ਕ੍ਰੀਮ ਦੀ ਮਾਤਰਾ ਅਤੇ ਸਵਾਦ ਵਧਾਉਣਾ ਹੋਵੇ ਤਾਂ 250 ਗ੍ਰਾਮ ਤਾਜ਼ੀ ਕ੍ਰੀਮ ਵਿਚ ਅੱਧਾ ਕੱਪ ਦਹੀਂ ਤੇ ਅੱਧਾ ਕੱਪ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਰੋਟੀ ਜ਼ਿਆਦਾ ਸਵਾਦੀ ਅਤੇ ਪੌਸ਼ਟਿਕ ਬਣੇ, ਇਸ ਲਈ ਆਟਾ ਗੁੰਨ੍ਹਣ ਤੋਂ ਪਹਿਲਾਂ ਆਟੇ ਵਿਚ 5 ਫ਼ੀਸਦੀ ਸੋਇਆ ਆਟਾ ਅਤੇ 5 ਫ਼ੀਸਦੀ ਮੱਕੀ ਦਾ ਆਟਾ ਮਿਲਾ ਲਓ।
ਚਾਹ ਦੇ ਸਵਾਦ ਨੂੰ ਹੋਰ ਵਧਾਉਣ ਲਈ ਚਾਹ ਦੀ ਪੱਤੀ ਵਿਚ ਛੋਟੀ ਇਲਾਇਚੀ ਪੀਹ ਕੇ ਮਿਲਾ ਲਓ। ਚਾਹ ਸਵਾਦੀ ਬਣੇਗੀ।
ਚਾਹ ਦਾ ਸਵਾਦ ਹੋਰ ਜ਼ਾਇਕੇਦਾਰ ਬਣਾਉਣਾ ਹੋਵੇ ਤਾਂ ਸੰਤਰੇ ਦੇ ਸੁੱਕੇ ਛਿਲਕੇ ਉਬਲਦੀ ਚਾਹ ਦੇ ਪਾਣੀ ਵਿਚ ਪਾਉਣ ਨਾਲ ਚਾਹ ਦਾ ਮਜ਼ੇਦਾਰ ਸਵਾਦ ਤਿਆਰ ਹੁੰਦਾ ਹੈ।
ਘਰ ਦੇ ਪਨੀਰ ਨੂੰ ਜ਼ਿਆਦਾ ਨਰਮ ਬਣਾਉਣ ਲਈ ਦੁੱਧ ਫਾੜਨ ਤੋਂ ਪਹਿਲਾਂ ਇਕ ਲੀਟਰ ਦੁੱਧ ਵਿਚ ਅੱਧਾ ਕੱਪ ਕ੍ਰੀਮ ਮਿਲਾ ਲਓ, ਪਨੀਰ ਜ਼ਿਆਦਾ ਨਰਮ ਬਣੇਗਾ।
ਡੋਸਾ, ਇਡਲੀ ਨੂੰ ਨਰਮ ਬਣਾਉਣ ਲਈ ਸਮੱਗਰੀ ਤਿਆਰ ਕਰਦੇ ਸਮੇਂ ਥੋੜ੍ਹੇ ਪੱਕੇ ਚੌਲ ਮਿਲਾ ਲਓ।
ਅੰਬ ਪੰਨੇ ਦਾ ਸਵਾਦ ਵਧਾਉਣ ਲਈ ਉਸ ਵਿਚ 5-6 ਬੂੰਦਾਂ ਅਦਰਕ ਦੇ ਰਸ ਦੀਆਂ ਮਿਲਾ ਲਓ।
ਕਰੇਲੇ ਦਾ ਕੌੜਾਪਨ ਘੱਟ ਕਰਨ ਲਈ ਕਰੇਲੇ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਭੁੰਨੀ ਹੋਈ ਮੇਥੀ ਪੀਸ ਕੇ ਪਾਓ। ਕੜਵਾਹਟ ਵੀ ਘੱਟ ੋਹਵੇਗੀ ਅਤੇ ਸਵਾਦ ਵੀ ਜ਼ਿਆਦਾ ਆਵੇਗਾ।
