ਬਾਘਾ ਪੁਰਾਣਾ, 28 ਜੂਨ (ਟਿੰਕੂ ਕਾਠਪਾਲ)-ਗੁਰੂ ਜੀ ਸਤਿਗੁਰੂ ਦਰਬਾਰ ਸੇਵਾ ਮੰਡਲ, ਬਾਘਾ ਪੁਰਾਣਾ ਵਲੋਂ ਪ੍ਰਧਾਨ ਨਿਸ਼ਾਂਤ ਗਾਂਧੀ ਦੀ ਅਗਵਾਈ ਹੇਠ ਮੋਗਾ ਰੋਡ ਸਥਿਤ ਸ਼੍ਰੀ ਸ਼ਿਵ ਮੰਦਰ ਧਰਮਸ਼ਾਲਾ ਵਿਖੇ ਮਾਤਾ ਰਾਣੀ ਦੀ ਭਵਿਆ ਚੌਂਕੀ ਦਾ ਆਯੋਜਨ ਬੜੀ ਸ਼ਰਧਾ, ਉਤਸ਼ਾਹ ਅਤੇ ਭਗਤੀ ਭਾਵਨਾ ਨਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਮਾਤਾ ਰਾਣੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਪੂਰਾ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਭਗਤਜਨਾਂ ਨੇ ਭਜਨਾਂ ਅਤੇ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਬਾਘਾ ਪੁਰਾਣਾ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੇ ਵਿਸ਼ੇਸ਼ ਤੌਰ ‘ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ। ਇਸ ਮੌਕੇ ਗੁਰੂ ਜੀ ਸਤਿਗੁਰੂ ਦਰਬਾਰ ਸੇਵਾ ਮੰਡਲ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਕਿਹਾ ਆਈਆਂ ਹੋਈਆਂ ਸੰਗਤਾਂ ਵਲੋਂ ਗੁਰੂ ਜੀ ਸਤਿਗੁਰੂ ਦਰਬਾਰ ਸੇਵਾ ਮੰਡਲ ਦੇ ਸਮੂਹ ਪ੍ਰਬੰਧਕਾਂ, ਸੇਵਾਦਾਰਾਂ, ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਅਸ਼ਵਨੀ ਸ਼ਰਮਾ ਵਿਜੇ ਸ਼ਰਮਾ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਜਥੇਦਾਰ ਤੀਰਥ ਸਿੰਘ ਮਾਹਲਾ, ਬਾਲ ਕ੍ਰਿਸ਼ਨ ਬਾਲੀ, ਜਗਸੀਰ ਸਿੰਘ ਬਾਬਾ ਕਾਲੇਕੇ, ਭੋਲਾ ਸਿੰਘ ਸਮਾਧ ਭਾਈ, ਚੇਅਰਮੈਨ ਰਮਨ ਮਿੱਤਲ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਸੰਜੀਵ ਗਰਗ, ਪ੍ਰਧਾਨ ਪਵਨ ਗੋਇਲ , ਪ੍ਰਧਾਨ ਵਿਜੇ ਬਾਂਸਲ, ਰਕੇਸ਼ ਚਿੰਦਲ ਤੋਤਾ, ਦਵਿੰਦਰ ਸਿੰਗਲਾ ਚੀਕਾ, ਚੇਅਰਮੈਨ ਮਨੋਜ ਗਰਗ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਰਾਹੁਲ ਗਰਗ, ਬੌਬੀ ਗਰਗ, ਭੂਸ਼ਨ ਜੈਨ, ਅਮਨ ਤਨੇਜਾ ਹੋਰ ਹਾਜ਼ਰ ਸਨ।