ ਵਿੱਚ ਇਸ ਖੇਡ ਨੂੰ ਹੋਰ ਮਜ਼ਬੂਤ ਕਰੇਗੀ | ਨੈਸ਼ਨਲ ਚੈਂਪੀਅਨਸ਼ਿਪ ਦਾ ਐਲਾਨ ਅੱਜ ਪੰਜਾਬ ਬਰਿੱਜ ਐਸੋਸੀਏਸ਼ਨ ਦੀ ਮੀਟਿੰਗ ਵਿਚ ਹੋਇਆ | ਮੀਟਿੰਗ ਵਿਚ ਵਾਈਸ ਚੇਅਰਮੈਨ ਵਿਸਵਾਜੀਤ ਖੰਨਾ, ਪ੍ਰਬੰਧਕੀ ਸਕੱਤਰ ਜੇ.ਐਸ. ਬਹਿਲ ਅਤੇ ਮੈਂਬਰ ਕੁਲਦੀਪ ਖੰਨਾ ਅਤੇ ਦੁਰਗੇਸ਼ ਮਿਸ਼ਰਾ ਵੀ ਹਾਜ਼ਰ ਸਨ | ਇਹ ਵੱਕਾਰੀ ਟੂਰਨਾਮੈਂਟ ਸ਼ੁਰੂ ਤੋਂ ਹੀ ਸਟੀਲ ਸਟਿ੍ਪਸ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਸਮਾਰੋਹ ਦਾ ਉਦਘਾਟਨ ਬਰਿੱਜ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪ੍ਰਸਾਦ ਕੇਨੀ ਵਲੋਂ ਕੀਤਾ ਜਾਵੇਗਾ | ਲਖਨਪਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਲਗਭਗ 200 ਖਿਡਾਰੀ, ਜੋ 42 ਟੀਮਾਂ ਦੀ ਨੁਮਾਇੰਦਗੀ ਕਰਨਗੇ, ਦੇਸ਼ ਭਰ ਤੋਂ ਹਿੱਸਾ ਲੈਣਗੇ, ਜਿਨ੍ਹਾਂ ਵਿਚੋਂ 12 ਟੀਮਾਂ ਸਥਾਨਕ ਇਲਾਕੇ ਤੋਂ ਹਨ | ਇਸ ਚੈਂਪੀਅਨਸ਼ਿਪ 'ਚ ਉੱਚ ਦਰਜੇ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿਸ 'ਚ ਮਸ਼ਹੂਰ ਖਿਡਾਰੀ ਜਿਵੇਂ ਰਾਜੂ ਤੋਲਾਨੀ, ਬਿਸਵਾਦੀਪ ਰਾਏ, ਬਿਜੋਨ ਬੰਧੋਪਾਧਿਆਏ, ਦੇਬਾਸੀਸ਼ ਰਾਏ, ਟੀਸੀ ਪੰਤ, ਸੁਭਾਸ਼ ਗੁਪਤਾ ਪ੍ਰਮੁੱਖ ਹੋਣਗੇ |