02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਿਕਰਮਜੀਤ ਸਿੰਘ ਵਿੱਕੀ ਛਾਜਲੀ ਸਰਕਲ ਜਥੇਦਾਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 14-06-2026
ਛਾਜਲੀ, 13 ਜੂਨ (ਅਜਾਇਬ ਸਿੰਘ ਨੀਲੋਵਾਲ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਵਲੋਂ ਜਾਰੀ ਕੀਤੀ ਗਈ ਨਵੀਂ ਸੂਚੀ 'ਚ ਦਿੜ੍ਹਬਾ ਹਲਕੇ ਦੇ ਪਿੰਡ ਛਾਜਲੀ ਦੇ ਨੌਜਵਾਨ ਆਗੂ ਬਿਕਰਮਜੀਤ ਸਿੰਘ ਵਿੱਕੀ ਛਾਜਲੀ ਨੂੰ ਸਰਕਲ ਜਥੇਦਾਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਅਤੇ ਨੌਜਵਾਨਾਂ 'ਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਇਲਾਕੇ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਨਿਯੁਕਤੀ ਉਪਰੰਤ ਵਿੱਕੀ ਛਾਜਲੀ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਅਤੇ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਉਹ ਮਹਿਰੂਮ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਪੰਥ ਅਤੇ ਪੰਜਾਬ ਲਈ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ | ਵਿੱਕੀ ਛਾਜਲੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਅਕਾਲੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਆਪਣੇ ਵੱਡਿਆਂ ਦੇ ਪੈਰਾਂ 'ਤੇ ਚੱਲਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ | ਇਸ ਮੌਕੇ ਬਾਬਾ ਕਰਮ ਸਿੰਘ ਸੰਗਤੀਵਾਲਾ, ਜਥੇਦਾਰ ਭਰਪੂਰ ਸਿੰਘ ਕਾਹਲ, ਅਮਰਜੀਤ ਸਿੰਘ ਛਾਜਲੀ (ਕੈਨੇਡਾ), ਮਾਸਟਰ ਰਣਜੀਤ ਸਿੰਘ, ਮੁਖ਼ਤਿਆਰ ਸਿੰਘ ਸਿੱਧੂ, ਮਾਸਟਰ ਦਲਬਾਰਾ ਸਿੰਘ, ਗੁਰਸੇਵਕ ਸਿੰਘ ਧਾਲੀਵਾਲ, ਦਰਸ਼ਨ ਸਿੰਘ ਢੋਟ, ਅਵਤਾਰ ਸਿੰਘ ਕੰਬੋਜ, ਕੁਲਬੀਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਖਾਗੂੰੜਾ, ਸਤਨਾਮ ਸਿੰਘ ਨੰਬਰਦਾਰ, ਭੋਲਾ ਸਿੰਘ ਸਮਰਾਓ, ਮਿੱਠੂ ਸਿੰਘ ਸਮਰਾਓ, ਗੁਰਜੀਤ ਸਿੰਘ ਖਾਗੂੰੜਾ, ਜਗਦੀਪ ਸਿੰਘ ਨੰਗਲਾ, ਹਰੀ ਸਿੰਘ ਨੰਗਲਾ, ਗੁਰਜਿੰਦਰ ਸਿੰਘ ਨੰਗਲਾ, ਨਰਿੰਦਰ ਸਿੰਘ ਸੰਗਤੀਵਾਲਾ, ਦਰਸ਼ਨ ਸਿੰਘ ਸੰਗਤੀਵਾਲਾ, ਅਜੈਬ ਸਿੰਘ ਛਾਹੜ, ਸਤਪਾਲ ਸਿੰਘ ਛਾਹੜ, ਕੇਵਲ ਸਿੰਘ ਜਵੰਧਾ, ਰਾਜਪਾਲ ਸਿੰਘ ਜਵੰਧਾ, ਪਿੰਦਾ ਸਿੰਘ (ਸਾਬਕਾ ਸਰਪੰਚ), ਪ੍ਰਗਟ ਸਿੰਘ ਨੀਲੋਵਾਲ, ਮਾਸਟਰ ਸੁਖਦੇਵ ਸਿੰਘ ਨੀਲੋਵਾਲ, ਬਲਕਾਰ ਸਿੰਘ ਮੌਜੋਵਾਲ, ਲੋਗੜ ਸਿੰਘ ਮੌਜੋਵਾਲ, ਰੇਸ਼ਮ ਸਿੰਘ ਮੈਦੇਵਾਸ, ਗੁਰਬਚਨ ਸਿੰਘ ਨੰਬਰਦਾਰ ਮੈਦੇਵਾਸ, ਰਣਜੀਤ ਸਿੰਘ (ਸਾਬਕਾ ਸਰਪੰਚ ਗੋਬਿੰਦਗੜ੍ਹ), ਗੁਰਚਰਨ ਢੀਂਡਸਾ, ਬਲਵਿੰਦਰ ਸਿੰਘ (ਸਾਬਕਾ ਸਰਪੰਚ ਛਾਜਲਾ) ਅਤੇ ਕੇਸਰ ਸਿੰਘ ਛਾਜਲਾ ਸਮੇਤ ਕਈ ਆਗੂਆਂ ਨੇ ਵਿੱਕੀ ਛਾਜਲੀ ਨੂੰ ਵਧਾਈ

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਪੁਸ਼ਪਿੰਦਰ ਸਿੰਘ ਲਖਮੀਰਵਾਲਾ ਯੂਥ ਵਿੰਗ ਹਲਕਾ ਸੁਨਾਮ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਦਾਖ਼ਲੇ ਦੇ ਨਾਂ 'ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਸਿੱਖਿਆ ਅਧਿਕਾਰੀ- ਸਾਂਝਾ ਅਧਿਆਪਕ ਮੋਰਚਾ <br/>
Ad Position 24
No active advertisement