ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਔਰਤਾਂ ਲਈ ਸਫ਼ਲਤਾ ਦਾ ਮੰਤਰ

Ad Position 21
No active advertisement
ਅਜੀਤ ਡੈਸਕ 09-07-2026

ਦੁਨੀਆ ਦੇ ਤਜਰਬੇਕਾਰ ਅਤੇ ਸਫਲ ਲੋਕਾਂ ਵਲੋਂ ਸਮੇਂ-ਸਮੇਂ 'ਤੇ ਦਿੱਤੇ ਕੁਝ ਸੂਤਰ ਜੇ ਅਪਣਾਏ ਜਾਣ ਤਾਂ ਇਹ ਆਧੁਨਿਕ ਔਰਤਾਂ ਲਈ 'ਸਫ਼ਲਤਾ ਦਾ ਰੋਡਮੈਪ' ਬਣ ਸਕਦੇ ਹਨ। ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਤੁਸੀਂ ਅੰਦਰੋਂ ਸੰਤੁਸ਼ਟ ਅਤੇ ਖੁਸ਼ਹਾਲ ਵੀ ਰਹਿ ਸਕਦੇ ਹੋ।
ਝਿਜਕ ਛੱਡ ਕੇ ਅੱਗੇ ਵਧੋ : ਅਕਸਰ ਔਰਤਾਂ ਬਹੁਤ ਸੰਕੋਚ ਕਰਦੀਆਂ ਹਨ ਅਤੇ ਆਪਣੀ ਪ੍ਰਤਿਭਾ ਅਤੇ ਯੋਗਤਾ ਨੂੰ ਸਾਹਮਣੇ ਲਿਆਉਣ ਵਿਚ ਹਿਚਕਾਉਂਦੀਆਂ ਹਨ। ਫੇਸਬੁੱਕ ਦੀ ਸਾਬਕਾ ਸੀ.ਓ.ਓ. ਅਤੇ ਪੁਸਤਕ 'ਲੀਨ ਇਨ' ਦੀ ਲੇਖਿਕਾ ਸ਼ੈਰਿਲ ਸੈਂਡਬਰਗ ਕਹਿੰਦੀ ਹੈ ਕਿ ਜ਼ਿਆਦਾਤਰ ਔਰਤਾਂ ਆਪਣੀ ਕਾਬਲੀਅਤ 'ਤੇ ਸ਼ੱਕ ਕਰਦੀਆਂ ਹਨ। ਜਦ ਕਿ ਸਫ਼ਲਤਾ ਦਾ ਪਹਿਲਾ ਸੂਤਰ ਹੈ 'ਆਪਣੀ ਜਗ੍ਹਾ ਅਗਲੀ ਕਤਾਰ ਵਿਚ ਬਣਾਓ। ਅੱਗੇ ਆ ਕੇ ਖੇਡੋ, ਰੱਖਿਆਤਮਿਕ ਨਹੀਂ ਸਗੋਂ ਆਤਮ-ਵਿਸ਼ਵਾਸ ਨਾਲ ਕੰਮ ਕਰੋ। ਚਾਹੇ ਦਫ਼ਤਰ ਹੋਵੇ ਘਰ, ਆਪਣੀ ਗੱਲ ਕਹਿਣ ਵਿਚ ਕਦੇ ਸੰਕੋਚ ਨਾ ਕਰੋ। ਨਾਲ ਹੀ ਮਨ ਦੀ ਸ਼ਾਂਤੀ ਲਈ ਹਰ ਵੇਲੇ ਪਰਫੈਕਟ ਦਿਸਣ ਦੀ ਕੋਸ਼ਿਸ਼ ਛੱਡ ਦਿਉ। ਤੁਸੀਂ ਜਿਹੋ ਜਿਹੇ ਹੋ, ਉਹੋ ਹੀ ਖਾਸ ਹੈ। 'ਦ ਗਿਫਟਸ ਆਫ਼ ਇੰਪਰਫੈਕਸ਼ਨ' ਦੀ ਲੇਖਿਕਾ ਬ੍ਰੇਨੇ ਬ੍ਰਾਊਨ ਕਹਿੰਦੀ ਹੈ ਕਿ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨਾ ਹੀ ਅਸਲੀ ਹਿੰਮਤ ਹੈ। ਆਪਣੇ-ਆਪ ਨਾਲ ਪਿਆਰ ਕਰਨਾ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ।'
