02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਡੀ. ਸੀ. ਨੇ ਰੋਟਰੀ ਕਲੱਬ ਰੂਪਨਗਰ ਦੀ ‘ਰੋਟਰੀ ਫੋਰ-ਵੇ ਟੈਸਟ’ ਪੋਸਟਰ ਮੁਹਿੰਮ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 10-07-2026
ਰੂਪਨਗਰ, 9 ਜੁਲਾਈ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ‘ਰੋਟਰੀ ਫੋਰ-ਵੇ ਟੈੱਸਟ’ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਆਦਿੱਤਿਆ ਡੇਚਲਵਾਲ (ਆਈ.ਏ.ਐੱਸ.) ਨੇ ਪੋਸਟਰ ਜਾਰੀ ਕਰਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੱਚਾਈ, ਨਿਰਪੱਖਤਾ, ਸਦਭਾਵਨਾ ਤੇ ਲੋਕ ਹਿੱਤ ਵਰਗੀਆਂ ਕਦਰਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਅਜਿਹੀਆਂ ਮੁਹਿੰਮਾਂ ਸਮਾਜ ਵਿਚ ਆਪਸੀ ਵਿਸ਼ਵਾਸ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਮਜ਼ਬੂਤ ਕਰਦੀਆਂ ਹਨ। ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਦੱਸਿਆ ਕਿ ‘ਰੋਟਰੀ ਫੋਰ-ਵੇ ਟੈੱਸਟ’ ਦੇ ਪੋਸਟਰ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਜਨਤਕ ਸਥਾਨਾਂ ’ਤੇ ਲਗਾਏ ਜਾਣਗੇ, ਤਾਂ ਜੋ ਇਹ ਨੈਤਿਕ ਆਚਰਣ ਲਈ ਪ੍ਰੇਰਣਾ ਸਰੋਤ ਬਣ ਸਕਣ। ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਆਰ. ਐੱਸ. ਪਰਮਾਰ ਨੇ ਕਿਹਾ ਕਿ ਇਹ ਮੁਹਿੰਮ ਰੋਟਰੀ ਦੇ ਸੇਵਾ, ਨੈਤਿਕ ਮੁੱਲਾਂ ਅਤੇ ਲੀਡਰਸ਼ਿਪ ਦੇ ਸਿਧਾਂਤਾਂ ਨੂੰ ਹੋਰ ਮਜ਼ਬੂਤੀ ਦੇਵੇਗੀ। ਇਸ ਮੌਕੇ ਕਲੱਬ ਦੇ ਸਕੱਤਰ ਰੋਟੇਰੀਅਨ ਅਸ਼ੋਕ ਚੱਢਾ, ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਡੀ. ਐਸ. ਦਿਓਲ, ਪ੍ਰਭਜੀਤ ਸਿੰਘ, ਕੁਲਵੰਤ ਸਿੰਘ, ਰੋਟੇਰੀਅਨ ਜਤਿੰਦਰ ਪਾਲ ਸਿੰਘ ਰੀਹਲ, ਵਿਕਰਮ ਭਨੋਟ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮੰਗਾਂ ਮੰਨਣ ਦਾ ਮਿਲਿਆ ਭਰੋਸਾ- ਮੱਖਣ ਕਾਲਸ
Ad Position 24
No active advertisement