ਜ਼ਿਲ੍ਹਾ ਸੰਗਰੂਰ ਵਿਚ ਕਾਰਜਸ਼ੀਲ 55 ਮੁਹੱਲਾ ਕਲੀਨਿਕਾਂ 'ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਮੁਫ਼ਤ ਸਿਹਤ ਸਹੂਲਤਾਂ
ਅਜੀਤ ਡੈਸਕ
13-06-2026
ਆਪ ਸਰਕਾਰ ਨੇ ਸੂਬੇ ਦੀਆਂ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ - ਭਰਾਜ
ਇਸ ਸਬੰਧੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਢੇ ਚਾਰ ਸਾਲਾਂ ਵਿੱਚ ਸੂਬੇ ਦੀਆਂ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ | ਸਰਕਾਰ ਵੱਲੋਂ ਜਿੱਥੇ ਸੂਬੇ ਵਿੱਚ ਮਹੱਲਾ ਕਲੀਨਿਕ ਖ਼ੋਲ ਕੇ ਪੰਜਾਬ ਵਾਸੀਆਂ ਦੇ ਬੂਹੇ ਉੱਤੇ ਸਿਹਤ ਸਹੂਲਤਾਂ ਪਹੁੰਚਾਈਆਂ ਹਨ ਉੱਥੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਹੁਣ ਉਹ ਲੋਕ ਵੀ ਇਲਾਜ ਕਰਵਾ ਰਹੇ ਹਨ ਜੋ ਆਰਥਿਕ ਤੰਗੀਆਂ ਕਾਰਨ ਬਗੈਰ ਇਲਾਜ ਤੋਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਸਨ | ਵਿਧਾਇਕਾ ਭਰਾਜ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕਾਰਜਸ਼ੀਲ ਮੁਹੱਲਾ ਕਲੀਨਿਕ ਹਲਕਾ ਵਾਸੀਆਂ ਨੂੰ ਨਿਰੰਤਰ ਸਿਹਤ ਸੇਵਾਵਾਂ ਦੇ ਰਹੇ ਹਨ | ਵੱਡੀ ਗਿਣਤੀ ਵਿੱਚ ਮਹੱਲਾ ਕਲੀਨਿਕਾਂ ਦੀਆਂ ਇਮਾਰਤਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ | ਜਲਦ ਹੀ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਹੋਰ ਮਹੱਲਾ