02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਾਲ ਗੀਤ ਜਲ ਹੀ ਜੀਵਨ

Ad Position 21
No active advertisement
ਅਜੀਤ ਡੈਸਕ 25-07-2026

ਜਲ ਹੀ ਜੀਵਨ ਹੈ, ਗੱਲ ਸਮਝ ਤੂੰ ਭਾਈ,
ਬੂੰਦ- ਬੂੰਦ ਅੰਮ੍ਰਿਤ ਹੈ, ਨਾ ਐਵੇਂ ਗਵਾਈਂ...।

ਪਹਾੜਾਂ ਵਿੱਚੋਂ ਆਵੇ ਮਿੱਠੜਾ ਨੀਰ ਕਹਾਵਂੇ,
ਹਰ ਇੱਕ ਪਿਆਸੇ ਦੀ ਤੂੰ ਪਿਆਸ ਬੁਝਾਵਂੇ,
ਦਰਿਆ, ਨਦੀਆਂ, ਸਾਗਰ ਦੀ ਤੂੰ ਹੋਂਦ ਬਣਾਈ...।

ਬੰਜਰ, ਮਾਰੂਥਲ ਵਿੱਚ ਸੂਹੇ ਫੁੱਲ ਉਗਾਵੇਂ,
ਤੇਰੀ ਬੂੰਦ-ਬੂੰਦ ਹੈ ਅੰਮ੍ਰਿਤ ਬਣ ਜਾਵੇ,
ਫਸਲਾਂ ਸੰਗ ਝੂਮਦੀ ਫਿਰ ਕੁੱਲ ਲੋਕਾਈ...।

ਜਲ ਬਾਝੋਂ ਬੰਦਿਆਂ ਤੇਰੀ ਹੋਂਦ ਨਾ ਕੋਈ,
ਧਰਤੀ 'ਚੋਂ ਮੁੱਕਿਆ ਫਿਰ ਨਾ ਧਾਹੀਂ ਰੋਈ,
ਗੁਰੂਬਾਣੀ ਜਾਂਦੀ ਤੈਨੂੰ ਨਿੱਤ ਸਮਝਾਈਂ...।

ਪਾਣੀ ਜੀਵਨ ਦਾਤਾ ਹੈ ਗੱਲ ਸੱਚ ਤੂੰ ਜਾਣੀ,
ਸੰਜਮ ਨਾਲ਼ ਵਰਤੋ ਬਿਰਥਾ ਜਾਏ ਨਾ ਪਾਣੀ,
'ਪ੍ਰੀਤ ਬੀੜ ਕਿਸ਼ਨ', ਪਾਣੀ ਪਿਤਾ ਹੈ ਭਾਈ...।
-ਗੁਰਪ੍ਰੀਤ ਸਿੰਘ ਬੀੜ ਕਿਸ਼ਨ
ਪਿੰਡ ਬੀਜਾ, ਤਹਿ. ਖੰਨਾ, ਜ਼ਿਲ੍ਹਾ-ਲੁਧਿਆਣਾ।
ਮੋਬਾਈਲ : 99884-66885

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਪੰਛੀਆਂ ਬਾਰੇ ਰੌਚਕ ਜਾਣਕਾਰੀ
Ad Position 24
No active advertisement