ਵਿੱਤੀ ਸੁਤੰਤਰਤਾ ਜ਼ਰੂਰੀ ਹੈ : ਸਸ਼ਕਤ ਭੂਮਿਕਾ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਿਰਫ਼ ਪੈਸਾ ਬਚਾਉਣਾ ਹੀ ਕਾਫ਼ੀ ਨਹੀਂ, ਨਿਵੇਸ਼ ਕਰਨਾ ਵੀ ਲਾਜ਼ਮੀ ਹੈ। ਔਰਤਾਂ ਲਈ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਆਤਮ-ਸਨਮਾਨ ਦੀ ਪਹਿਲੀ ਪੌੜੀ ਹੈ। ਆਪਣੀ ਆਮਦਨ ਹੋਣ 'ਤੇ ਔਰਤਾਂ ਘਰ ਅਤੇ ਬਾਹਰ ਦੇ ਵੱਡੇ ਫੈਸਲਿਆਂ (ਜਿਵੇਂ ਸਿੱਖਿਆ, ਕਰੀਅਰ ਅਤੇ ਪਰਿਵਾਰ ਨਿਯੋਜਨ) ਵਿਚ ਆਪਣੀ ਗੱਲ ਮਜ਼ਬੂਤੀ ਨਾਲ ਰੱਖ ਸਕਦੀਆਂ ਹਨ। ਨੌਕਰੀ ਚਲੇ ਜਾਣ, ਮੈਡੀਕਲ ਐਮਰਜੈਂਸੀ ਜਾਂ ਕਿਸੇ ਹੋਰ ਪਰਿਵਾਰਕ ਸੰਕਟ ਦੇ ਸਮੇਂ ਆਰਥਿਕ ਸੁਤੰਤਰਤਾ ਇਕ ਮਜ਼ਬੂਤ ਢਾਲ ਵਾਂਗ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਕ ਸੁਚੱਜੀ ਨਿਵੇਸ਼ ਯੋਜਨਾ ਬੁਢਾਪੇ ਵਿਚ ਆਰਥਿਕ ਤੰਗੀ ਤੋਂ ਬਚਾਉਂਦੀ ਹੈ ਅਤੇ ਸਨਮਾਨਜਨਕ ਜੀਵਨ ਜਿਊਣ ਵਿਚ ਮਦਦ ਕਰਦੀ ਹੈ। ਖੋਜ ਦੱਸਦੀ ਹੈ ਕਿ ਜਦੋਂ ਔਰਤਾਂ ਕਮਾਉਂਦੀਆਂ ਹਨ ਤਾਂ ਉਹ ਆਪਣੀ ਆਮਦਨ ਦਾ ਵੱਡਾ ਹਿੱਸਾ ਪਰਿਵਾਰ ਅਤੇ ਬੱਚਿਆਂ ਦੀ ਭਲਾਈ 'ਤੇ ਖ਼ਰਚ ਕਰਦੀਆਂ ਹਨ।
ਆਪਣੀ ਤਾਕਤ ਪਛਾਣੋ : ਅਸੀਂ ਲਗਾਤਾਰ ਵਿਕਾਸ ਦੀ ਪ੍ਰਕਿਰਿਆ ਵਿਚ ਹਾਂ। ਆਪਣੀ ਕਹਾਣੀ ਖ਼ੁਦ ਲਿਖੋ ਅਤੇ ਦੁਨੀਆ ਨੂੰ ਆਪਣੀਆਂ ਸ਼ਰਤਾਂ 'ਤੇ ਜੀਣ ਦਾ ਹੌਸਲਾ ਦਿਖਾਓ। ਇਹ ਨਾ ਸੋਚੋ ਕਿ 'ਮੈਂ ਇਹ ਨਹੀਂ ਕਰ ਸਕਦਾ।' ਇਸ ਦੀ ਬਜਾਏ ਕਹੋ, 'ਮੈਂ ਇਹ ਹੁਣੇ ਨਹੀਂ ਕਰ ਸਕਦੀ, ਪਰ ਸਿੱਖ ਲਵਾਂਗੀ।' ਚੁਣੌਤੀਆਂ ਨੂੰ ਅਸਫਲਤਾ ਨਹੀਂ, ਸਗੋਂ ਸਿੱਖਣ ਦੇ ਮੌਕੇ ਵਜੋਂ ਵੇਖੋ।
