ਮੌਸਮ ਕੋਈ ਵੀ ਹੋਵੇ ਪਰ ਹੱਥ ਦਿਨ-ਰਾਤ ਲਗਾਤਾਰ ਕੰਮ ਕਰਦੇ ਹਨ। ਹੱਥਾਂ ਦੀ ਚਮੜੀ ਮੌਸਮ, ਧੂੜ, ਸਾਬਣ, ਪਾਣੀ ਦੀ ਮਾਰ ਨੂੰ ਲਗਾਤਾਰ ਸਹਿੰਦਿਆਂ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ ਪਰ ਸਰਦੀਆਂ ਵਿਚ ਇਹ ਸਮੱਸਿਆ ਸਭ ਤੋਂ ਵਧੇਰੇ ਗੰਭੀਰ ਰੂਪ ਧਾਰ ਲੈਂਦੀ ਹੈ। ਘਰੇਲੂ ਔਰਤ ਅਤੇ ਕੰਮਕਾਜੀ ਔਰਤਾਂ ਦੇ ਹੱਥ ਰੋਜ਼ਾਨਾ ਦੇ ਕੰਮ-ਕਾਜ ਦੌਰਾਨ ਵਾਰ-ਵਾਰ ਸਾਬਣ ਅਤੇ ਸਰਫ਼ ਦੇ ਸੰਪਰਕ ਵਿਚ ਆਉਂਦੇ ਹਨ। ਅੱਜਕਲ ਕੋਰੋਨਾ ਕਾਲ ਤੋਂ ਵਾਰ-ਵਾਰ ਸੈਨੀਟਾਈਜ਼ਰ ਦੇ ਸੰਪਰਕ ਵਿਚ ਆਉਣ ਨਾਲ ਹੱਥਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਕਾਰਨ ਹੱਥਾਂ ਦੀ ਚਮੜੀ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਸਵੇਰੇ ਇਸ਼ਨਾਨ ਦੇ ਸਮੇਂ ਹੱਥਾਂ ਨੂੰ ਆਇਲ ਅਤੇ ਮਾਈਸਚਰਾਈਜ਼ਡ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਕੱਚੇ ਦੁੱਧ ਦੀ ਮਾਲਿਸ਼ ਹੱਥਾਂ ਨੂੰ ਕੋਮਲ ਬਣਾਈ ਰੱਖਣ ਲਈ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ। ਕੱਚੇ ਦੁੱਧ ਨੂੰ ਕੱਢ ਕੇ ਫਰਿਜ ਵਿਚ ਰੱਖ ਲਓ ਅਤੇ ਜਦੋਂ ਵੀ ਸਮਾਂ ਮਿਲੇ ਤਾਂ ਹੱਥਾਂ ਪੈਰਾਂ ਦੀ ਹੌਲੀ-ਹੌਲੀ ਮਾਲਿਸ਼ ਕਰੋ। ਇਸ ਨਾਲ ਚਮੜੀ ਮੁਲਾਇਮ ਹੋਵੇਗੀ ਅਤੇ ਚਮੜੀ 'ਤੇ ਜਮੀ ਹੋਈ ਮੈਲ, ਗੰਦਗੀ ਵੀ ਦੂਰ ਹੋ ਜਾਵੇਗੀ। ਤੁਸੀਂ ਇਸ ਪ੍ਰਕਿਰਿਆ ਨੂੰ ਰੋਜ਼ਾਨਾ ਦੁਹਰਾ ਸਕਦੇ ਹੋ ਜਾਂ 1-2 ਦਿਨ ਦੇ ਅੰਤਰ ਬਾਅਦ ਇਸਤੇਮਾਲ ਕਰ ਸਕਦੇ ਹੋ।
ਇਸ਼ਨਾਨ ਤੋਂ ਪਹਿਲਾਂ ਹੱਥਾਂ ਨੂੰ ਕੋਸਾ ਤੇਲ ਲਗਾ ਕੇ ਹੱਥਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ, ਜਿਸ ਨਾਲ ਹੱਥਾਂ ਦੀ ਚਮੜੀ ਮੁਲਾਇਮ/ਕੋਮਲ ਹੋ ਜਾਂਦੀ ਹੈ। ਇਸ ਲਈ ਤੁਸੀਂ ਨਾਰੀਅਲ ਤੇਲ/ਤਿੱਲ, ਜੈਤੂਨ ਜਾਂ ਬਦਾਮ ਤੇਲ ਦਾ ਇਸਤੇਮਾਲ ਕਰੋ, ਤਾਂ ਵਧੇਰੇ ਬਿਹਤਰ ਹੋਵੇਗਾ। ਨਹਾਉਣ ਤੋਂ ਤੁਰੰਤ ਬਾਅਦ ਜਦੋਂ ਤੁਸੀਂ ਚਮੜੀ ਗਿੱਲੀ ਹੋਵੇ ਤਾਂ ਹੱਥਾਂ 'ਤੇ ਮਾਸਚਰਾਈਜਰ ਕ੍ਰੀਮ ਲਗਾ ਲਓ, ਜਿਸ ਨਾਲ ਚਮੜੀ ਵਿਚ ਨਮੀ ਨੂੰ ਬਣਾਈ ਰੱਖਣ ਵਿਚ ਮਦਦ ਮਿਲੇਗੀ।
ਬਾਦਾਮ, ਦਹੀਂ ਅਤੇ ਚੁਟਕੀ ਭਰ ਹਲਦੀ ਪਾ ਕੇ ਬਣੇ ਮਿਸ਼ਰਣ ਨੂੰ ਹੱਥਾਂ 'ਤੇ ਲਗਾ ਕੇ 30 ਮਿੰਟ ਬਾਅਦ ਹੱਥਾਂ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਲਵੋ। ਇਹ ਪ੍ਰਕਿਰਿਆ ਤੁਸੀਂ ਹਫ਼ਤੇ ਵਿਚ ਦੋ ਵਾਰ ਅਪਣਾ ਸਕਦੇ ਹੋ। ਰਾਤ ਨੂੰ ਸੋਣ ਤੋਂ ਪਹਿਲਾਂ ਹੱਥਾਂ 'ਤੇ ਪੌਸ਼ਕ ਕ੍ਰੀਮ ਦੀ ਹਲਕੀ ਮਾਲਿਸ਼ ਕਰਨ ਤੋਂ ਬਾਅਦ ਸੋ ਜਾਓ।
ਹੱਥਾਂ ਦੀ ਚਮੜੀ ਨੂੰ ਮੁਲਾਇਮ ਰੱਖਣ ਲਈ ਤੁਸੀਂ ਕੁਝ ਘਰੇਲੂ ਹਰਬਲ ਚੀਜ਼ਾਂ ਦੀ ਮਦਦ ਵੀ ਲੈ ਸਕਦੀ ਹੋ। ਅੱਜਕੱਲ੍ਹ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਮਾਸਚਰਾਈਜ਼ਡ, ਹੈਂਡ ਕਰੀਮ ਆਦਿ ਉਤਪਾਦ ਮਿਲਦੇ ਹਨ। ਬਾਡੀ ਲੋਸ਼ਨ ਦੀ ਬਜਾਏ ਹੈਂਡ ਕ੍ਰੀਮ ਹਮੇਸ਼ਾ ਬਿਹਤਰ ਸਾਬਿਤ ਹੁੰਦੀ ਹੈ, ਕਿਉਂਕਿ ਹੈਂਡ ਕ੍ਰੀਮ ਵਧੇਰੇ ਪੋਸ਼ਕ ਹੁੰਦੀ ਹੈ। ਪਾਣੀ 'ਤੇ ਆਧਾਰਿਤ ਲੋਸ਼ਨ ਲਗਾਉਣ ਨਾਲ ਚਮੜੀ ਵਿਚ ਸੁੱਖਾਪਣ ਵਧ ਜਾਂਦਾ ਹੈ। ਕਿਉਂਕਿ ਪਾਣੀ ਹਵਾ ਵਿਚ ਉੱਡ ਜਾਂਦਾ ਹੈ। ਇਸ ਦੇ ਮੁਕਾਬਲੇ ਤੇਲ 'ਤੇ ਆਧਾਰਿਤ ਕ੍ਰੀਮ ਲਗਾਉਣਾ ਕਿਤੇ ਵਧੇਰੇ ਪ੍ਰਭਾਵੀ ਅਤੇ ਲਾਭਦਾਇਕ ਰਹਿੰਦਾ ਹੈ। ਜਦੋਂ ਵੀ ਤੁਹਾਡੇ ਹੱਥ ਖੁਸ਼ਕ ਹੋਣ ਤਾਂ ਤਤਕਾਲ ਹੈਂਡ ਕ੍ਰੀਮ ਲਗਾਉਣਾ ਕਦੇ ਨਾ ਭੁੱਲੋ। ਹੱਥਾਂ ਨੂੰ ਧੋਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਾਬਣ ਹਲਕੇ ਅਤੇ ਖ਼ੁਸ਼ਬੂ ਰਹਿਤ ਹੋਣੇ ਚਾਹੀਦੇ ਹਨ।
