02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 01-07-2026

ਮਲੇਰਕੋਟਲਾ, 30 ਜੂਨ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਜਥੇਬੰਦੀ ਮਾਲੇਰਕੋਟਲਾ ਨੇ ਸਿੱਖ ਗੁਰੂ ਸਾਹਿਬਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸੀਵਰਾਂ ਦੀ ਬੇਅਦਬੀ ਕਰਨ ਸਬੰੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ਤੇ ਮੰਗ ਕੀਤੀ ਕਿ ਮੁੱਖ ਮੰਤਰੀ ਤੁਰੰਤ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ । ਕਿਉਂਕਿ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਇਸ ਅਹੁਦੇ ਉਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ । ਮਾਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਇਕੱਤਰ ਹੋਏ ਅਕਾਲੀ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ । ਅਕਾਲੀ ਦਲ ਦੇ ਬੁਲਾਰਿਆਂ ਮੁਹੰਮਦ ਫ਼ਾਰੂਕ ਆਜ਼ਮ ਤੇ ਅਬਦੁਲ ਸੱਤਾਰ ਨੇ ਆਖਿਆ ਕਿ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਖ਼ਾਸ ਤੌਰ ’ਤੇ ਸਿੱਖਾਂ ਤੇ ਮੁਸਲਮਾਨਾਂ ਨੇ ਮੁੱਖ ਮੰਤਰੀ ਦੇ ਮੁਕੰਮਲ ਬਾਈਕਾਟ ਦਾ ਵੀ ਐਲਾਨ ਕੀਤਾ ਹੈ । ਉਨ੍ਹਾਂ ਆਖਿਆ ਕਿ ਕੁਰਾਨ ਸ਼ਰੀਫ਼ ਦੀ ਬੇਅਬਦੀ ਤੋਂ ਦੁਖੀ ਮੁਸਲਮਾਨ ਭਾਈਚਾਰੇ ਤੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਦੇ ਰੋਸ ਵਜੋਂ ਸਿੱਖ ਭਾਈਚਾਰੇ ਨੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੇ ਖ਼ਿਲਾਫ਼ ਰੋਸ ਹੈ । ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਧਾਰਮਿਕ ਤੌਰ ’ਤੇ ਪੰਜਾਬੀਆਂ ਨੂੰ ਬਹੁਤ ਸੱਟ ਮਾਰੀ ਹੈ । ਸੀਨੀਅਰ ਲੀਡਰਸ਼ਿਪ ਨੇ ਅਕਾਲੀ ਵਰਕਰਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਵਿਚ ਪੰਜਾਬੀਆਂ ਦੀ ਸਰਕਾਰ ਕਾਇਮ ਹੋਵੇ, ਪੰਜਾਬ ਵਿਚੋਂ ਦਿੱਲੀ ਰਾਜ ਖ਼ਤਮ ਹੋਵੇ, ਪੰਜਾਬ ਨੂੰ ਆਰਥਿਕ ਪੱਖ ਤੋਂ ਬਚਾਇਆ ਜਾਵੇ ਤਾਂ ਅੱਜ ਤੋਂ ਹੀ ਅਪਣੇ ਖੇਤਰਾਂ ਵਿਚ ਪੂਰੀ ਸ਼ਿੱਦਤ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਆਰੰਭ ਕਰ ਦਿਓ । ਜੇ ਅਸੀਂ 6 ਮਹੀਨੇ ਮਿਹਨਤ ਕਰ ਲਈਏ ਤਾਂ ਨਿਸ਼ਚਿਤ ਰੂਪ ਵਿਚ ਸਾਡੀ ਅਪਣੀ ਖੇਤਰੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕੇਗਾ । ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਧਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਪਿੰਡਾਂ ਵਿਚ ‘ਆਪ’ ਤੇ ਭਗਵੰਤ ਮਾਨ ਖਿਲਾਫ ਗ਼ੁੱਸਾ ਹੈ । ਇਸ ਮੌਕੇ ਸ੍ਰੀ ਦੁਰਗੇਸ਼ ਗਾਜਰੀ, ਸੀਨੀਅਰ ਅਕਾਲੀ ਆਗੂ ਆਜ਼ਾਦ ਸਿਦੀਕੀ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਜੱਗੀ ਝੁਨੇਰ, ਕੌਂਸਲਰ ਬੇਅੰਤ ਕਿੰਗਰ, ਬੀ.ਸੀ. ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਡਾ. ਮੁਹੰਮਦ ਸਿਰਾਜ ਚੱਕ, ਹਲਕਾ ਮਲੇਰਕੋਟਲਾ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਰਵੀ ਬੱਗਣ, ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ, ਜਥੇਦਾਰ ਗੁਰਮੁਖ ਸਿੰਘ ਮੁਬਾਰਕਪੁਰ, ਚੌਧਰੀ ਨਸੀਮ-ਉਰ-ਰਹਿਮਾਨ, ਹਲਕਾ ਇਸਤਰੀ ਅਕਾਲੀ ਦਲ ਦੀ ਉਪ ਪ੍ਰਧਾਨ ਅਕਬਰੀ ਬੇਗਮ, ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਬਿਲਡਿੰਗ ਉਸਾਰੀ ਲੇਬਰ ਕਮੇਟੀ ਵਲੋਂ ਉਸਾਰੀ ਦੇ ਕੰਮਾਂ ’ਚ 20 ਫ਼ੀਸਦੀ ਕੀਤਾ ਵਾਧਾ ਅਗਲੀ ਖ਼ਬਰ ਚੋਰਾਂ ਵਲੋਂ ਦੋ ਘਰਾਂ ਚੋਂ ਸੋਨਾ ਚਾਂਦੀ ਅਤੇ ਨਕਦੀ ਕੀਤੀ ਚੋਰੀ
Ad Position 24
No active advertisement