ਸ੍ਰੀ ਮੁਕਤਸਰ ਸਾਹਿਬ, 7 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਅਤੇ ਮੁਕਤੀਸਰ ਵੈੱਲਫ਼ੇਅਰ ਕਲੱਬ (ਰਜਿ.) ਨੈਸ਼ਨਲ ਐਵਾਰਡੀ ਸੰਸਥਾ ਵਲੋਂ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਵਿਚ ਵਾਹਨ ਨਾ ਚਲਾਉਣ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਸੁਖਦੇਵ ਸਿੰਘ ਅਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਛਾਬੜਾ ਹਾਜ਼ਰ ਸਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਤੇਜ਼ ਰਫ਼ਤਾਰ ਵਿਚ ਆਪਣਾ ਵਾਹਨ ਨਾ ਚਲਾਉਣ, ਕਿਉਂਕਿ ਅੰਕੜੇ ਦੱਸਦੇ ਹਨ ਕਿ ਤੇਜ਼ ਰਫ਼ਤਾਰ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸ ਦੌਰਾਨ ਏ.ਐੱਸ.ਆਈ. ਸਵਰਨ ਸਿੰਘ, ਮੰਗਲ ਸਿੰਘ ਹੌਲਦਾਰ, ਸੁਖਜਿੰਦਰ ਸਿੰਘ ਹੌਲਦਾਰ, ਜਸਵੰਤ ਸਿੰਘ ਹੌਲਦਾਰ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।