02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਫਿਰੋਜ਼ਪੁਰ ਮੰਡਲ ਦੇ ਫਾਜ਼ਿਲਕਾ ਤੋਂ ਪੰਪੋਰ ਲਈ ਹਸਕ (ਤੂੜੀ/ਛਿਲਕੇ) ਦੀ ਪਹਿਲੀ ਪੀਸਮੀਲ ਰੇਕ ਰਵਾਨਾ

Ad Position 21
No active advertisement
ਅਜੀਤ ਡੈਸਕ 25-07-2026
ਫਿਰੋਜ਼ਪੁਰ 24 ਜੁਲਾਈ (ਰਾਕੇਸ਼ ਚਾਵਲਾ): ਫਿਰੋਜ਼ਪੁਰ ਮੰਡਲ ਨੇ ਅੱਜ ਫਾਜ਼ਿਲਕਾ (ਪੰਜਾਬ) ਤੋਂ ਪੰਪੋਰ (ਜੰਮੂ ਅਤੇ ਕਸ਼ਮੀਰ) ਲਈ ਪਹਿਲੀ ਵਾਰ ਹਸਕ ਦੀ ਪੀਸਮੀਲ ਲੋਡਿੰਗ ਸਫਲਤਾਪੂਰਵਕ ਰਵਾਨਾ ਕੀਤੀ। ਇਹ ਖੇਪ 15 ਜੁਲਾਈ 2026 ਤੋਂ ਮਾਲ ਲੋਡਿੰਗ ਲਈ ਸ਼ੁਰੂ ਕੀਤੇ ਗਏ ਪੰਪੋਰ ਗੁਡਜ਼ ਸ਼ੈੱਡ ਲਈ ਭੇਜੀ ਗਈ ਪਹਿਲੀ ਪੀਸਮੀਲ ਰੇਕ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਵਪਾਰ ਅਤੇ ਉਦਯੋਗ ਜਗਤ ਨਾਲ ਲਗਾਤਾਰ ਸੰਪਰਕ ਬਣਾਏ ਰੱਖਦਿਆਂ ਸੜਕ ਮਾਰਗ ਰਾਹੀਂ ਹੋਣ ਵਾਲੀ ਮਾਲ ਢੋਆ-ਢੁਆਈ ਨੂੰ ਰੇਲ ਵੱਲ ਆਕਰਸ਼ਿਤ ਕੀਤਾ ਹੈ। ਭਾਰਤੀ ਰੇਲਵੇ ਵੱਲੋਂ ਮਾਲ ਭਾੜੇ ਵਿਚ ਦਿੱਤੀਆਂ ਜਾ ਰਹੀਆਂ ਛੋਟਾਂ ਅਤੇ ਇਕ ਡੱਬੇ (ਵੇਗਨ) ਤੱਕ ਦੀ ਬੁਕਿੰਗ ਸੁਵਿਧਾ ਵੀ ਵਪਾਰੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਉੱਥੇ ਹੀ ਪੀਸਮੀਲ ਟਰੈਫਿਕ ਦੀ ਵਿਵਸਥਾ ਨਾਲ ਛੋਟੇ ਅਤੇ ਮੱਧਮ ਵਪਾਰੀ ਵੀ ਸਮੂਹ ਬਣਾ ਕੇ ਆਪਣੇ ਮਾਲ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਕੇ ਲਾਭ ਉਠਾ ਰਹੇ ਹਨ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਮੰਡਲ ਦੀ ਆਮਦਨ ਵਿਚ ਵਾਧਾ ਹੋਵੇਗਾ, ਸਗੋਂ ਵਪਾਰ ਨੂੰ ਵੀ ਉਤਸ਼ਾਹ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲਈ ਫਿਰੋਜ਼ਪੁਰ ਜ਼ਿਲ੍ਹਾ ਟੀਮ ਦੇ ਚੋਣ ਟਰਾਇਲ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਧਰਨੇ ’ਚ ਸ਼ਾਮਿਲ ਕਿਸਾਨ ਜਥੇਬੰਦੀਆਂ ਦਾ ਧੰਨਵਾਦ
Ad Position 24
No active advertisement