ਸਾਦਿਕ, 6 ਜੁਲਾਈ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਮਚਾਕੀ ਕਲਾਂ (ਫ਼ਰੀਦਕੋਟ) ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਆਸ ਪਾਸ ਦੇ ਪਿੰਡਾਂ ਦੀਆਂ 20 ਟੀਮਾਂ ਨੇ ਭਾਗ ਲਿਆ। ਪਹਿਲਾ ਸੈਮੀਫਾਈਨਲ ਮੈਚ ਪਿੰਡ ਵਾਂ ਅਤੇ ਪਿੰਡ ਸੀਰਵਾਲੀ ਵਿਚਕਾਰ ਖੇਡਿਆ ਗਿਆ, ਦੂਸਰਾ ਸੈਮੀਫ਼ਾਈਨਲ ਮੈਚ ਪਿੰਡ ਬੀਹਲੇਵਾਲਾ ਅਤੇ ਪਿੰਡ ਸ਼ਕੂਰ ਵਿਚਾਲੇ ਖੇਡਿਆ ਗਿਆ। ਪਿੰਡ ਸ਼ਕੂਰ ਅਤੇ ਪਿੰਡ ਵਾਂ ਦੀਆਂ ਟੀਮਾਂ ਮੁਕਾਬਲੇ ’ਚੋਂ ਮੈਚ ਜਿੱਤ ਕੇ ਫ਼ਾਈਨਲ ਵਿਚ ਪਹੁੰਚੀਆਂ। ਜਿਸ ਵਿਚ ਪਿੰਡ ਵਾਂ ਦੀ ਟੀਮ ਜੇਤੂ ਰਹੀ। ਪਹਿਲੇ ਨੰਬਰ ’ਤੇ ਆਉਣ ਵਾਲੀ ਇਸ ਟੀਮ ਨੂੰ 11000/- ਨਕਦ ਰਾਸ਼ੀ ਅਤੇ ਟਰਾਫ਼ੀ, ਦੂਸਰੇ ਨੰਬਰ ’ਤੇ ਰਹਿਣ ਵਾਲੀ ਸ਼ਕੂਰ ਦੀ ਟੀਮ ਨੂੰ 6100/- ਨਕਦ ਰਾਸ਼ੀ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਹੀ ਮੈਚਾਂ ਵਿਚੋਂ ਮੈਨ ਆਫ਼ ਦਾ ਮੈਚ ਰਹਿਣ ਵਾਲੇ ਖਿਡਾਰੀਆਂ ਅਤੇ ਮੈਨ ਆਫ਼ ਟੂਰਨਾਮੈਂਟ ਰਹਿਣ ਵਾਲੇ ਖਿਡਾਰੀਆਂ ਨੂੰ ਵੀ ਸਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਸੰਦੀਪ ਇਟਲੀ, ਸੁਖਜਿੰਦਰ ਗਿੱਲ, ਗੁਰਦਾਸ ਅਟਵਾਲ, ਨਿੱਕੂ, ਜਸਵਿੰਦਰ ਤੋਤੀ, ਮੰਨੂ ਧੀੰਗੜਾ, ਰਚਨ ਸੇਖੋਂ, ਵਿੱਕੀ ਸ਼ਰਮਾ, ਹੈਪੀ ਫੌਜੀ, ਸੰਦੀਪ, ਪਿੰਡ ਮਚਾਕੀ ਕਲਾਂ ਦੀ ਵੱਡੀ ਭੂਮਿਕਾ ਰਹੀ। ਕ੍ਰਿਕਟ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਖੇਡਾਂ ਵਿਚ ਭਾਗ ਲੈਣ ਵਾਲੇ ਹੋਣਹਾਰ ਖਿਡਾਰੀਆਂ ਕੋਚ ਸਾਹਿਬਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੇ ਅੰਤ ਵਿਚ ਡਾਇਰੈਕਟਰ ਐਸ.ਪੀ. ਮੌਂਗਾ ਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਲੋਂ ਵਿਦਿਆਰਥੀਆਂ ਨੂੰ ਸਿਹਤ, ਸਿੱਖਿਆ ਅਤੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ।