02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬੀ.ਸੀ./ਓ.ਬੀ.ਸੀ ਭਾਈਚਾਰੇ ਦੇ ਆਗੂਆਂ ਵਲੋਂ ਪ੍ਰਧਾਨ ਮੰਤਰੀ ਦੇ ਨਾਂਅ ਹੇਠ ਮੰਗ ਪੱਤਰ ਡੀ.ਸੀ. ਨੂੰ ਦਿੱਤਾ

Ad Position 21
No active advertisement
ਅਜੀਤ ਡੈਸਕ 14-06-2026
ਮਲੇਰਕੋਟਲਾ, 13 ਜੂਨ (ਮੁਹੰਮਦ ਹਨੀਫ਼ ਥਿੰਦ)-ਬੀ.ਓ.ਬੀ.ਸੀ. ਵੈਲਫੇਅਰ ਫ਼ਰੰਟ ਪੰਜਾਬ ਸਰਪ੍ਰਸਤ ਅਤੇ ਸੰਸਥਾਪਕ ਓ.ਬੀ.ਸੀ. ਵੈੱਲਫੇਅਰ ਫ਼ਰੰਟ ਪੰਜਾਬ ਬਾਡੀ ਦੇ ਪ੍ਰਧਾਨ ਹਰਜਿੰਦਰ ਸਿੰਘ ਹਾਂਡਾ ਦੇ ਦਸਤਖਤਾਂ ਹੇਠ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐੱਸ. ਤਿੜਕੇ ਨੂੰ ਸੌਂਪਿਆ ਗਿਆ | ਆਗੂਆਂ ਨੇ ਇਸ ਮੰਗ ਪੱਤਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਬੀ.ਸੀ./ਓ.ਬੀ.ਸੀ. ਭਾਈਚਾਰੇ ਦੇ ਅਹਿਮ ਮੁੱਦਿਆਂ ਅਤੇ ਮੰਗਾਂ 'ਤੇ ਵਿਚਾਰ ਚਰਚਾ ਕਰਨ ਲਈ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਜਾਵੇ ਅਤੇ ਬੀਸੀ/ਓਬੀਸੀ ਭਾਈਚਾਰਾ ਪੰਜਾਬ ਦੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਦਾ ਹੈ ਅਤੇ ਰਾਜ ਅਤੇ ਰਾਸ਼ਟਰ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ | ਹਾਲਾਂਕਿ, ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ 'ਤੇ ਤੁਰੰਤ ਧਿਆਨ ਦੇਣ ਅਤੇ ਨੀਤੀਗਤ ਦਖ਼ਲ ਦੇਣ ਦੀ ਮੰਗ ਕਰਦਿਆਂ ਮੰਗ ਕੀਤੀ ਕਿ (ਅਨੁਸੂਚਿਤ ਜਾਤੀਆਂ), ਪਛੜੀਆਂ ਸ਼੍ਰੇਣੀਆਂ (ਬੀਸੀ/ਓਬੀਸੀ), ਅਤੇ ਜਨਰਲ ਸ਼੍ਰੇਣੀ ਦੇ ਨਾਗਰਿਕਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਨਤੀਜਿਆਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ | ਸਬੂਤ-ਅਧਾਰਤ ਨੀਤੀ ਨਿਰਮਾਣ, ਸਰੋਤਾਂ ਦੀ ਬਰਾਬਰ ਵੰਡ ਅਤੇ ਹਰੇਕ ਸ਼੍ਰੇਣੀ ਦੀ ਆਬਾਦੀ ਦੇ ਅਨੁਸਾਰ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸਹੀ ਜਨਸੰਖਿਆ ਡਾਟਾ ਇਕੱਤਰ ਕਰਕੇ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ | ਇਸ ਮੌਕੇ ਮੁਹੰਮਦ ਸ਼ੱਬੀਰ ਕੰਬੋਜ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ ਵੈੱਲਫੇਅਰ ਫ਼ਰੰਟ ਪੰਜਾਬ, ਹਾਜੀ ਮੁਹੰਮਦ ਰਮਜ਼ਾਨ ਸਿਆਮਾ ਸਟੇਟ ਮੈਂਬਰ ਕੰਬੋਜ ਵੈੱਲਫੇਅਰ ਭਲਾਈ ਬੋਰਡ ਪੰਜਾਬ, ਕੌਂਸਲਰ ਅਸ਼ਰਫ ਅਬਦੁੱਲਾ, ਕੌਂਸਲਰ ਮੁਹੰਮਦ ਸ਼ਕੀਲ, ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਕੌਂਸਲਰ ਮੁਨਸ਼ੀ ਫ਼ਾਰੂਕ ਅਹਿਮਦ, ਮਾਸਟਰ ਅਬਦੁਲ ਹਮੀਦ ਪ੍ਰੈਜੀਡੈਂਟ ਕੰਬੋਅ ਫੋਰਮ ਪੰਜਾਬ, ਮੁਹੰਮਦ ਸੁਲੇਮਾਨ-ਜੌੜਾ ਕੇਲਾ ਭੰਡਾਰ, ਅਬਦੁਲ ਸ਼ਕੂਰ ਜੌੜਾ, ਮੁਹੰਮਦ ਜਮੀਲ ਥਿੰਦ ਆੜ੍ਹਤੀਆ, ਨਿਜ਼ਾਮਦੀਨ ਬਬਲੀ ਜੌੜਾ, ਉਸਮਾਨ ਜੁਬੈਰੀ, ਮੁਹੰਮਦ ਸਲੀਮ, ਖੁਸ਼ੀ ਮੁਹੰਮਦ, ਅਜ਼ਹਰ ਮੁਨੀਮ ਪ੍ਰਧਾਨ ਸਹਾਰਾ ਵੈੱਲਫੇਅਰ, ਮੁਹੰਮਦ ਅਕਬਰ ਕੋਚ, ਹਾਜੀ ਸ਼ਮਸ਼ਾਦ ਅਲੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਧੂਰੀ ਹਲਕੇ ਦੇ 189 ਬੂਥ ਏਜੰਟਾਂ ਲਈ ਵਿਸ਼ੇਸ਼ ਟਰੇਨਿੰਗ ਕੈਂਪ ਅਗਲੀ ਖ਼ਬਰ ਰੁਜ਼ਗਾਰ ਕੈਂਪ 15 ਨੂੰ
Ad Position 24
No active advertisement