02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ 40 ਸਾਲ ਬਾਅਦ ਦਲਿਤਾਂ ਨੂੰ ਨਸੀਬ ਹੋਈ ਜ਼ਮੀਨ

Ad Position 21
No active advertisement
ਅਜੀਤ ਡੈਸਕ 10-07-2026
ਲਹਿਰਾਗਾਗਾ, 9 ਜੁਲਾਈ (ਅਸ਼ੋਕ ਗਰਗ)-ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਪਿੰਡ ਰਾਏਧਰਾਨਾ ਦੀ ਨਜੂਲ ਸੁਸਾਇਟੀ ਜ਼ਮੀਨ ‘ਤੇ 40 ਸਾਲਾ ਤੋਂ ਨਾਜਾਇਜ਼ ਕਬਜ਼ਾ ਹਟਾ ਆਖਿਰਕਾਰ ਜਮੀਨ ‘ਤੇ ਆਪਣਾ ਝੰਡਾ ਚੜਿਆ ਗਿਆ l ਜ਼ਮੀਨ ‘ਚ ਜਾਣ ਤੋਂ ਪਹਿਲਾ ਪਿੰਡ ਰਾਏਧਰਾਨਾ ਸਮੇਤ ਇਲਾਕੇ ਵਿੱਚੋਂ ਵੱਡੀ ਗਿਣਤੀ ਵਿਚ ਲੋਕ ਤੇ ਬਾਬਾ ਜੀਵਨ ਸਿੰਘ ਗੁਰੂ ਘਰ ਇਕੱਠੇ ਹੋਏ ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਵੱਲੋਂ ਦੱਸਿਆ ਗਿਆ ਕਿ ਇਸ ਜ਼ਮੀਨ ਨੂੰ ਪ੍ਰਾਪਤ ਕਰਨ ਲਈ ਪਿੰਡ ਵੱਲੋਂ ਲਗਾਤਾਰ 16 ਸਾਲ ਕਨੂੰਨੀ ਲੜਾਈ ਲੜੀ ਪਰ ਹਾਈ ਕੋਰਟ ਦੇ ਡਬਲ ਬੈੰਚ ਤੋਂ ਅਰਡਰ ਹੋਣ ਦੇ ਬਾਵਜੂਦ ਤਿੰਨ ਮਹੀਨੇ ਬੀਤਣ ‘ਤੇ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਬਜ਼ਾ ਨਹੀਂ ਦਵਾਇਆ ਗਿਆ ਤਾਂ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸੈਕੜੇ ਦੀ ਗਿਣਤੀ ਵਿਚ ਲੋਕਾਂ ਵਲੋਂ ਜ਼ਮੀਨ ਵਿਚ ਜਾਣ ਦਾ ਐਲਾਨ ਕੀਤਾ ਸੀ ਤਾਂ ਸਵੇਰੇ ਤੋਂ ਹੀ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਨਫ਼ਰੀ ਪਿੰਡ ਚ ਤਾਇਨਾਤ ਕੀਤੀ ਗਈ ਸੀ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਮਾਹੌਲ ਨੂੰ ਦੇਖਦੇ ਹੋਏ ਡੀ ਐਸ ਪੀ ਲਹਿਰਾਗਾਗਾ ਵਲੋਂ ਸਭਾ ਦੇ ਮੈਂਬਰਾਂ ਤੇ ਨਾਜਾਇਜ਼ ਕਾਬਜ਼ਕਾਰਾ ਚ ਲਿਖਤੀ ਸਹਿਮਤੀ ਕਾਰਵਾਈ ਗਈ ,ਅੰਤ ਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵਲੋਂ ਜ਼ਮੀਨ ਵਿਚ ਝੰਡਾ ਲਗਾ ਕੇ ਆਪਣਾ ਹੱਕ ਪ੍ਰਾਪਤ ਕੀਤਾ ਗਿਆ। ਇਸ ਮੌਕੇ ਇਕਾਈ ਪ੍ਰਧਾਨ ਬਰਖਾ ਸਿੰਘ, ਇਲਾਕਾ ਪ੍ਰਧਾਨ ਗੁਰਦਾਸ ਸਿੰਘ ਝਲੂਰ, ਇਲਾਕਾ ਸਕੱਤਰ ਰਾਮਪਾਲ ਸਿੰਘ ਘੋੜੇਨਾਬ, ਇਲਾਕਾ ਖਜਾਨਚੀ ਸਤਿਗੁਰ ਸਿੰਘ ਰਾਏਧਰਾਣਾ, ਰਾਜੂ ਸਾਦਿਹਰੀ, ਬਿੱਟੂ ਸਿੰਘ, ਦਰਸ਼ਨ ਸਿੰਘ, ਤੋਂ ਬਿਨ੍ਹਾਂ ਵੱਡੀ ਗਿਣਤੀ ਔਰਤਾਂ ਤੇ ਨੌਜਵਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ 5 ਮੋਟਰਸਾਈਕਲ, 410 ਲੀਟਰ ਲਾਹਣ ਅਤੇ 7 ਗ੍ਰਾਮ ਚਿੱਟੇ ਸਮੇਤ 4 ਵਿਅਕਤੀ ਕਾਬੂ ਅਗਲੀ ਖ਼ਬਰ ਮੁਲਾਜ਼ਮ ਪੈਨਸ਼ਨਰਾਂ ਵਲੋਂ ਜਿਲ੍ਹਾ ਪੱਧਰੀ ਵਿਸ਼ਾਲ ਰੋਸ਼ ਰੈਲੀ ਤੇ ਧਰਨਾ
Ad Position 24
No active advertisement