ਸੰਗਰੂਰ, 12 ਜੂਨ (ਧੀਰਜ ਪਸ਼ੋਰੀਆ)-ਸੰਗਰੂਰ ਵਿਖੇ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਜਸਪਾਲ ਸਿੰਘ ਨੇ ਪਦ-ਉੱਨਤੀ ਹੋਣ ਤੋਂ ਬਾਅਦ ਡਿਪਟੀ ਜਨਰਲ ਮੈਨੇਜਰ ਬਣਨ ਤੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਇੱਥੇ ਹੋਈ ਵਿਦਾਇਗੀ ਪਾਰਟੀ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਵਿੱਚ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਸੰਗਰੂਰ ਵਿਖੇ ਪਹਿਲਾਂ ਸੈਕਟਰੀ ਅਤੇ ਫਿਰ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਦੌਰਾਨ ਮਿਲੇ ਸਤਿਕਾਰ ਅਤੇ ਪਿਆਰ ਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਾ ਸਕਣਗੇ | ਹੁਣ ਵੀ ਮੁੱਖ ਦਫ਼ਤਰ ਤੋਂ ਉਨ੍ਹਾਂ ਦੇ ਸੰਬੰਧ ਜ਼ਿਲ੍ਹਾ ਸੰਗਰੂਰ ਨਾਲ ਜੁੜੇ ਰਹਿਣਗੇ | ਵਿਦਾਇਗੀ ਪਾਰਟੀ ਦੌਰਾਨ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਮਨਪ੍ਰੀਤ ਸਿੰਘ, ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਦੀਨ ਪਾਲ, ਨਰਿੰਦਰ ਪਾਲ ਸੈਕਟਰੀ ਸੰਗਰੂਰ, ਅਮਨਦੀਪ ਸਿੰਘ ਸੈਕਟਰੀ ਖਨੌਰੀ, ਏਕਮਜੀਤ ਸਿੰਘ ਸੈਕਟਰੀ ਦਿੜ੍ਹਬਾ, ਜੁਗਨਜੀਤ ਸਿੰਘ ਸੈਕਟਰੀ ਚੀਮਾ, ਹਰਪ੍ਰੀਤ ਸਿੰਘ ਸੈਕਟਰੀ ਭਵਾਨੀਗੜ੍ਹ, ਮੋਹਿਤ ਕੁਮਾਰ ਸੈਕਟਰੀ ਮੂਨਕ, ਵਰਿੰਦਰ ਸਿੰਘ ਸੈਕਟਰੀ ਧੂਰੀ, ਗੁਰਜੀਤ ਸਿੰਘ ਲੱਡੀ ਸੁਪਰਡੈਂਟ, ਲਖਬੀਰ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਸ਼ਾਮਿਲ ਹੋਏ ਹੋਰਨਾਂ ਕਰਮਚਾਰੀਆਂ ਨੇ ਪਦ-ਉੱਨਤੀ ਹੋਏ ਜਸਪਾਲ ਸਿੰਘ ਡਿਪਟੀ ਜਨਰਲ ਮੈਨੇਜਰ ਨੂੰ ਸ਼ੁੱਭ ਇੱਛਾਵਾਂ ਅਤੇ ਵਧਾਈਆਂ ਦਿੱਤੀਆਂ |