02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਿਲਡਿੰਗ ਉਸਾਰੀ ਲੇਬਰ ਕਮੇਟੀ ਵਲੋਂ ਉਸਾਰੀ ਦੇ ਕੰਮਾਂ ’ਚ 20 ਫ਼ੀਸਦੀ ਕੀਤਾ ਵਾਧਾ

Ad Position 21
No active advertisement
ਅਜੀਤ ਡੈਸਕ 01-07-2026
ਭਵਾਨੀਗੜ੍ਹ, 30 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਬਿਲਡਿੰਗ ਉਸਾਰੀ ਲੇਬਰ ਕਮੇਟੀ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਮੱਟਰਾਂ ਦੀ ਅਗਵਾਈ ’ਚ ਹੋਈ, ਜਿਸ ’ਚ ਅਹਿਮ ਫੈਸਲੇ ਲਏ ਗਏ । ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮੱਟਰਾਂ ਨੇ ਦੱਸਿਆ ਕਿ ਕਮੇਟੀ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਉਪਰੰਤ ਕਮੇਟੀ ਆਗੂਆਂ ਨੇ ਇਹ ਫੈਸਲਾ ਕੀਤਾ ਕਿ ਵਧ ਰਹੀ ਮਹਿੰਗਾਈ ਨੂੰ ਦੇਖ਼ਦਿਆਂ ਬਿਲਡਿੰਗ ਉਸਾਰੀ ਦੇ ਕੰਮਾਂ ਵਿਚ 15 ਤੋਂ 20 ਫੀਸਦੀ ਵਾਧਾ ਕੀਤਾ ਗਿਆ ਹੈ, ਜਿਸ ਦੀਆਂ ਰੇਟ ਲਿਸਟਾਂ ਰਲੀਜ਼ ਕੀਤੀਆਂ ਗਈਆਂ । ਕਮੇਟੀ ਦੇ ਚੇਅਰਮੈਨ ਸਰਦਾਰਾ ਖ਼ਾਨ ਨੇ ਕਿਹਾ ਕਿ ਹਰ ਮੈਂਬਰ ਅਤੇ ਆਗੂ ਨੂੰ ਸ਼ਨਾਖ਼ਤੀ ਕਾਰਡ ਦਿੱਤੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਕਮੇਟੀ ਦੇ ਸਾਰੇ ਆਗੂ ਇਕੱਠੇ ਹੋ ਕੇ ਸਮੱਸਿਆ ਦਾ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨਗੇ। ਇਸ ਮੌਕੇ ’ਤੇ ਉਕਤ ਆਗੂਆਂ ਤੋਂ ਇਲਾਵਾ ਚੇਅਰਮੈਨ ਬਲਵਿੰਦਰ ਸਿੰਘ ਸੱਗੂ, ਖ਼ਜਾਨਚੀ ਹਰਨੇਕ ਸਿੰਘ ਛੰਨਾਂ, ਸਲਾਹਕਾਰ ਹੰਸ ਰਾਜ ਕਾਕੜਾ, ਉੱਪ ਪ੍ਰਧਾਨ ਸੁਖਚੈਨ ਸਿੰਘ ਅਤੇ ਲਾਭ ਸਿੰਘ ਅਜੀਤ ਨਗਰ, ਸੈਕਟਰੀ ਬਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ, ਸਹਾਇਕ ਖ਼ਜਾਨਚੀ ਕਰਮਜੀਤ ਸਿੰਘ ਬਾਲਦ ਤੋਂ ਇਲਾਵਾ ਨੈਬ ਸਿੰਘ, ਗੁਰਪ੍ਰੀਤ ਸਿੰਘ, ਵਿਕਾਸ ਕੁਮਾਰ, ਰਾਮ ਸਿੰਘ, ਬੂਟਾ ਖ਼ਾਨ, ਖ਼ਜਾਨ ਸਿੰਘ, ਹਰਕਮਲਜੀਤ ਸਿੰਘ, ਹਰਜਿੰਦਰ ਸਿੰਘ, ਰੂਪ ਸਿੰਘ, ਹੰਸ ਰਾਜ ਸਿੰਘ, ਰਿੰਕੂ ਸਿੰਘ,ਹਰਪ੍ਰੀਤ ਸਿੰਘ, ਪੰਕਜ ਸਿੰਘ, ਰੋਹੀ ਸਿੰਘ, ਕੁਲਵਿੰਦਰ ਸਿੰਘ, ਗੁਰਚੈਨ ਸਿੰਘ, ਸੁਖਚੈਨ ਸਿੰਘ, ਅਮਰੀਕ ਸਿੰਘ, ਬਲਜਿੰਦਰ ਸਿੰਘ, ਬੇਅੰਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਸ਼ਿਵ ਜੀ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੰਕਟ ਕਾਰਨ ਲੋਕ ਤੇ ਕਿਸਾਨ ਪ੍ਰੇਸ਼ਾਨ - ਭਾਈ ਲੌਂਗੋਵਾਲ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Ad Position 24
No active advertisement