ਹੋਰ ਔਰਤਾਂ ਨੂੰ ਉੱਪਰ ਚੁੱਕਣਾ ਹੀ ਅਸਲੀ ਤਰੱਕੀ ਹੈ : ਸਸ਼ਕਤੀਕਰਨ ਦਾ ਅਰਥ ਸਿਰਫ਼ ਆਪਣਾ ਵਿਕਾਸ ਨਹੀਂ, ਸਗੋਂ ਸਮਾਜ ਦੀਆਂ ਹੋਰ ਔਰਤਾਂ ਨੂੰ ਵੀ ਸਸ਼ਕਤ ਬਣਾਉਣਾ ਹੈ। ਜਦੋਂ ਇਕ ਔਰਤ ਅੱਗੇ ਵਧਦੀ ਹੈ ਤਾਂ ਹੈ ਤਾਂ ਉਹ ਆਪਣੇ ਪੂਰੇ ਪਰਿਵਾਰ ਅਤੇ ਭਾਈਚਾਰੇ ਨੂੰ ਵੀ ਉੱਪਰ ਲੈ ਜਾਂਦੀ ਹੈ। ਦੂਜਿਆਂ ਨੂੰ ਉੱਪਰ ਚੁੱਕਣਾ ਹੀ ਅਸਲੀ ਤਰੱਕੀ ਹੈ। ਕਿਤਾਬ 'ਦ ਮੋਮੈਂਟ ਆਫ਼ ਲਿਫ਼ਟ' ਵਿਚ ਮੇਲਿੰਡਾ ਗੇਟਸ ਲਿਖਦੀ ਹੈ ਕਿ ਜਦੋਂ ਇਕ ਔਰਤ ਸਿੱਖਿਆ ਪ੍ਰਾਪਤ ਕਰੀਦ ਹੈ ਜਾਂ ਆਰਥਿਕ ਤੌਰ 'ਤੇ ਸੁਤੰਤਰ ਬਣਦੀ ਹੈ ਤਾਂ ਉਹ ਆਪਣੀ ਪੂਰੀ ਕਮਿਊਨਿਟੀ ਨੂੰ ਬਦਲ ਦਿੰਦੀ ਹੈ। ਔਰਤਾਂ ਨੂੰ ਇਕ ਦੂਜੇ ਦੀ ਮੁਕਾਬਲੇਬਾਜ਼ ਬਣਨ ਦੀ ਬਜਾਏ ਇਕ-ਦੂਜੇ ਦਾ ਸਹਾਰਾ (ਸਪੋਰਟ ਸਿਸਟਮ) ਬਣਨਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਹੋਰ ਔਰਤ ਦਾ ਹੱਥ ਫੜਦੇ ਹਾਂ ਤਾਂ ਪੂਰੀ ਮਨੁੱਖਤਾ ਦਾ ਪੱਧਰ ਉੱਚਾ ਹੋ ਜਾਂਦਾ ਹੈ।

-ਸ਼ਿਖਰ ਚੰਦ ਜੈਨ : ਕੋਲਕਾਤਾ (ਪੱਛਮੀ ਬੰਗਾਲ)।
ਪਟਿਆਲਾ-147002, ਮੋਬਾ : 94176-92015

Ad Position 22
No active advertisement
ਪਿਛਲੀ ਖ਼ਬਰ ਦਾਦੀ-ਨਾਨੀ ਦੇ ਫੈਸ਼ਨ ਦੀ ਵਾਪਸੀ : ਫਰਸ਼ੀ ਸਲਵਾਰ ਅਤੇ ਹਸਤ ਕਲਾ ਦਾ ਸੁਮੇਲ ਅਗਲੀ ਖ਼ਬਰ ਹੁਣ ਅਮਰੀਕਾ ਦੀ ਮਦਦ ਨਾਲ ਪਾਕਿ ਵਲੋਂ ਲਿਬੀਆ ’ਚ ਸ਼ਾਂਤੀ ਲਈ ਵਿਚੋਲਗੀ ਕਰਨ ਦੀਆਂ ਚਰਚਾਵਾਂ
Ad Position 24
No active advertisement