ਸਬਜ਼ੀ ਖਰੀਦਣ, ਸਟੋਰ ਕਰਨ, ਕੱਟਣ, ਬਣਾਉਣ ਤੇ ਖਾਣੇ ਵਿਚ ਸਫ਼ਾਈ ਦੀ ਅਹਿਮ ਭੂਮਿਕਾ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਸਬਜ਼ੀ ਦੇ ਸਵਾਦ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟਣਾ, ਸਾਫ਼ ਭਾਂਡੇ ਵਿਚ ਬਣਾਉਣਾ ਹੀ ਕਾਫ਼ੀ ਨਹੀਂ, ਸਗੋਂ ਤੁਹਾਨੂੰ ਆਪਣੇ ਹੱਥਾਂ ਦੀ ਸਫ਼ਾਈ ਵੀ ਓਨੀ ਵੀ ਮਹੱਤਵਪੂਰਨ ਹੈ ਜਿੰਨੀ ਸਫ਼ਾਈ ਸਬਜ਼ੀ ਕੱਟਣ, ਬਣਾਉਣ ਲਈ ਹੈ। ਜੇਕਰ ਹੱਥ ਸਾਫ਼ ਨਹੀਂ ਹੋਣਗੇ ਤਾਂ ਵੀ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ।
ਸਬਜ਼ੀ ਕੱਟਣ ਅਤੇ ਚਾਪਿੰਗ ਸਮੇਂ :
-ਜਿਸ ਕਟਿੰਗ ਬੋਰਡ 'ਤੇ ਤੁਸੀਂ ਸਬਜ਼ੀ ਕੱਟਦੇ ਹੋ, ਉਸ ਦੀ ਵਰਤੋਂ ਕਰਨ ਤੋਂ ਪਹਿਲਾਂ ਅਤੇ ਬਾਅਦ ਚੰਗੀ ਤਰ੍ਹਾਂ ਸਾਫ਼ ਕਰੋ।
-ਕੋਈ ਵੀ ਸਬਜ਼ੀ ਜਾਂ ਫਲ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਓ, ਫਿਰ ਛਿੱਲੋ ਅਤੇ ਕੱਟੋ।
-ਸਬਜ਼ੀਆਂ ਨੂੰ ਵੱਖਰਾ ਚਾਪਿੰਗ ਬੋਰਡ 'ਤੇ ਕੱਟੋ ਅਤੇ ਫਲਾਂ ਨੂੰ ਵੱਖਰਾ।
ਸਟੋਰ ਕਰਦੇ ਸਮੇਂ :
-ਕੱਚੀ ਸਬਜ਼ੀਆਂ ਅਤੇ ਫਲਾਂ ਨੂੰ ਵੱਖਰਾ ਸ਼ੈਲਫ 'ਤੇ ਰੱਖੋ। ਪੱਕੀਆਂ ਹੋਈਆਂ ਸਬਜ਼ੀਆਂ ਨੂੰ ਵੱਖਰਾ ਢਕ ਕੇ ਰੱਖੋ।
-ਫਲ ਅਤੇ ਸਬਜ਼ੀਆਂ ਵੱਖਰੇ ਲਿਫ਼ਾਫ਼ੇ ਵਿਚ ਰੱਖੋ।
-ਜ਼ਿਆਦਾ ਫਲ, ਸਬਜ਼ੀਆਂ ਫਰਿੱਜ ਵਿਚ ਸਟੋਰ ਨਾ ਕਰੋ। ਇਸ ਨਾਲ ਫਰਿੱਜ ਦੀ ਕੂਲਿੰਗ 'ਤੇ ਪ੍ਰਭਾਵ ਪੈਂਦਾ ਹੈ।
ਹੱਥਾਂ ਦੀ ਸਫਾਈ 'ਤੇ ਧਿਆਨ ਦਿਓ :
-ਹੱਥਾਂ ਨੂੰ ਸਾਬਣ ਨਾਲ ਧੋ ਕੇ, ਸੁਕਾ ਕੇ ਫਿਰ ਸਬਜ਼ੀ ਧੋਵੋ ਅਤੇ ਕੱਟੋ।
-ਖਾਣਾ ਪਕਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਹੱਥ ਧੋਵੋ ਤੇ ਖਾਣਾ ਬਣਾਉਣ ਤੋਂ ਬਾਅਦ ਵੀ ਹੱਥ ਜ਼ਰੂਰ ਧੋਵੋ।
-ਖਾਣਾ ਬਣਾਉਂਦੇ ਸਮੇਂ ਜੇਕਰ ਤੁਸੀਂ ਕੋਈ ਹੋਰ ਕੰਮ ਵੀ ਕਰਦੇ ਹੋ ਜਿਵੇਂ ਭਾਂਡੇ ਧੋਣਾ, ਫੋਨ 'ਤੇ ਗੱਲ ਕਰਨੀ ਆਦਿ ਉਦੋਂ ਵੀ ਹੱਥ ਧੋ ਕੇ ਫਿਰ ਤੋਂ ਖਾਣਾ ਬਣਾਓ।
ਰੱਖੋ ਰਸੋਈ ਨੂੰ ਸਾਫ਼-ਸੁਥਰਾ :
-ਰਸੋਈ 'ਤੇ ਕੋਈ ਵੀ ਖਾਣ ਵਾਲੀ ਚੀਜ਼ ਰੱਖਣ ਤੋਂ ਪਹਿਲਾਂ ਉਸ ਨੂੰ ਸਾਫ਼ ਕਰ ਲਓ।
-ਰਸੋਈ ਦੇ ਸਭ ਕੋਨੇ ਸਾਫ਼ ਰੱਖੋ। ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵਰਤੋਂ ਵਿਚ ਲਿਆਓ।
-ਰਸੋਈ ਦੀ ਸਫ਼ਾਈ ਦੇ ਕੱਪੜੇ ਤੇ ਸਪੰਜ ਨੂੰ ਸਾਫ਼ ਕਰਨ ਦੇ ਬਾਅਦ ਚੰਗੀ ਤਰ੍ਹਾਂ ਧੋ ਕੇ ਸੁਕਾਓ, ਤਾਂ ਕਿ ਕੀਟਾਣੂ ਉਸ ਵਿਚ ਪੈਦਾ ਨਾ ਹੋ ਸਕਣ।
-ਸੁੱਕੇ ਅਤੇ ਤਰਲ ਖਾਣ ਵਾਲੀਆਂ ਚੀਜ਼ਾਂ ਸਟੋਰ ਕਰਨ ਵਾਲੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਵਰਤੋ।
-ਬਣੇ ਹੋਏ ਖਾਣੇ ਨੂੰ ਢਕ ਕੇ ਰੱਖੋ।
-ਕੂਕਿੰਗਸਟੋਵ ਦੀ ਵੀ ਹਰ ਰੋਜ਼ ਸਫ਼ਾਈ ਕਰੋ।
ਚੰਗੀ ਸਿਹਤ ਲਈ ਸਫ਼ਾਈ ਅਪਣਾਓ
ਅਜੀਤ ਡੈਸਕ
02-07-2026