ਸਵਾਲ : 751. 'ਈ.ਟੀ.ਟੀ.' ਦਾ ਵਿਸਥਾਰਤ ਰੂਪ ਦੱਸੋ?
752. 'ਪੀ.ਐਚ.ਡੀ.' ਕਿਹੜਾ ਇਮਤਿਹਾਨ ਹੁੰਦਾ ਹੈ?
753. 'ਐਮ.ਬੀ.ਬੀ.ਐਸ.' ਦਾ ਪੂਰਾ ਵਰਨਣ ਕਿਵੇਂ ਹੈ?
754. 'ਬੀ.ਵੀ.ਐਸ.' ਤੋਂ ਕੀ ਭਾਵ ਸਮਝਦੇ ਹੋ?
755. 'ਸਹਿਜ ਵਿਕਾਸ' ਤੋਂ ਕੀ ਭਾਵ ਹੈ?
756. ਪੰਜਾਬ ਵਿਚ ਔਸਤ ਸਾਲਾਨਾ 'ਕਿੰਨਾ ਮੀਂਹ' ਪੈਂਦਾ ਹੈ?
757. 'ਔੜ' ਲੱਗਣੀ ਕੀ ਵਰਤਾਰਾ ਹੈ?
758. 'ਸੇਮ' ਪੈ ਜਾਣੀ ਦੇ ਅਰਥ ਦੱਸੋ?
759. 'ਸਰਾਲ' ਕਿਹੋ ਜਿਹਾ ਜੀਵ ਹੈ?
760. 'ਟਟੀਹਰੀ' ਆਂਡੇ ਕਿੱਥੇ ਦਿੰਦੀ ਹੈ?
ਜਵਾਬ : 751. ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ।
752. ਡਾਕਟਰ ਆਫ਼ ਫਿਲਾਸਫੀ (ਉੱਚ ਵਿੱਦਿਆ ਦੀ ਡਿਗਰੀ)।
753. ਬੈਚੁਲਰ ਆਫ਼ ਮੈਡੀਸਨ ਅਤੇ ਬੈਚੁਲਰ ਆਫ਼ ਸਰਜਰੀ।
754. ਬੈਚੁਲਰ ਆਫ ਵੈਟਰਨਰੀ ਸਾਇੰਸ।
755. ਕੁਦਰਤ ਨਾਲ ਇਕਸੁਰ ਹੋ ਕੇ ਅੱਗੇ ਵਧਣਾ।
756. 20 ਤੋਂ 22 ਇੰਚ।
757. ਲੰਮੇ ਸਮੇਂ ਤੱਕ ਮੀਂਹ ਨਾ ਪੈਣਾ, ਪਾਣੀ ਦੀ ਘਾਟ ਮਨੁੱਖਾਂ, ਪਸ਼ੂਆਂ, ਫ਼ਸਲਾਂ ਲਈ ਘਾਤਕ।
758. ਜ਼ਮੀਨ 'ਚੋਂ ਪਾਣੀ ਨਾ ਸੁੱਕਣਾ ਫਸਲਾਂ ਵਾਸਤੇ ਘਾਤਕ।
759. ਵੱਡਾ ਅਜਗਰ ਸੱਪ।
760. ਧਰਤੀ ਉਤੇ ਪੱਧਰੇ ਥਾਂ।
-ਮੋਬਾਈਲ : +1-647-403-1299