02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰੁਜ਼ਗਾਰ ਕੈਂਪ 15 ਨੂੰ

Ad Position 21
No active advertisement
ਅਜੀਤ ਡੈਸਕ 14-06-2026
ਸੁਨਾਮ ਊਧਮ ਸਿੰਘ ਵਾਲਾ, 13 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਲੋਂ ਸਕਿਉਰਿਟੀ ਅਤੇ ਇੰਟੈਲੀਜੈਂਸ ਸਰਵਿਸ਼ਿਸ ਲਿਮਟਿਡ ਵਰਧਮਾਨ ਟੈਕਸਟਾਈਲ ਅਤੇ ਐਸ ਬੀ ਆਈ ਲਾਈਫ਼ ਇੰਸ਼ੋਰੈਂਸ ਕੰਪਨੀਆਂ ਨਾਲ ਤਾਲਮੇਲ ਕਰ ਕੇ 15 ਜੂਨ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਬੀ.ਡੀ.ਪੀ.ਓ ਦਫ਼ਤਰ, ਸੁਨਾਮ ਵਿਖੇ ਸਵੇਰੇ 9:30 ਵਜੇ ਤੋਂ ਸਵੇਰੇ 12:30 ਵਜੇ ਤਕ ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੰਪਨੀ ਵੱਲੋਂ ਸਕਿਉਰਿਟੀ ਗਾਰਡ (ਕੇਵਲ ਲੜਕੇ ਲਈ), ਮਸ਼ੀਨ ਆਪਰੇਟਰ (ਕੇਵਲ ਲੜਕੀਆਂ ਲਈ) ਗਰੈਜੂਏਟ ਸੇਲਜ ਟਰੇਨੀ, ਡਿਵੈਲਪਮੈਂਟ ਮੈਨੇਜਰ, ਸੀਨੀਅਰ ਏਜੰਸੀ ਮੈਨੇਜਰ (ਲੜਕੇ ਅਤੇ ਲੜਕੀਆਂ ਦੋਵਾਂ ਲਈ) ਦੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ | ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 5ਵੀਂ, 8ਵੀਂ, 10ਵੀਂ, 12ਵੀਂ, ਗਰੈਜੂਏਟ, ਪੋਸਟ ਗਰੈਜੂਏਟ ਪਾਸ, ਉਮਰ 19 ਸਾਲ ਤੋਂ 40 ਸਾਲ (ਸਕਿਉਰਿਟੀ ਗਾਰਡ), 18 ਤੋਂ 35 ਸਾਲ (ਮਸ਼ੀਨ ਆਪਰੇਟਰ), 20 ਤੋਂ 35 ਸਾਲ (ਗਰੈਜੂਏਟ ਸੇਲਜ ਟਰੇਨੀ, ਡਿਵੈਲਪਮੈਂਟ ਮੈਨੇਜਰ,ਸੀਨੀਅਰ ਏਜੰਸੀ ਮੈਨੇਜਰ) ਦੀ ਹੋਣੀ ਚਾਹੀਦੀ ਹੈ | ਇਸ ਤੋਂ ਇਲਾਵਾ ਸਕਿਉਰਿਟੀ ਗਾਰਡ ਦੀ ਭਰਤੀ ਲਈ ਪ੍ਰਾਰਥੀ ਦੀ ਹਾਈਟ 168 ਸੈਂਟੀਮੀਟਰ ਇੰਚ ਹੋਣੀ ਚਾਹੀਦੀ ਹੈ | ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫ਼ੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿਚ ਭਾਗ ਲੈ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਬੀ.ਸੀ./ਓ.ਬੀ.ਸੀ ਭਾਈਚਾਰੇ ਦੇ ਆਗੂਆਂ ਵਲੋਂ ਪ੍ਰਧਾਨ ਮੰਤਰੀ ਦੇ ਨਾਂਅ ਹੇਠ ਮੰਗ ਪੱਤਰ ਡੀ.ਸੀ. ਨੂੰ ਦਿੱਤਾ ਅਗਲੀ ਖ਼ਬਰ ਸਟੱਡੀ ਸਰਕਲ ਨੇ ਲਗਵਾਇਆ ਬਾਲ ਕਵੀ ਦਰਬਾਰ <br/>
Ad Position 24
No active advertisement