23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦੋ ਦਿਨਾ ਦੌਰੇ 'ਤੇ ਮਲੇਸ਼ੀਆ ਪੁੱਜੇ ਜਥੇਦਾਰ ਗੜਗੱਜ ਦਾ ਕੁਆਲਾਲੰਪੁਰ ਹਵਾਈ ਅੱਡੇ 'ਤੇ ਸਵਾਗਤ

Ad Position 21
No active advertisement
ਅਜੀਤ ਡੈਸਕ 05-04-2026

ਅੰਮਿ੍ਤਸਰ, 4 ਅਪ੍ਰੈਲ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਅੱਜ ਦੋ ਦਿਨਾ ਮਲੇਸ਼ੀਆ ਦੌਰੇ 'ਤੇ ਪੁੱਜਣ ਸਮੇਂ ਕੁਆਲਾਲੰਪੁਰ ਹਵਾਈ ਅੱਡੇ 'ਤੇ ਸਥਾਨਕ ਸਿੱਖ ਆਗੂਆਂ ਤੇ ਸੰਗਤਾਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਜਥੇਦਾਰ ਗੜਗੱਜ ਸਿੱਖ ਨੌਜਵਾਨ ਸਭਾ ਮਲੇਸ਼ੀਆ ਤੇ ਤੱਤ ਖ਼ਾਲਸਾ ਦੀਵਾਨ ਸੇਲਾਨਗੋਰ ਵਲੋਂ ਸਾਂਝੇ ਤੌਰ 'ਤੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਕਰਨਗੇ ਤੇ 4 ਅਤੇ 5 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੱਤ ਖ਼ਾਲਸਾ ਦੀਵਾਨ ਸੇਲਾਨਗੋਰ ਵਿਖੇ ਦੋ ਦਿਨ ਗੁਰਮਤਿ ਸਮਾਗਮਾਂ ਵਿਚ ਸੰਧਿਆ ਵੇਲੇ ਸ਼ਮੂਲੀਅਤ ਕਰਨ ਉਪਰੰਤ 6 ਅਪ੍ਰੈਲ ਨੂੰ ਭਾਰਤ ਵਾਪਸ ਪਰਤਣਗੇ | ਇਸ ਮੌਕੇ ਜਥੇਦਾਰ ਦੇ ਨਿੱਜੀ ਸਹਾਇਕ ਬਲਦੇਵ ਸਿੰਘ ਭੋਲੇਕੇ ਸਕੱਤਰੇਤ ਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ, ਮਲੇਸ਼ੀਆ ਦੀ ਸੰਗਤ ਵਿਚੋਂ ਅਵਤਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਪੇਤਾਲਿੰਗ ਜਯਾ, ਪਰਮਜੀਤ ਸਿੰਘ ਜਥੇਦਾਰ ਸਿੱਖ ਨੌਜਵਾਨ ਸਭਾ ਮਲੇਸ਼ੀਆ, ਮਨਜੀਤ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ, ਅਜੀਤ ਸਿੰਘ, ਗੁਰਪਾਲ ਸਿੰਘ, ਰੇਸ਼ਮ ਸਿੰਘ, ਹਰਮੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਰੀਫ਼ ਮੌਸਮ ਲਈ ਖੇਤੀਬਾੜੀ ਇਨਪੁੱਟਸ ਦੀ ਕਮੀ ਦੀ ਸੰਭਾਵਨਾ ਘੱਟ, ਕੇਂਦਰ ਸਰਕਾਰ ਦਾ ਦਾਅਵਾ ਅਗਲੀ ਖ਼ਬਰ ਪੰਜਾਬ ਭਰ ਵਿਚ 1297 ਟਨ ਕਣਕ ਦੀ ਆਮਦ ਤੇ 1002 ਟਨ ਕਣਕ ਦੀ ਵਿਕਰੀ <br/>
Ad Position 24