ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਦਾਦੀ-ਨਾਨੀ ਦੇ ਫੈਸ਼ਨ ਦੀ ਵਾਪਸੀ : ਫਰਸ਼ੀ ਸਲਵਾਰ ਅਤੇ ਹਸਤ ਕਲਾ ਦਾ ਸੁਮੇਲ

Ad Position 21
No active advertisement
ਅਜੀਤ ਡੈਸਕ 09-07-2026

ਫੈਸ਼ਨ ਦਾ ਚੱਕਰ ਹਮੇਸ਼ਾ ਘੁੰਮਦਾ ਰਹਿੰਦਾ ਹੈ। ਜੋ ਰੁਝਾਨ ਕਦੇ ਪੁਰਾਣੇ ਸਮਝੇ ਜਾਂਦੇ ਸਨ, ਉਹੀ ਕੁਝ ਸਮੇਂ ਬਾਅਦ ਨਵੇਂ ਰੂਪ ਵਿਚ ਮੁੜ ਲੋਕਪ੍ਰਿਆ ਹੋ ਜਾਂਦੇ ਹਨ। ਅੱਜ ਦੀ ਪੀੜ੍ਹੀ (ਜੈੱਨ ਜ਼ੀ) ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਨ ਹੈ। ਆਧੁਨਿਕ ਸੋਚ ਰੱਖਣ ਵਾਲੀ ਇਹ ਪੀੜ੍ਹੀ ਹੁਣ ਆਪਣੀ ਦਾਦੀ-ਨਾਨੀ ਦੇ ਪਹਿਰਾਵਿਆਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੂੰ ਨਵੇਂ ਅੰਦਾਜ਼ ਵਿਚ ਅਪਣਾ ਰਹੀ ਹੈ। ਖ਼ਾਸ ਤੌਰ 'ਤੇ ਫਰਸ਼ੀ ਸਲਵਾਰ, ਖੁੱਲ੍ਹੀ ਪਾਕਿਸਤਾਨੀ ਸਟਾਈਲ ਕੁੜਤੀ ਅਤੇ ਸਾਦੇ ਸੂਟ ਅੱਜ ਨੌਜਵਾਨ ਕੁੜੀਆਂ ਦੀ ਪਹਿਲੀ ਪਸੰਦ ਬਣ ਰਹੇ ਹਨ।
ਅੱਜ ਦੀਆਂ ਕੁੜੀਆਂ ਭਾਰੀ ਅਤੇ ਚਮਕਦਾਰ ਕੱਪੜਿਆਂ ਨਾਲੋਂ ਸਾਦਗੀ ਅਤੇ ਆਰਾਮ ਨੂੰ ਵਧੇਰੇ ਮਹੱਤਵ ਦਿੰਦੀਆਂ ਹਨ। ਇਸੇ ਕਾਰਨ ਪਲੇਨ ਕਾਟਨ ਜਾਂ ਲਿਨਨ ਦੇ ਸੂਟ, ਉੱਚੇ ਘੇਰੇ ਵਾਲੀ ਫਰਸ਼ੀ ਸਲਵਾਰ ਅਤੇ ਖੁੱਲ੍ਹੀ ਪਾਕਿਸਤਾਨੀ ਕੁੜਤੀ ਦਾ ਮੇਲ ਇਕ ਸ਼ਾਨਦਾਰ ਅਤੇ ਸੱਭਿਅਕ ਦਿੱਖ ਦਿੰਦਾ ਹੈ। ਇਹ ਪਹਿਰਾਵਾ ਨਾ ਸਿਰਫ਼ ਸੁੰਦਰ ਲਗਦਾ ਹੈ, ਸਗੋਂ ਗਰਮੀਆਂ ਦੇ ਮੌਸਮ ਵਿਚ ਬਹੁਤ ਅਰਾਮਦਾਇਕ ਵੀ ਹੁੰਦਾ ਹੈ।