ਚਾਰ ਚਮਚੇ ਬਾਦਾਮ ਤੇਲ, ਇਕ ਚਮਚ ਗੁਲਾਬ ਜਲ ਅਤੇ ਅੱਧਾ ਚਮਚ ਟਿਨਚਰ ਬੇਂਜ਼ੋਇਨ ਨੂੰ ਮਿਲਾ ਕੇ ਬਣੇ ਘੋਲ ਨੂੰ ਹੱਥਾਂ 'ਤੇ ਲਗਾ ਕੇ ਹੱਥਾਂ 'ਤੇ ਸੂਤੀ ਕੱਪੜਾ ਲਪੇਟ ਕੇ ਹੱਥਾਂ ਨੂੰ ਢਕ ਲਵੋ ਅਤੇ ਇਸ ਨੂੰ ਰਾਤ ਭਰ ਹੱਥਾਂ 'ਤੇ ਲੱਗਾ ਰਹਿਣ ਕਾਰਨ ਸਵੇਰੇ ਹੱਥਾਂ ਨੂੰ ਤਾਜ਼ੇ ਆਮ ਪਾਣੀ ਨਾਲ ਧੋ ਲਵੋ। ਇਸ ਨਾਲ ਤੁਹਾਡੇ ਹੱਥ ਕੋਮਲ ਅਤੇ ਮੁਲਾਇਮ ਹੋ ਜਾਣਗੇ।
ਲੋਸ਼ਨ ਦੀ ਬਜਾਏ ਤੁਸੀਂ ਕ੍ਰੀਮ/ਆਇਨਮੈਂਟ ਨੂੰ ਪਹਿਲ ਦਿਓ ਕਿਉਂਕਿ ਇਹ ਵਧੇਰੇ ਫ਼ਾਇਦੇਮੰਦ ਹੁੰਦੇ ਹਨ।
ਨਿੰਬੂ ਜੂਸ ਅਤੇ ਖੰਡ ਨੂੰ ਹੱਥਾਂ 'ਤੇ ਰਗੜਣ ਨਾਲ ਚਮੜੀ ਮੁਲਾਇਮ ਹੁੰਦੀ ਹੈ। ਹੱਥਾਂ ਦੀ ਚਮੜੀ ਦੀ ਰੰਗਤ ਨੂੰ ਨਿਖਾਰਨ/ ਮੁਲਾਇਮ ਕਰਨ ਲਈ ਥੋੜ੍ਹੀ ਜਿਹੀ ਖੰਡ ਵਿਚ ਨਿੰਬੂ ਰਸ ਮਿਲਾ ਕੇ ਹਲਕੀ ਮਾਲਿਸ਼ ਕਰਕੇ ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਹੱਥ ਧੋ ਲਓ।
ਦੋ ਚਮਚ ਸੂਰਜਮੁਖੀ ਤੇਲ, 2 ਚਮਚ ਨਿੰਬੂ ਜੂਸ ਅਤੇ ਤਿੰਨ ਚਮਚੇ ਖੰਡ ਨੂੰ ਮਿਲਾ ਕੇ ਬਣਾਏ ਗਏ ਘੋਲ ਨੂੰ ਹੱਥਾਂ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਸਾਫ ਪਾਣੀ ਨਾਲ ਧੋ ਲਵੋ। ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਇਸਤੇਮਾਲ ਕਰ ਸਕਦੇ ਹੋ।
ਤਾਜ਼ੇ ਸੰਤਰੇ ਦੇ ਛਿੱਲੜਾਂ ਨੂੰ ਇਕ ਪਾਸਿਓਂ ਛੇਦ ਕਰਕੇ ਹੱਥਾਂ 'ਤੇ ਹੌਲੀ-ਹੌਲੀ ਰਗੜੋ।
ਚੋਕਰ, ਬੇਸਨ, ਹਲਦੀ ਅਤੇ ਦੁੱਧ ਨੂੰ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਘੋਲ ਨੂੰ 20 ਮਿੰਟ ਤਕ ਹੱਥਾਂ 'ਤੇ ਲਗਾਉਣ ਤੋਂ ਬਾਅਦ ਹੱਥਾਂ ਨੂੰ ਤਾਜ਼ੇ ਸਾਫ ਪਾਣੀ ਨਾਲ ਧੋ ਲਵੋ।
ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੱਥਾਂ 'ਤੇ ਸਨਸਕ੍ਰੀਨ ਲੋਸ਼ਨ ਦਾ ਲੇਪ ਕਰਨਾ ਨਾ ਭੁੱਲੋ, ਤਾਂ ਜੋ ਸੂਰਜ ਦੀ ਅਲਟਰਾ ਵਾਇਲੇਟ ਕਿਰਨਾਂ ਨਾਲ ਹੱਥੋਂ ਸੁਰੱਖਿਅਤ ਰੱਖਿਆ ਜਾ ਸਕੇ।
ਸਰਦੀਆਂ 'ਚ ਰੁੱਖੇ ਹੱਥਾਂ ਦੀ ਦੇਖਭਾਲ
ਅਜੀਤ ਡੈਸਕ
29-01-2026