23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਾਕਿ ਵਲੋਂ ਸੁਰੱਖਿਅਤ ਐਲਾਨੀ ਰਾਜ ਕਪੂਰ ਦੀ ਜੱਦੀ ਹਵੇਲੀ ਦਾ ਇਕ ਹਿੱਸਾ ਭੂਚਾਲ ਤੇ ਮੀਂਹ ਨਾਲ ਡਿੱਗਾ

Ad Position 21
No active advertisement
ਅਜੀਤ ਡੈਸਕ 05-04-2026

ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਮੁਹੱਲਾ ਕਿੱਸਾ ਖਵਾਨੀ ਵਿਚਲਾ 6.25 ਮਰਲੇ 'ਚ ਬਣਿਆ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸਵ. ਰਾਜ ਕਪੂਰ ਦੀ ਹਵੇਲੀ ਦਾ ਇਕ ਹਿੱਸਾ ਹਾਲ ਹੀ 'ਚ ਆਈ ਭਾਰੀ ਬਾਰਿਸ਼ ਅਤੇ ਉਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਆਏ ਭੂਚਾਲ ਕਾਰਨ ਢਹਿ ਗਿਆ | ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਵਲੋਂ ਲਗਭਗ ਇਕ ਸਦੀ ਪੁਰਾਣੀ ਇਸ ਕਪੂਰ ਹਵੇਲੀ ਨੂੰ ਸਾਲ 2016 'ਚ ਕੌਮੀ ਵਿਰਾਸਤ ਸਥਾਨ ਐਲਾਨਿਆ ਗਿਆ ਸੀ | ਖ਼ੈਬਰ ਪਖਤੂਨਖਵਾ ਵਿਰਾਸਤ ਕੌਂਸਲ ਦੇ ਸਕੱਤਰ ਸ਼ਕੀਲ ਵਹੀਦੁੱਲਾ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਹਵੇਲੀ ਦੀ ਕੰਧ ਦਾ ਇਕ ਹਿੱਸਾ ਢਹਿ ਗਿਆ | ਵਹੀਦੁੱਲਾ ਨੇ ਪੁਰਾਤਤਵ ਵਿਭਾਗ ਅਤੇ ਸੂਬਾਈ ਸਰਕਾਰ ਨੂੰ ਵਿਰਾਸਤੀ ਇਮਾਰਤ ਨੂੰ ਸੁਰੱਖਿਅਤ ਰੱਖਣ ਅਤੇ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ | ਇਹ ਹਵੇਲੀ ਅਦਾਕਾਰ ਪਿ੍ਥਵੀਰਾਜ ਕਪੂਰ ਦਾ ਜੱਦੀ ਘਰ ਹੈ, ਜੋ ਕਿ ਫ਼ਿਲਮ ਇੰਡਸਟਰੀ ਵਿਚ ਆਉਣ ਵਾਲੇ ਕਪੂਰ ਪਰਿਵਾਰ ਦੇ ਪਹਿਲੇ ਮੈਂਬਰ ਸਨ | ਉਨ੍ਹਾਂ ਦੇ ਪਿਤਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਸਾਲ 1918 ਅਤੇ 1922 ਦੇ ਵਿਚਕਾਰ ਇਹ ਹਵੇਲੀ ਬਣਾਈ ਸੀ | ਅਦਾਕਾਰ ਰਾਜ ਕਪੂਰ ਅਤੇ ਤਿ੍ਲੋਕ ਕਪੂਰ ਇਸੇ ਹਵੇਲੀ 'ਚ ਪੈਦਾ ਹੋਏ | ਇਸ ਹਵੇਲੀ 'ਚ ਲਗਭਗ 40 ਕਮਰੇ ਹਨ | ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਨੇ 1990 ਦੇ ਦਹਾਕੇ 'ਚ ਇਸ ਸਥਾਨ ਦਾ ਦੌਰਾ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਕਿਉਂ ਅਦਾਲਤੀ ਚਾਰਾਜੋਈਆਂ ਮੂਹਰੇ ਨਹੀਂ ਟਿਕ ਰਹੇ ਨਸ਼ਾ ਤਸਕਰ ਅਗਲੀ ਖ਼ਬਰ ਪਾਕਿ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਦੁਨੀਆ ਭਰ ਤੋਂ ਪਹੁੰਚਣਗੇ 26 ਹਜ਼ਾਰ ਸ਼ਰਧਾਲੂ
Ad Position 24