ਸਵਾਲ : 551. 'ਕਿੱਸਾ' ਸ਼ਬਦ ਦੇ ਕੀ ਅਰਥ ਹਨ?
552. 'ਮਹਾਰਾਜਾ ਰਣਜੀਤ ਸਿੰਘ' ਦੇ ਰਾਜ ਦੇ ਚਾਰ ਸੂਬੇ ਕਿਹੜੇ ਸਨ?
553. 'ਦਰਿਆ ਸਤਲੁਜ' ਦਾ ਪੁਰਾਣਾ ਨਾਂਅ ਕੀ ਹੈ?
554. 'ਸਤਲੁਜ ਦਰਿਆ' ਕਿਹੜੇ-ਕਿਹੜੇ ਦੇਸ਼ਾਂ ਵਿਚੀਂ ਲੰਘਦਾ ਹੈ?
555. 'ਝਨਾਂ ਦਰਿਆ' ਨੂੰ ਪ੍ਰੀਤਾਂ ਦੇ ਪਾਣੀਆਂ ਵਾਲਾ ਕਿਉਂ ਕਹਿੰਦੇ ਹਨ?
556. 'ਬਿਆਸ ਸਤਲੁਜ' ਦੇ ਸੰਗਮ ਨੂੰ ਕੀ ਕਹਿੰਦੇ ਹਨ?
557. 'ਜੀਂਦ ਰਿਆਸਤ' ਦੀ ਰਾਜਧਾਨੀ ਕਿੱਥੇ ਸੀ?
558. 'ਖਵਾਜਾ ਖਿਜਰ' ਕਿਨ੍ਹਾਂ ਦਾ ਪੀਰ ਸੀ?
559. ਦੁਆਬੇ ਵਿਚ 'ਢੱਕ' ਦਾ ਇਲਾਕਾ ਕਿਹੜਾ ਹੈ?
560. ਕਿੱਸਾ ਸਾਹਿਤ ਵਿਚ 'ਨੈ ਚਾਂਦਲ' ਕਿਸ ਦਰਿਆ ਦਾ ਨਾਂਅ ਹੈ?
ਜਵਾਬ : 551. ਕਿੱਸਾ ਅਰਬੀ ਵਿਚ ਕਹਾਣੀ ਜਾਂ ਬਿਰਤਾਂਤ ਨੂੰ ਕਹਿੰਦੇ ਨੇ।
552. ਲਾਹੌਰ, ਮੁਲਤਾਨ, ਪਸ਼ੌਰ ਤੇ ਕਸ਼ਮੀਰ।
553. ਸ਼ਤਦ੍ਰਵ ਜਾਂ ਸੌ ਧਾਰਾਂ/ਵਹਿਣਾਂ ਵਾਲੀ ਨਦੀ।
554. ਤਿੱਬਤ-ਚੀਨ, ਭਾਰਤ ਤੇ ਪਾਕਿਸਤਾਨ।
555. ਹੀਰ ਰਾਂਝਾ, ਸੋਹਣੀ ਮਹੀਂਵਾਲ ਦੀਆਂ ਪ੍ਰੀਤ ਕਹਾਣੀਆਂ ਕਾਰਨ।
556. ਹਰੀਕੇ ਪੱਤਣ।
557. ਸੰਗਰੂਰ।
558. ਮਲਾਹਾਂ ਤੇ ਝਿਊਰਾਂ ਦਾ-ਜਲ ਦੇਵਤਾ।
559. ਫਗਵਾੜੇ ਤੋਂ ਬਹਿਰਾਮ, ਬੰਗਾ, ਨਵਾਂਸ਼ਹਿਰ, ਮੁਕੰਦਪੁਰ, ਔੜ ਉੜਾਪੜ ਵਾਲਾ ਖੇਤਰ।
560. ਝਨਾਂ ਦਾ।
-ਮੋਬਾਈਲ : +1-647-403-1299