ਮੂਨਕ, 2 ਮਈ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇੱਕ ਵਿਸ਼ੇਸ਼ ਮੀਟਿੰਗਗੁਰਦੁਆਰਾ ਪਾਤਸ਼ਾਹੀ ਨÏਵੀਂ ਮੂਨਕ ਵਿਖੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਿਪਦੁਮਨ ਸਿੰਘ ਢਿੱਲੋਂ, ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਅਤੇ ਸੀਨੀਅਰ ਆਗੂ ਵਰਿੰਦਰ ਪਾਲ ਟੀਟੂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਸੈਕੜੇ ਵਰਕਰਾਂ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ¢ ਮੀਟਿੰਗ ਦÏਰਾਨ ਆਗੂਆਂ ਨੇ ਕਿਹਾ ਕਿ ਪਾਰਟੀ ਨÏਜਵਾਨਾਂ ਨੂੰ ਨਾਲ ਜੋੜਨ ਲਈ ਵਿਸ਼ੇਸ਼ ਕੋਸ਼ਿਸ਼ ਕਰ ਰਹੀ ਹੈ¢ 'ਯੂਥ ਹੀ ਇਸ ਪਾਰਟੀ ਦੀ ਤਾਕਤ ਬਣਨਗੇ' ਦਾ ਨਾਅਰਾ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਥਕ ਸੋਚ ਵਾਲੇ ਪੜ੍ਹੇ-ਲਿਖੇ ਨÏਜਵਾਨਾਂ ਨੂੰ ਮੋਹਰੀ ਕਤਾਰ 'ਚ ਲਿਆਂਦਾ ਜਾਵੇਗਾ ਤਾਂ ਜੋ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਮਿਲ ਸਕੇ¢ ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਅਕਾਲੀ ਦਲ ਪੁਨਰ ਸੁਰਜੀਤ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੇ ਜੋਸ਼ ਨਾਲ ਲੜੇਗੀ ਅਤੇ ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ¢ ਆਗੂਆਂ ਨੇ ਦਾਅਵਾ ਕੀਤਾ ਕਿ ਪਾਰਟੀ 2027 'ਚ ਵੱਡੀ ਪੱਧਰ 'ਤੇ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ¢ ਆਗੂਆਂ ਨੇ ਸਪਸ਼ਟ ਕੀਤਾ ਕਿ ਚੋਣ ਮੈਨੀਫੈਸਟੋ ਬੰਦ ਕਮਰਿਆਂ 'ਚ ਨਹੀਂ ਬਣੇਗਾ¢ ਪਾਰਟੀ ਵਰਕਰ ਅਤੇ ਨÏਜਵਾਨ ਆਗੂ ਪਿੰਡ-ਪਿੰਡ ਜਾ ਕੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨÏਜਵਾਨਾਂ ਅਤੇ ਅÏਰਤਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀ ਸਲਾਹ ਮੁਤਾਬਕ ਹੀ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ¢ ਆਗੂਆਂ ਨੇ ਕਿਹਾ ਕਿ ਇਹ ਪੰਥਕ ਪਾਰਟੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਚੱਲ ਰਹੀ ਹੈ¢ ਪਾਰਟੀ ਦਾ ਸੰਵਿਧਾਨ ਅਤੇ ਹਰ ਫੈਸਲਾ ਅਕਾਲ ਤਖ਼ਤ ਤੋਂ ਹੋਏ ਹੁਕਮਾਂ ਮੁਤਾਬਕ ਹੀ ਲਿਆ ਜਾ ਰਿਹਾ ਹੈ¢ ਮੀਟਿੰਗ ਦÏਰਾਨ ਵਰਕਰਾਂ ਅਤੇ ਖ਼ਾਸ ਕਰ ਨÏਜਵਾਨਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ¢ ਹਲਕਾ ਲਹਿਰਾ-ਮੂਨਕ ਨੂੰ ਪਾਰਟੀ ਦਾ ਗੜ੍ਹ ਬਣਾਉਣ ਦੀ ਰਣਨੀਤੀ ਘੜੀ ਗਈ¢ ਮੌਜੂਦ ਵਰਕਰਾਂ ਅਤੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕੀ ਪਾਰਟੀ ਲਈ ਦਿਨ ਰਾਤ ਇੱਕ ਕਰ ਬੁਲੰਦੀਆਂ ਤੇ ਲੈ ਕੇ ਜਾਣਗੇ¢ ਇਸ ਦÏਰਾਨ ਕਾਬਲ ਸਿੰਘ ਸੇਖੋਂ, ਨੌਜਵਾਨ ਆਗੂ ਕਸ਼ਿਸ਼ ਅਰੋੜਾ, ਸਲੀਮ ਖ਼ਾਨ, ਬਲਜੀਤ ਸਿੰਘ ਤੂਰ, ਗੋਪਾਲ ਸਿੰਘ ਸੈਣੀ, ਬਿੱਟੂ ਵਿਰਕ, ਬੱਬੀ ਚੀਮਾ, ਨਿਸ਼ਾਨ ਸਿੰਘ ਵਿਰਕ, ਪ੍ਰੇਮ ਦਾਸ, ਸੁਰਜਨ ਸਿੰਘ, ਸੁਖਵਿੰਦਰ ਸਿੰਘ ਸੰਧੂ, ਬਿੱਟੂ ਵੜੈਚ, ਬਲਕਾਰ ਸਿੰਘ ਨੰਬਰਦਾਰ, ਰਜੇਸ਼ ਡਫਲੀ, ਦੇਵਾ ਸੈਣੀ, ਕਿਰਨ ਦੇਵੀ, ਜਸਵਿੰਦਰ ਚੀਮਾ, ਬਿਮਲ ਜੈਨ, ਛੱਜੂ ਧਾਲੀਵਾਲ, ਵਿਜੇ, ਸੰਦੀਪ ਬੂਸੈਹਰਾ ਹਰਪ੍ਰੀਤ ਸਿੰਘ ਤੇ ਹੋਰ ਵਰਕਰ ਮÏਜੂਦ ਸਨ |