23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡੀਪੂ ਹੋਲਡਰ ਕੱਲ੍ਹ ਲਾਉਣਗੇ ਸੰਗਰੂਰ ਵਿਖੇ ਧਰਨਾ

Ad Position 21
No active advertisement
ਅਜੀਤ ਡੈਸਕ 05-04-2026
ਲੌਂਗੋਵਾਲ, 4 ਅਪ੍ਰੈਲ (ਵਿਨੋਦ, ਖੰਨਾ)-ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਬਲਾਕ ਲੌਂਗੋਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ 6 ਅਪ੍ਰੈਲ ਨੂੰ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਸੀ.ਐਮ. ਸਿਟੀ ਸੰਗਰੂਰ ਵਿਖੇ ਡੀ.ਸੀ. ਦਫ਼ਤਰ ਬਾਹਰ ਲੱਗਣ ਵਾਲੇ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਕਿਹਾ ਕਿ ਸਰਕਾਰ ਡੀਪੂ ਹੋਲਡਰਾਂ ਦੀਆਂ ਚਿਰਾਂ ਤੋਂ ਲਮਕ ਰਹੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਲਾਰੇ ਲਾ ਕੇ ਡੰਗ ਸਾਰ ਰਹੀ ਹੈ | ਮੰਗਾਂ ਸਬੰਧੀ ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਡੀਪੂਆਂ ਦੇ ਆਧਾਰ 'ਤੇ 68000 ਮਹੀਨੇ ਮਾਣ ਭੱਤਾ, ਬਿਜਲੀ ਦਾ ਬਿੱਲ, ਦੁਕਾਨ ਦਾ ਕਿਰਾਇਆ ਦਿੱਤਾ ਜਾਵੇ, ਲੰਮੇ ਸਮੇਂ ਤੋਂ ਬੰਦ ਪਈਆਂ ਸਪਲਾਈਆਂ ਬਹਾਲ ਕੀਤੇ ਜਾਣ, ਹਰੇਕ ਡੀਪੂ ਤੇ 500 ਰਾਸ਼ਨ ਕਾਰਡ ਕੀਤਾ ਜਾਵੇ | ਇਸ ਮੌਕੇ ਰਾਜ ਸਿੰਘ ਸਰਪੰਚ, ਗੁਰਮੇਲ ਸਿੰਘ ਚੋਟੀਆਂ, ਕੁਲਵਿੰਦਰ ਸਿੰਘ ਲੋਹਾਖੇੜਾ, ਬਲਵਿੰਦਰ ਕੁਮਾਰ ਸ਼ੇਰੋਂ, ਬਬਲੀ ਜਿੰਦਲ, ਭੁਪਿੰਦਰ ਸਿੰਘ ਸ਼ੇਰੋਂ, ਗੁਰਮੁੱਖ ਸਿੰਘ ਢੱਡਰੀਆਂ, ਮੰਗਤ ਰਾਮ ਦਿਆਲਗੜ੍ਹ, ਪੁਸ਼ਪਿੰਦਰ ਸਿੰਘ, ਮੋਹਨ ਲਾਲ, ਦਾਤਾ ਰਾਮ, ਹਨੀ ਕੁਮਾਰ, ਭੁਪਿੰਦਰ ਗੋਇਲ, ਸੁਖਵਿੰਦਰ ਸ਼ਰਮਾ, ਬਬਲੀ ਜਿੰਦਲ, ਬਲਵਿੰਦਰ ਸਿੰਘ ਮਾਡਲ ਟਾਊਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਕਾਰਨ ਸਰਕਾਰ ਮੁਆਵਜ਼ਾ ਦੇਵੇ-ਲੱਖੋਵਾਲ ਅਗਲੀ ਖ਼ਬਰ ਸਰਕਾਰ ਇਜਲਾਸ ਸੱਦਣ ਦੀ ਥਾਂ ਪਹਿਲਾਂ ਸ਼ੋ੍ਰਮਣੀ ਕਮੇਟੀ ਨਾਲ ਗੱਲਬਾਤ ਕਰੇ-ਧਾਮੀ
Ad Position 24