ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਰਸਰੀ ਤੋਂ ਬੂਟੇ ਖ਼ਰੀਦਦੇ ਸਮੇਂ...

Ad Position 21
No active advertisement
ਅਜੀਤ ਡੈਸਕ 02-07-2026

ਵੱਡੇ ਦੀ ਬਜਾਏ ਛੋਟੇ ਬੂਟੇ ਚੁਣੋ : ਅਸੀਂ ਅਕਸਰ ਸੰਘਣੇ, ਵੱਡੇ ਅਤੇ ਉੱਚੇ ਕੱਦ ਦੇ ਬੂਟੇ ਖ਼ਰੀਦਣਾ ਪਸੰਦ ਕਰਦੇ ਹਾਂ। ਸਾਨੂੰ ਲਗਦਾ ਹੈ ਕਿ ਨਰਸਰੀ ਤੋਂ ਸਾਨੂੰ ਚੰਗੇ ਵਾਧੇ ਵਾਲਾ ਪਹਿਲਾਂ ਤੋਂ ਪੂਰਨ ਵਿਕਸਿਤ ਬੂਟਾ ਮਿਲ ਸਕਦਾ ਹੈ। ਪਰ ਕਈ ਵਾਰ ਇਹ ਬੂਟੇ ਖ਼ਰੀਦਣ ਤੋਂ ਬਾਅਦ ਅਤੇ ਜ਼ਮੀਨ ਵਿਚ ਲਗਾਉਣ ਤੋਂ ਬਾਅਦ ਕੁਝ ਦਿਨਾਂ ਬਾਅਦ ਮੁਰਝਾਉਣ ਲਗਦੇ ਹਨ ਅਤੇ ਹੌਲੀ-ਹੌਲੀ ਖ਼ਰਾਬ ਹੋ ਜਾਂਦੇ ਹਨ। ਇਸ ਲਈ ਜਿਥੋਂ ਤੱਕ ਸੰਭਵ ਹੋਵੇ ਛੋਟੇ ਬੂਟਿਆਂ ਦੀ ਚੋਣ ਕਰੋ, ਕਿਉਂਕਿ ਛੋਟੇ ਬੂਟਿਆਂ ਦਾ ਵਾਧਾ ਛੇਤੀ ਹੁੰਦਾ ਹੈ, ਉਨ੍ਹਾਂ ਦੀ ਕੀਮਤ ਵੀ ਘੱਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਬੀਜਣ ਦੇ ਬਾਅਦ ਤੁਸੀਂ ਉਨ੍ਹਾਂ ਦੇ ਵਾਧੇ ਅਨੁਸਾਰ ਉਸ ਨੂੰ ਜ਼ਰੂਰਤ ਪੈਣ 'ਤੇ ਮਨਚਾਹਿਆ ਆਕਾਰ ਦੇ ਸਕਦੇ ਹੋ।
ਕਲਮੀ ਬੂਟੇ ਖਰੀਦਣ ਸਮੇਂ : ਨਰਸਰੀਆਂ ਵਿਚ ਅਕਸਰ ਕਲਮੀ ਬੂਟੇ ਤੋਂ ਨਵੇਂ ਬੂਟੇ ਤਿਆਰ ਕੀਤੇ ਜਾਂਦੇ ਹਨ। ਜੇਕਰ ਤੁਸੀਂ ਵੀ ਕਲਮੀ ਬੂਟਾ ਖ਼ਰੀਦ ਰਹੇ ਹੋ, ਤਾਂ ਹੇਠਾਂ ਤੋਂ ਥੋੜ੍ਹੀ ਜਿਹੀ ਮਿੱਟੀ ਹਟਾ ਕੇ ਉਸ ਦੀਆਂ ਜੜ੍ਹਾਂ ਦਾ ਪਸਾਰ ਦੇਖ ਲਓ। ਕਲਮੀ ਬੂਟੇ ਦਾ ਮਿੱਟੀ ਤੋਂ 4-6 ਇੰਚ ਉੱਪਰ ਹੋਣਾ ਚਾਹੀਦਾ। ਮਿੱਟੀ ਦੇ ਕੋਲ ਹੋਣ 'ਤੇ ਇਸ ਵਿਚ ਸੰਕ੍ਰਮਣ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।
ਜ਼ਿਆਦਾ ਸ਼ਾਖਾਵਾਂ ਵਾਲਾ ਬੂਟਾ ਲਓ : ਬਹੁਤ ਛੋਟੇ ਬੂਟੇ ਦੀ ਚੋਣ ਨਾ ਕਰੋ। ਬੂਟਾ ਜੇਕਰ ਛੋਟਾ ਵੀ ਹੋਵੇ ਤਾਂ ਉਨ੍ਹਾਂ ਵਿਚੋਂ ਜੇਕਰ ਕਈ ਸ਼ਾਖਾਵਾਂ ਹਨ, ਤਾਂ ਉਨ੍ਹਾਂ ਦਾ ਵਾਧਾ ਚੰਗਾ ਹੁੰਦਾ ਹੈ। ਉਹ ਛੇਤੀ ਸੰਘਣੇ ਅਤੇ ਸੁੰਦਰ ਬਣਦੇ ਹਨ ਅਤੇ ਕੁਝ ਬੂਟੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਜਿਨ੍ਹਾਂ ਦੀਆਂ ਸ਼ਾਖਾਵਾਂ ਨੂੰ ਕੱਟ ਕੇ ਉਸ ਵਿਚ ਨਵਾਂ ਬੂਟਾ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਇਕ ਦੀ ਬਜਾਏ ਕਈ ਬੂਟੇ ਬਣਾਉਣ ਵਿਚ ਸੌਖ ਹੁੰਦੀ ਹੈ।
ਸੀਜ਼ਮ ਅਨੁਸਾਰ ਬੂਟਾ ਖ਼ਰੀਦੋ : ਹਮੇਸ਼ਾ ਬੂਟਾ ਖ਼ਰੀਦਦੇ ਸਮੇਂ ਸੀਜ਼ਨ ਦਾ ਜ਼ਰੂਰ ਧਿਆਨ ਰੱਖੋ, ਕਿਉਂਕਿ ਕਈ ਇਸ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਹੁੰਦੇ ਹਨ, ਜਿਨ੍ਹਾਂ ਦਾ ਸੀਜ਼ਨ ਨਾ ਹੋਵੇ ਤਾਂ ਉਹ ਕਿ ਮਰ ਵੀ ਸਕਦੇ ਹਨ। ਜੇਕਰ ਉਨ੍ਹਾਂ ਦੀ ਦੇਖਭਾਲ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਅਗਲੇ ਸੀਜ਼ਨ ਤੱਕ ਇਹ ਬਚਦੇ ਵੀ ਨਹੀਂ ਹਨ। ਇਸ ਲਈ ਬੂਟਾ ਚਾਹੇ ਫੁੱਲ ਦਾ ਹੋਵੇ ਜਾਂ ਸਜਾਵਟੀ ਬੂਟਾ ਜਾਂ ਫਿਰ ਕਿਸੇ ਸਬਜ਼ੀ ਜਾਂ ਫਲ ਦਾ, ਸੀਜ਼ਨ ਦਾ ਧਿਆਨ ਜ਼ਰੂਰ ਰੱਖੋ।
ਫੁੱਲਾਂ ਦੇ ਬੂਟੇ ਜਦੋਂ ਖ਼ਰੀਦੋ : ਜੇਕਰ ਤੁਸੀਂ ਚਾਹੁੰਦੇ ਹੋ ਕਿ ਫੁੱਲਾਂ ਵਾਲਾ ਬੂਟਾ ਜੋ ਤੁਸੀਂ ਖ਼ਰੀਦ ਰਹੇ ਹੋ, ਤਾਂ ਉਸ ਵਿਚ ਹਮੇਸ਼ਾ ਛੋਟੀਆਂ-ਛੋਟੀਆਂ ਕਲੀਆਂ ਹੋਣੀਆਂ ਚਾਹੀਦੀਆਂ, ਕਲੀਆਂ ਨਾਲ ਭਰਿਆ ਬੂਟਾ ਖ਼ਰੀਦੋ। ਇਸ ਤਰ੍ਹਾਂ ਦਾ ਬੂਟਾ ਖ਼ਰੀਦਣ ਤੋਂ ਬਚੋ, ਜਿਨ੍ਹਾਂ ਵਿਚ ਬਹੁਤ ਸਾਰੇ ਫੁੱਲ ਹੁੰਦੇ ਹਨ, ਕਿਉਂਕਿ ਜਿਨ੍ਹਾਂ ਬੂਟਿਆਂ ਵਿਚ ਪਹਿਲਾਂ ਤੋਂ ਜ਼ਿਆਦਾ ਫੁੱਲ ਹੁੰਦੇ ਹਨ, ਬਾਅਦ ਵਿਚ ਉਨ੍ਹਾਂ 'ਤੇ ਫੁੱਲ ਖਿੜਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਇਕ ਬੂਟੇ ਤੋਂ ਜ਼ਿਆਦਾ ਬੂਟੇ ਬਣਾਉਣ ਦਾ ਬਦਲ ਚੁਣੋ : ਕਈ ਇਸ ਤਰ੍ਹਾਂ ਦੇ ਬੂਟੇ ਹੁੰਦੇ ਹਨ, ਜਿਨ੍ਹਾਂ ਦੀਆਂ ਪੱਤੀਆਂ, ਸ਼ਾਖਾਵਾਂ ਨਾਲ ਨਵੇਂ ਬੂਟੇ ਸੌਖਿਆਂ ਨਾਲ ਤਿਆਰ ਕੀਤੇ ਜਾ ਸਕਦੇ ਹਨ। ...ਤੇ ਜੇਕਰ ਕਿਸੇ ਗਮਲੇ ਜਾਂ ਗ੍ਰੋ ਬੈਗ ਵਿਚ ਜ਼ਿਆਦਾ ਬੂਟੇ ਨਿਕਲ ਰਹੇ ਹੋਣ ਤਾਂ ਇਸ ਤਰ੍ਹਾਂ ਦੇ ਬੂਟੇ ਖ਼ਰੀਦਣੇ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਤੁਹਾਨੂੰ ਇਕ ਬੂਟਾ ਖ਼ਰੀਦ ਕੇ ਉਸ ਤੋਂ ਕਈ ਬੂਟੇ ਬਣਾਉਣ ਵਿਚ ਮਦਦ ਮਿਲ ਜਾਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਨਾਈਟ ਕ੍ਰੀਮ ਨਾਲ ਸੁੰਦਰਤਾ ਅਗਲੀ ਖ਼ਬਰ ਚੰਗੀ ਸਿਹਤ ਲਈ ਸਫ਼ਾਈ ਅਪਣਾਓ
Ad Position 24
No active advertisement