ਗਰਮੀਆਂ ਵਿਚ ਹਲਕੇ ਅਤੇ ਠੰਢਕ ਭਰੇ ਰੰਗਾਂ ਦੀ ਮੰਗ ਸਭ ਤੋਂ ਵੱਧ ਰਹਿੰਦੀ ਹੈ। ਮਿੰਟ ਗ੍ਰੀਨ, ਪਾਊਡਰ ਬਲੂ, ਲੈਵੇਂਡਰ, ਪੀਚ, ਆਫ਼-ਵਾਈਟ, ਆਈਵਰੀ, ਬੇਜ ਅਤੇ ਹਲਕਾ ਗੁਲਾਬੀ ਵਰਗੇ ਪੇਲ ਰੰਗ ਗਰਮੀ ਵਿਚ ਰਾਹਤ ਦਿੰਦੇ ਹਨ। ਇਹ ਰੰਗ ਸਾਦਗੀ, ਸ਼ਾਂਤੀ ਅਤੇ ਸੁੰਦਰਤਾ ਦਾ ਅਹਿਸਾਸ ਦਿੰਦੇ ਹਨ। ਅਜਿਹੇ ਸੂਟਾਂ ਨਾਲ ਸਾਦਾ ਦੁਪੱਟਾ ਪੂਰੇ ਪਹਿਰਾਵੇ ਨੂੰ ਸੰਤੁਲਿਤ ਅਤੇ ਖ਼ੂਬਸੂਰਤ ਬਣਾਉਂਦਾ ਹੈ।
ਇਸ ਸਾਲ ਕੁਦਰਤ ਤੋਂ ਪ੍ਰੇਰਿਤ ਪ੍ਰਿੰਟਾਂ ਦਾ ਰੁਝਾਨ ਵੀ ਕਾਫ਼ੀ ਵਧ ਰਿਹਾ ਹੈ। ਪੱਤਿਆਂ, ਫੁੱਲਾਂ, ਟਾਹਣੀਆਂ ਅਤੇ ਬਾਗਾਂ ਦੀ ਸੁੰਦਰਤਾ ਤੋਂ ਪ੍ਰੇਰਿਤ ਡਿਜ਼ਾਈਨ ਕੱਪੜਿਆਂ ਨੂੰ ਤਾਜ਼ਗੀ ਭਰਿਆ ਰੂਪ ਦਿੰਦੇ ਹਨ। ਇਸ ਦੇ ਨਾਲ ਹੀ ਇੰਪ੍ਰੈਸ਼ਨਿਸਟ ੱਤੇ ਪੋਸਟ-ਇੰਪ੍ਰੈਸ਼ਨਿਸਟ ਕਲਾ ਤੋਂ ਪ੍ਰੇਰਿਤ ਬ੍ਰਸ਼ ਸਟ੍ਰੋਕ, ਨਰਮ ਰੰਗਾਂ ਦੇ ਮੇਲ ਅਤੇ ਕਲਾਤਮਿਕ ਪੈਟਰਨ ਵੀ ਸੂਟਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਇਹ ਡਿਜ਼ਾਈਨ ਫੈਸ਼ਨ ਨੂੰ ਕਲਾ ਨਾਲ ਜੋੜਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਲੱਖਣ ਪਛਾਣ ਪ੍ਰਗਟ ਕਰਨ ਦਾ ਮੌਕਾ ਦਿੰਦੇ ਹਨ।
ਅੱਜ ਦੀ ਨਵੀਂ ਪੀੜ੍ਹੀ ਸਿਰਫ਼ ਮਸ਼ੀਨੀ ਸਜਾਵਟ ਤੱਕ ਸੀਮਤ ਨਹੀਂ ਰਹੀ। ਉਹ ਹੱਥ ਨਾਲ ਕੀਤੀ ਕਾਰੀਗਰੀ ਨੂੰ ਵੀ ਬਹੁਤ ਪਸੰਦ ਕਰ ਰਹੀ ਹੈ। ਸੂਟਾਂ 'ਤੇ ਛੋਟੇ-ਛੋਟੇ ਹੱਥ ਦੇ ਕੱਢੇ ਫੁੱਲ, ਨਰਮ ਬੇਲਾਂ ਅਤੇ ਬਾਰੀਕ ਸਿਲਾਈ ਵਾਲੇ ਡਿਜ਼ਾਈਨ ਪਹਿਰਾਵੇ ਨੂੰ ਵਿਲੱਖਣ ਬਣਾਉਂਦੇ ਹਨ। ਇਹ ਕਾਰੀਗਰ ਦਾਦੀ-ਨਾਨੀ ਦੀ ਰਚਨਾਤਮਿਕਤਾ ਅਤੇ ਪਰੰਪਰਾਗਤ ਹੁਨਰ ਨੂੰ ਆਧੁਨਿਕ ਫੈਸ਼ਨ ਨਾਲ ਜੋੜਦਾ ਹੈ।
ਇਸ ਨਵੇਂ ਰੁਝਾਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਮਾਂ ਅਤੇ ਦਾਦੀ-ਨਾਨੀ ਦੀਆਂ ਯਾਦਾਂ, ਹੱਥ ਦੀ ਕਲਾ ਅਤੇ ਰਵਾਇਤੀ ਸੁੰਦਰਤਾ ਨੂੰ ਆਧੁਨਿਕ ਫੈਸ਼ਨ ਨਾਲ ਜੋੜਿਆ ਗਿਆ ਹੈ। ਨੌਜਵਾਨ ਪੀੜ੍ਹੀ ਸਿਰਫ਼ ਨਵੇਂ ਕੱਪੜੇ ਨਹੀਂ ਪਹਿਨ ਰਹੀ, ਸਗੋਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਵੀ ਮਾਣ ਨਾਲ ਅੱਗੇ ਲੈ ਕੇ ਜਾ ਰਹੀ ਹੈ।
ਜੈਨਰੇਸ਼ਨ ਜ਼ੈੱਡ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸਲੀ ਫੈਸ਼ਨ ਸਿਰਫ਼ ਨਵਾਂ ਦਿਸਣ ਵਿਚ ਨਹੀਂ, ਸਗੋਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿਚ ਵੀ ਹੈ। ਫਰਸ਼ੀ ਸਲਵਾਰ, ਪਾਕਿਸਤਾਨੀ ਸਟਾਈਲ ਕੁੜਤੀ ਕੁਦਰਤੀ ਪ੍ਰਿੰਟ, ਹਲਕੇ ਰੰਗ, ਸਾਦਾ ਦੁਪੱਟਾ ਅਤੇ ਹੱਥ ਦੀ ਬਾਰੀਕ ਕਢਾਈ ਅੱਜ ਦੇ ਫੈਸ਼ਨ ਨੂੰ ਪਰੰਪਰਾ ਨਾਲ ਜੋੜ ਰਹੇ ਹਨ। ਦਾਦੀ-ਨਾਨੀ ਦੀ ਕਲਾ ਅਤੇ ਆਧੁਨਿਕ ਜੈੱਨ-ਜ਼ੀ ਦੀ ਸੋਚ ਦਾ ਇਹ ਸੁੰਦਰ ਮੇਲ ਭਾਰਤੀ ਫੈਸ਼ਨ ਨੂੰ ਇਕ ਨਵੀਂ ਦਿਸ਼ਾ ਦੇ ਰਿਹਾ ਹੈ। ਇਹ ਰੁਝਾਨ ਸਿਰਫ਼ ਇਕ ਫੈਸ਼ਨ ਨਹੀਂ, ਸਗੋਂ ਵਿਰਾਸਤ, ਸਿਰਜਣਾਤਮਿਕਤਾ ਅਤੇ ਅਰਾਮ ਦਾ ਸੁੰਦਰ ਜਸ਼ਨ ਹੈ।
-ਸਹਾਇਕ ਪ੍ਰੋਫ਼ੈਸਰ ਇਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਉਣ ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਵਿਆਹ ਅੰਤ ਨਹੀਂ, ਨਵੀਂ ਸ਼ੁਰੂਆਤ ਹੈ : ਸੀਰਤ ਚਾਵਲਾ ਨੇ ਬਦਲੀ ਸੋਚ ਅਗਲੀ ਖ਼ਬਰ ਔਰਤਾਂ ਲਈ ਸਫ਼ਲਤਾ ਦਾ ਮੰਤਰ
Ad Position 24
No active advertisement