ਜੇਕਰ ਤੁਸੀਂ ਸਲਾਦ ਨੂੰ ਨਵੀਂ ਦਿੱਖ ਅਤੇ ਸਵਾਦ ਦੇਣਾ ਚਾਹੁੰਦੇ ਹੋ ਤਾਂ ਉੱਬਲਿਆ ਪਾਸਤਾ ਜਾਂ ਨੂਡਲ ਪਾ ਦਿਓ। ਉਨ੍ਹਾਂ 'ਤੇ ਥੋੜ੍ਹਾ ਕੱਟਿਆ ਟਮਾਟਰ ਤੇ ਚੀਜ਼ ਕੱਦੂਕਸ਼ ਕਰਕੇ ਸਜਾਓ। ਸਲਾਦ ਨਵੀਂ ਦਿੱਖ ਵੀ ਦੇਵੇਗਾ ਅਤੇ ਸਵਾਦ ਵੀ ਚੰਗਾ ਲੱਗੇਗਾ।
ਕੋਲਡ ਕਾਫ਼ੀ ਨੂੰ ਜ਼ਿਆਦਾ ਸਵਾਦੀ ਬਣਾਉਣ ਲਈ ਆਈਸ ਟ੍ਰੇ ਵਿਚ ਕਾਫ਼ੀ ਪਾਊਡਰ ਪਾ ਕੇ ਆਈਸ ਕਿਊਬ ਜਮਾਓ। ਕੋਲਡ ਕਾਫ਼ੀ ਬਣਾਉਂਦੇ ਸਮੇਂ ਉਸ ਵਿਚ ਕਾਫ਼ੀ ਕਿਬਊਸ ਮਿਲਾਓ, ਜ਼ਿਆਦਾ ਮਜ਼ਾ ਆਵੇਗਾ।
ਖਿੜੇ ਹੋਏ ਚੌਲ ਬਣਾਉਣ ਲਈ ਚੌਲ ਨਮਕੀਨ ਹੋਵੇ ਜਾਂ ਉੱਬਲੇ ਹੋਏ, ਬਣਾਉਣ ਤੋਂ ਪਹਿਲਾਂ ਉਸ ਵਿਚ ਇਕ ਚਮਚ ਨਿੰਬੂ ਦਾ ਰਸ ਮਿਲਾਓ।
ਭਿੰਡੀ ਨੂੰ ਜ਼ਿਆਦਾ ਕ੍ਰਿਸਪੀ ਬਣਾਉਣ ਲਈ ਭਿੰਡੀ ਬਣਾਉਂਦੇ ਸਮੇਂ ਨਿੰਬੂ ਦਾ ਰਸ ਮਿਲਾਓ।
ਪਨੀਰ ਦੀ ਸਬਜ਼ੀ ਬਣਾਉਂਦੇ ਸਮੇਂ ਪਨੀਰ ਤੋਂ ਜ਼ਿਆਦਾ ਟਮਾਟਰ ਮਿਕਸੀ ਵਿਚ ਬਲੈਂਡ ਕਰ ਕੇ ਪਾਓ ਅਤੇ ਇਕ ਚਮਚ ਟੋਮਾਟੋ ਸੌਸ ਅਤੇ ਮਲਾਈ ਫੈਂਟ ਕੇ ਪਾਓ। ਪਨੀਰ ਬਹੁਤ ਜ਼ਿਆਦਾ ਸਵਾਦੀ ਬਣੇਗਾ।
ਤਰੀ ਵਾਲੀ ਸਬਜ਼ੀ ਵਿਚ ਪੀਸਿਆ ਲਸਣ ਪਾਣੀ ਵਿਚ ਥੋੜ੍ਹਾ ਘੋਲ ਕੇ ਮਸਾਲੇ ਵਿਚ ਪਾਓ। ਲਸਣ ਦਾ ਸਵਾਦ ਚੰਗਾ ਆਵੇਗਾ।
ਨਮਕੀਨ ਨਿੰਬੂ ਪਾਣੀ ਬਣਾਉਂਦੇ ਸਮੇਂ ਉਸ ਵਿਚ ਜਲਜੀਰਾ ਪਾਊਡਰ ਮਿਲਾਓ ਅਤੇ ਨਾਲ ਹੀ ਬਾਰੀਕ ਪੀਸਿਆ ਪੁਦੀਨਾ ਵੀ ਪਾਓ। ਸਵਾਦ ਚੰਗਾ ਲੱਗੇਗਾ।
-੦-
ਖਾਣੇ ਵਿਚ ਸਵਾਦ ਵਧਾਓ ਇਸ ਤਰ੍ਹਾਂ...
ਅਜੀਤ ਡੈਸਕ
09-07-2026