09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਠੱਗਾਂ ਵਲੋਂ ਬੀਮਾ ਰਿਫੰਡ ਦਾ ਝਾਂਸਾ ਦੇ ਕੇ 6 ਲੱਖ ਤੋਂ ਵੱਧ ਦੀ ਠੱਗੀ

Ad Position 21
No active advertisement
ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਕਪਿਲ ਵਧਵਾ)–ਸਾਈਬਰ ਕ੍ਰਾਈਮ ਥਾਣਾ ਚੰਡੀਗੜ੍ਹ ਪੁਲਿਸ ਨੇ ਬੀਮਾ ਪਾਲਿਸੀ ਦੇ ਰਿਫੰਡ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਰਾਜੀਵ ਕਪੂਰ ਵਾਸੀ ਸੈਕਟਰ-37(ਸੀ) ਚੰਡੀਗੜ੍ਹ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ 9 ਮਾਰਚ ਨੂੰ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਵਿੱਤ ਮੰਤਰਾਲੇ ਨਾਲ ਜੁੜਿਆ ਅਧਿਕਾਰੀ ਦੱਸਦੇ ਹੋਏ ਕਿਹਾ ਕਿ ਉਸ ਦੀ ਬੀਮਾ ਪਾਲਿਸੀ ਨਾਲ ਸੰਬੰਧਤ 53 ਲੱਖ ਰੁਪਏ ਦੀ ਰਕਮ ਰਿਫੰਡ ਹੋਣੀ ਹੈ | ਇਸ ਦੇ ਲਈ ਕੁਝ ਪ੍ਰੋਸੈਸਿੰਗ ਚਾਰਜ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ | ਇਸ ਤੋਂ ਬਾਅਦ ਵੱਖ-ਵੱਖ ਦਿਨਾਂ ਵਿਚ ਹੋਰ ਵਿਅਕਤੀਆਂ ਨੇ ਆਪਣੇ ਆਪ ਨੂੰ ਆਈ.ਆਰ.ਡੀ.ਏ. ਅਤੇ ਆਈ.ਆਰ.ਐਸ. ਦੇ ਅਧਿਕਾਰੀ ਦੱਸਦੇ ਹੋਏ ਵਾਟਸਐਪ ਰਾਹੀਂ ਜਾਅਲੀ ਦਸਤਾਵੇਜ਼ ਅਤੇ ਸਰਕਾਰੀ ਸਰਟੀਫਿਕੇਟ ਭੇਜੇ ਅਤੇ ਭਰੋਸਾ ਜਿਤਾਇਆ | ਸ਼ਿਕਾਇਤਕਰਤਾ ਉਨ੍ਹਾਂ ਦੇ ਝਾਂਸੇ ਵਿਚ ਆ ਕੇ 10 ਮਾਰਚ ਤੋਂ 18 ਮਾਰਚ ਦਰਮਿਆਨ ਵੱਖ-ਵੱਖ ਬੈਂਕ ਖਾਤਿਆਂ ਵਿਚ ਆਨਲਾਈਨ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 6,01,899 ਰੁਪਏ ਜਮ੍ਹਾਂ ਕਰਵਾ ਬੈਠਾ | ਜਦੋਂ ਹੋਰ ਪੈਸੇ ਦੀ ਮੰਗ ਕੀਤੀ ਗਈ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਉਸ ਨੇ ਬੈਂਕ ਅਤੇ ਸਾਈਬਰ ਕ੍ਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੇ ਇਸ ਮਾਮਲੇ ਵਿਚ ਭਾਰਤੀ ਨਿਆਇਕ ਸੰਹਿਤਾ ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਚੰਡੀਗੜ੍ਹ ਪੁਲਿਸ ਮੁਤਾਬਕ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਅਤੇ ਗਿ੍ਫ਼ਤਾਰੀ ਲਈ ਟੀਮਾਂ ਕੰਮ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੀ ਨੀਲੂ ਸੁਆਲ ਨੇ ਵੀ. ਜੀ. ਮਿਸਿਜ਼ ਇੰਡੀਆ ਗਲੋਬਲ ਆਈਕਨ ਵਿਖੇ 'ਚੰਡੀਗੜ੍ਹ ਕੁਇਨ' ਦਾ ਜਿੱਤਿਆ ਖਿਤਾਬ ਅਗਲੀ ਖ਼ਬਰ ਆਗਾਮੀ ਚੋਣਾਂ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵਿੰਦਰ ਸਿੰਘ ਖੇੜਾ ਨੂੰ ਹਲਕਾ ਖਰੜ ਤੋਂ ਉਮੀਦਵਾਰ ਐਲਾਨਿਆ...
Ad Position 24