12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਣਕਾਰੀ ਹੈ ਸਬਜ਼ੀਆਂ ਦੇ ਜੂਸ ਦੀ ਵਰਤੋਂ

Ad Position 21
No active advertisement
ਅਜੀਤ ਡੈਸਕ 03-04-2026

ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਜੂਸ ਸਰੀਰ ਵਿਚ ਖੂਨ ਦੀ ਸ਼ੁੱਧੀ ਅਤੇ ਸਰੀਰ ਨੂੰ ਊਰਜਾ ਦੇਣ ਵਿਚ ਸਹਾਇਕ ਹੁੰਦਾ ਹੈ। ਜਦੋਂ ਵੀ ਜੂਸ ਪੀਓ, ਧਿਆਨ ਦਿਓ ਕਿ ਸਬਜ਼ੀਆਂ ਅਤੇ ਫਲ ਤਾਜ਼ੇ ਹੋਣੇ ਚਾਹੀਦੇ ਹਨ। ਜੂਸ ਦੇ ਜ਼ਰੂਰੀ ਤੱਤ ਖੂਨ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਛੇਤੀ ਪਹੁੰਚ ਜਾਂਦੇ ਹਨ ਅਤੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਹਰ ਸਬਜ਼ੀ ਅਤੇ ਫਲ ਦਾ ਜੂਸ ਸਰੀਰ ਨੂੰ ਵੱਖਰੇ ਢੰਗ ਨਾਲ ਲਾਭ ਪਹੁੰਚਾਉਂਦਾ ਹੈ।
ਗਾਜਰ ਦਾ ਜੂਸ : ਗਾਜਰ ਦੇ ਜੂਸ ਵਿਚ ਵਿਟਾਮਿਨ 'ਏ' ਭਰਪੂਰ ਮਾਤਰਾ ਵਿਚ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਫੋਲਿਕ ਐਸਿਡ, ਵਿਟਾਮਿਨ 'ਬੀ' ਤੇ ਆਇਰਨ ਮਿਲਦਾ ਹੈ। ਗਾਜਰ ਦਾ ਜੂਸ ਸਵਾਦ ਵਿਚ ਵੀ ਚੰਗਾ ਹੁੰਦਾ ਹੈ। ਸਰਦੀਆਂ ਵਿਚ ਇਸ ਦੀ ਵਰਤੋਂ ਲਗਾਤਾਰ ਕਰਨੀ ਚਾਹੀਦੀ ਹੈ।
ਪਾਲਕ ਦਾ ਜੂਸ : ਪਾਲਕ ਦਾ ਜੂਸ ਅੰਤੜੀਆਂ ਦੀ ਸਫ਼ਾਈ ਲਈ ਬਹੁਤ ਚੰਗਾ ਹੁੰਦਾ ਹੈ। ਪਾਲਕ ਦੇ ਜੂਸ ਵਿਚ ਵਿਟਾਮਿਨ 'ਈ' ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨੂੰ ਗਾਜਰ ਦੇ ਜੂਸ ਦੇ ਨਾਲ ਮਿਲਾ ਕੇ ਪੀਤਾ ਜਾ ਸਕਦਾ ਹੈ। ਕਬਜ਼ ਦੀ ਸ਼ਿਕਾਇਤ ਹੋਣ 'ਤੇ ਤਾਜ਼ੀ ਪਾਲਕ ਦਾ ਜੂਸ ਲਾਭ ਪਹੁੰਚਾਉਂਦਾ ਹੈ। ਗਰਭਵਤੀ, ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਪਾਲਕ ਦਾ ਜੂਸ ਬਹੁਤ ਗੁਣਕਾਰੀ ਹੁੰਦਾ ਹੈ। ਪੱਥਰੀ ਦੇ ਰੋਗੀਆਂ ਨੂੰ ਇਸ ਦੀ ਵਰਤੋਂ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਕਰਨੀ ਚਾਹੀਦੀ।
ਸ਼ਲਗਮ ਦਾ ਜੂਸ : ਸ਼ਲਗਮ ਫਲ ਅਤੇ ਪੱਤੀਆਂ ਦੋਵੇਂ ਹੀ ਸਿਹਤ ਲਈ ਲਾਭਕਾਰੀ ਹਨ। ਸ਼ਲਗਮ ਵਿਚ ਵਿਟਾਮਿਨ 'ਸੀ' ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੈਲਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਾਰਨ ਸ਼ਲਗਮ ਦੰਦਾਂ ਅਤੇ ਹੱਡੀਆਂ ਲਈ ਲਾਭਕਾਰੀ ਹੈ। ਸ਼ਲਗਮ ਦਾ ਸਵਾਦ ਹਲਕਾ ਜਿਹਾ ਖਾਰਾ ਹੋਣ ਕਾਰਨ ਨਿੰਬੂ ਦੇ ਰਸ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ। ਸ਼ਲਗਮ ਦਾ ਜੂਸ ਲਗਾਤਾਰ ਪੀਣ ਨਾਲ ਖੰਘ ਵਿਚ ਵੀ ਆਰਾਮ ਮਿਲਦਾ ਹੈ।
