23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਖੇ ਅਧਿਆਪਕਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 05-04-2026

ਨਵੀਂ ਦਿੱਲੀ, 4 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਖੇ ਅੱਜ ਵੱਖ-ਵੱਖ ਰਾਜਾਂ ਤੋਂ ਆਏ ਹੋਏ ਲੱਖਾਂ ਦੀ ਗਿਣਤੀ ਵਿਚ ਅਧਿਆਪਕਾਂ ਨੇ ਆਪਣੀ ਮੰਗ ਨੂੰ ਲੈ ਕੇ ਇਕ ਜ਼ੋਰਦਾਰ ਪ੍ਰਦਰਸ਼ਨ ਕੀਤਾ | ਅਧਿਆਪਕਾਂ ਵਲੋਂ ਇਹ ਪ੍ਰਦਰਸ਼ਨ ਟੀ. ਈ. ਟੀ.. ਦੀ ਹੋਣ ਵਾਲੀ ਪ੍ਰੀਖਿਆ ਦੇ ਵਿਰੁੱਧ ਕੀਤਾ ਗਿਆ ਹੈੇ | ਇਹ ਪ੍ਰਦਰਸ਼ਨ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ (ਟੀ. ਐਫ. ਆਈ.) ਦੀ ਅਪੀਲ 'ਤੇ ਕੀਤਾ ਗਿਆ | ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ | ਅਧਿਆਪਕਾਂ ਦਾ ਕਹਿਣਾ ਹੈ ਕਿ 27 ਜੁਲਾਈ 2011 ਤੋਂ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ 'ਤੇ ਟੀ. ਈ. ਟੀ. ਦੀ ਪ੍ਰੀਖਿਆ ਲਾਗੂ ਕਰਨਾ ਬਿਲਕੁਲ ਗ਼ਲਤ ਹੈ | ਅਧਿਅਪਾਕਾਂ ਦਾ ਇਹ ਵੀ ਕਹਿਣਾ ਹੈ ਕਿ ਕੋਰਟ ਦੇ ਫੈਸਲੇ ਦੇ ਬਾਅਦ ਸਿੱਖਿਆ ਦਾ ਅਧਿਕਾਰ (ਆਰ. ਟੀ. ਈ.) ਕਾਨੂੰਨ ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਲਈ ਵੀ ਟੀ. ਈ. ਟੀ. ਪ੍ਰੀਖਿਆ ਜ਼ਰੂਰੀ ਕਰ ਦਿੱਤੀ ਗਈ ਹੈ, ਜਿਸ ਪ੍ਰਤੀ ਅਧਿਆਪਕਾਂ ਵਿਚ ਭਾਰੀ ਰੋਸ ਹੈੇ | ਅਧਿਆਪਕ ਅਸ਼ੀਸ਼ ਰਾਏ ਦਾ ਕਹਿਣਾ ਹੈ ਕਿ ਟੀ. ਈ. ਟੀ. ਦੀ ਪ੍ਰੀਖਿਆ ਪਾਸ ਨਾ ਕਰਨ ਦੀ ਸਥਿਤੀ ਵਿਚ ਸੇਵਾ ਸਮਾਪਤੀ ਦੀ ਸ਼ਰਤ ਨਾਲ ਲੱਖਾਂ ਅਧਿਆਪਕ ਪ੍ਰਭਾਵਿਤ ਹੋਣਗੇ | ਪ੍ਰਦਰਸ਼ਨ ਦੇ ਵਿਚ ਮੰਗ ਕੀਤੀ ਗਈ ਹੈ ਕਿ 2010 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਨੂੰ ਟੀ. ਈ. ਟੀ. ਦੀ ਪ੍ਰੀਖਿਆ ਪਾਸ ਕਰਨ ਦੀ ਸ਼ਰਤ ਤੋਂ ਛੂਟ ਦਿੱਤੀ ਜਾਵੇ | ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ 20-22 ਸਾਲ ਤੋਂ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾ ਰਹੇ ਹਨ ਅਤੇ ਬੱਚੇ ਉੱਚ ਅਹੁਦਿਆਂ 'ਤੇ ਪੁੱਜੇ ਹਨ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹ ਭਰਤੀ ਹੋਏ ਸਨ ਉਸ ਸਮੇਂ ਦੇ ਨਿਯਮ ਅਤੇ ਸ਼ਰਤਾਂ ਨੂੰ ਉਨ੍ਹਾਂ ਨੇ ਪੂਰਾ ਕਰਕੇ ਹੀ ਅਧਿਆਪਕਾਂ ਦੀ ਨੌਕਰੀ ਲੲਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਰੋਜ਼ੀ ਰੋਟੀ ਦੀ ਸਮੱਸਿਆ ਨਜ਼ਰ ਆ ਰਹੀ ਹੈ, ਜਿਸ ਕਰਕੇ ਉਪਰੋਕਤ ਪ੍ਰੀਖਿਆ ਦੇ ਪ੍ਰਤੀ ਉਨ੍ਹਾਂ ਨੂੰ ਬਾਹਰ ਰੱਖਿਆ ਜਾਵੇ | ਇਸ ਰੈਲੀ ਦੇ ਵਿਚ ਵਿਸ਼ੇਸ਼ ਤੌਰ 'ਤੇ ਅਜੇ ਕੁਮਾਰ ਸਾਹੀ, ਸਤੀਸ਼ ਰਾਏ, ਸੁਜਿਤ ਕੁਮਾਰ, ਅਸੀਸ ਗੁਪਤਾ, ਅਸ਼ੋਕ ਯਾਦਵ, ਵਿਨੋਦ ਕੁਮਾਰ, ਧੀਰਜ ਕੁਮਾਰ, ਅਮਰਜੀਤ, ਬਰਜੇਸ਼, ਅਖਲੇਸ਼, ਅਸ਼ੀਸ਼ ਗੁਪਤਾ ਅਤੇ ਹੋਰ ਅਧਿਆਪਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਦੁਨੀਆ ਭਰ ਤੋਂ ਪਹੁੰਚਣਗੇ 26 ਹਜ਼ਾਰ ਸ਼ਰਧਾਲੂ ਅਗਲੀ ਖ਼ਬਰ ਆਦੇਸ਼ ਯੂਨੀਵਰਸਿਟੀ, ਬਠਿੰਡਾ ਵਿਖੇ ਕਰਵਾਇਆ 'ਅਰਧਮਿਆ 2026'
Ad Position 24