03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪ੍ਰੀਖਿਆ ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਹਿਯੋਗ ਵਿਸ਼ੇ ’ਤੇ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 07-07-2026
ਚੰਡੀਗੜ੍ਹ, 6 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ ਵਿਚ ਪ੍ਰੀਖਿਆਵਾਂ ਦੇ ਸਮੇਂ ਦੌਰਾਨ ਬੱਚਿਆਂ ਨੂੰ ਸਹਿਯੋਗ ਵਿਸ਼ੇ ’ਤੇ ਇਕ ਜਾਣਕਾਰੀਪੂਰਨ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਫੋਰਟਿਸ ਹਸਪਤਾਲ ਮੋਹਾਲੀ ਦੀ ਕੌਂਸਲਿੰਗ ਮਨੋਵਿਗਿਆਨੀ ਸਾਰਾ ਸੋਬੇ ਦੁਆਰਾ ਕੀਤਾ ਗਿਆ। ਸੈਸ਼ਨ ਦੌਰਾਨ ਬੱਚਿਆਂ ਵਿਚ ਪ੍ਰੀਖਿਆ ਦੇ ਸਮੇਂ ਦਰਪੇਸ਼ ਭਾਵਨਾਤਮਕ ਅਤੇ ਮਨੋਵਿਗਿਆਨਕ ਚੁਣੌਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਾਰਾ ਸੋਬੇ ਨੇ ਘਰ ਅਤੇ ਸਕੂਲ ਵਿਚ ਬੱਚਿਆਂ ਲਈ ਸਹਿਯੋਗੀ, ਉਤਸ਼ਾਹਵਰਧਕ ਅਤੇ ਤਣਾਅ-ਮੁਕਤ ਮਾਹੌਲ ਬਣਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਤੀਜਿਆਂ ਦੀ ਬਜਾਏ ਬੱਚਿਆਂ ਦੀ ਮਿਹਨਤ ਅਤੇ ਕੋਸ਼ਿਸ਼ ਦੀ ਸ਼ਲਾਘਾ ਕਰਨ। ਬੱਚਿਆਂ ਨੂੰ ਪ੍ਰੀਖਿਆ ਸੰਬੰਧੀ ਤਣਾਅ ਨਾਲ ਨਜਿੱਠਣ ਲਈ ਕਈ ਵਿਹਾਰਕ ਉਪਾਅ ਵੀ ਸਾਂਝੇ ਕੀਤੇ। ਉਨ੍ਹਾਂ ਨੇ ਸੰਤੁਲਿਤ ਦਿਨਚਰਿਆ ਅਪਣਾਉਣ, ਪੂਰੀ ਨੀਂਦ, ਪੌਸ਼ਟਿਕ ਭੋਜਨ ਲੈਣ, ਪੜ੍ਹਾਈ ਦੌਰਾਨ ਨਿਯਮਿਤ ਅੰਤਰਾਲਾਂ ’ਤੇ ਵਿਸ਼ਰਾਮ ਕਰਨ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਰਿਲੈਕਸੇਸ਼ਨ ਤਕਨੀਕਾਂ ਅਪਣਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਬਹੁਤ ਜ਼ਿਆਦਾ ਤਣਾਅ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਲੋੜ ਪੈਣ ’ਤੇ ਮਾਹਿਰ ਦੀ ਸਲਾਹ ਲੈਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਪ੍ਰਿੰਸੀਪਲ ਅਰੁਣਾ ਧੀਮਾਨ ਨੇ ਸਾਰਾ ਸੋਬੇ ਦਾ ਵਿਦਿਆਰਥੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਭਲਾਈ ਦੇ ਇਸ ਮਹੱਤਵਪੂਰਨ ਪੱਖ ਪ੍ਰਤੀ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਰ ਗਰਭਵਤੀ ਔਰਤ ਨੂੰ ਸਮੇਂ ਸਿਰ ਮਿਆਰੀ ਤੇ ਵਿਆਪਕ ਮਾਤਰੀ ਸਿਹਤ ਸੇਵਾਵਾਂ ਮਿਲਣਗੀਆਂ-ਆਰਤੀ ਸਿੰਘ ਰਾਓ ਅਗਲੀ ਖ਼ਬਰ ਰਾਸ਼ਟਰ ਹਿੱਤ ਨੂੰ ਸਰਬਉੱਚ ਰੱਖਣਾ ਹੀ ਡਾ. ਮੁਖਰਜੀ ਨੂੰ ਸੱਚੀ ਸ਼ਰਧਾਂਜਲੀ-ਕੇਵਲ ਸਿੰਘ ਢਿੱਲੋਂ
Ad Position 24
No active advertisement