ਟਮਾਟਰ ਦਾ ਜੂਸ : ਟਮਾਟਰ ਵਿਚ ਵਿਟਾਮਿਨ 'ਡੀ', 'ਈ', ਕੈਲਸ਼ੀਅਮ, ਪੋਟਾਸ਼ੀਅਮ ਅਤੇ ਖਣਿਜ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਟਮਾਟਰ ਦਾ ਜੂਸ ਸਰੀਰ ਦੀ ਹਾਜ਼ਮਾ ਕਿਰਿਆ ਅਤੇ ਖੂਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਜ਼ਿਆਦਾ ਖੱਟੇ ਟਮਾਟਰ ਦਾ ਜੂਸ ਇਕੱਲੇ ਨਾ ਪੀਓ। ਉਸ ਵਿਚ ਮੌਸਮ ਅਨੁਸਾਰ ਗਾਜਰ ਤੇ ਪਾਲਕ ਮਿਲਾ ਕੇ ਪੀਣਾ ਚਾਹੀਦਾ ਹੈ। ਗਾਜਰ ਤੇ ਪਾਲਕ ਦਾ ਜੂਸ ਮਿਲਾ ਕੇ ਪੀਣ ਨਾਲ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ। ਬੱਚਿਆਂ ਦੇ ਵਿਕਾਸ ਲਈ ਟਮਾਟਰ ਲਾਭਕਾਰੀ ਹੁੰਦਾ ਹੈ। ਗੁਰਦੇ ਵਿਚ ਪੱਥਰੀ ਵਾਲੇ ਰੋਗੀਆਂ ਨੂੰ ਟਮਾਟਰ ਦਾ ਜੂਸ ਡਾਕਟਰੀ ਸਲਾਹ ਅਨੁਸਾਰ ਹੀ ਪੀਣਾ ਚਾਹੀਦਾ ਹੈ।
ਖੀਰਾ, ਤਰ ਦਾ ਜੂਸ : ਖੀਰੇ, ਤਰ ਦਾ ਜੂਸ ਗੁਰਦੇ ਤੇ ਪਿਸ਼ਾਬ ਦੀਆਂ ਬਿਮਾਰੀਆਂ ਲਈ ਗੁਣਕਾਰੀ ਹੁੰਦਾ ਹੈ। ਖੀਰੇ, ਤਰ ਦੇ ਰਸ ਦੀ ਵਰਤੋਂ ਨਾਲ ਪਿਸ਼ਾਬ ਜ਼ਿਆਦਾ ਬਣਦਾ ਹੈ। ਖੀਰਾ, ਤਰ ਚਮੜੀ ਲਈ ਉੱਤਮ ਮੰਨੇ ਜਾਂਦੇ ਹਨ। ਇਸ ਨੂੰ ਕੱਚਾ ਖਾਧਾ ਜਾ ਸਕਦਾ ਹੈ ਅਤੇ ਜੂਸ ਪੀ ਕੇ ਵੀ।
ਬੰਦਗੋਭੀ ਦਾ ਜੂਸ : ਬੰਦਗੋਭੀ ਦਾ ਜੂਸ ਵਜ਼ਨ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਖ਼ੂਨ ਨੂੰ ਸ਼ੁੱਧ ਕਰਨ ਅਤੇ ਮਾਸਪੇਸ਼ੀਆਂ ਦੇ ਨਿਰਮਾਣ ਵਿਚ ਵੀ ਬੰਦ ਗੋਭੀ ਦਾ ਜੂਸ ਸਹਾਇਕ ਹੁੰਦਾ ਹੈ। ਇਸ ਵਿਚ ਵਿਟਾਮਿਨ 'ਸੀ' ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਇਸ ਦਾ ਜੂਸ ਮਸੂੜਿਆਂ ਦੀਆਂ ਬਿਮਾਰੀਆਂ ਵਿਚ ਵੀ ਲਾਭ ਪਹੁੰਚਾਉਂਦਾ ਹੈ।
ਜੂਸ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੂਸ ਤਾਜ਼ਾ ਕੱਢ ਕੇ ਉਸੇ ਸਮੇਂ ਪੀਣਾ ਚਾਹੀਦਾ ਹੈ। ਕੱਢ ਕੇ ਰੱਖਿਆ ਹੋਇਆ ਜੂਸ ਨਾ ਪੀਓ। ਜੂਸ ਕੱਢਣ ਤੋਂ ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਜੂਸ ਕੱਢਣ ਵਾਲੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਨਮਕ ਵਾਲੇ ਪਾਣੀ ਵਿਚ ਇਕ ਘੰਟੇ ਤੱਕ ਭਿਉਂ ਕੇ ਰੱਖੋ ਤਾਂ ਜੋ ਜੇਕਰ ਉਨ੍ਹਾਂ ਵਿਚ ਕੀੜੇ ਹੋਣ ਤਾਂ ਮਰ ਜਾਣ। ਧਿਆਨ ਰੱਖੋ ਸਬਜ਼ੀਆਂ ਤਾਜ਼ੀਆਂ ਤੇ ਸਾਫ਼-ਸੁਥਰੀਆਂ ਹੋਣ। ਗਲੀਆਂ-ਸੜੀਆਂ ਸਬਜ਼ੀਆਂ ਦਾ ਜੂਸ ਲਾਭ ਦੀ ਥਾਂ 'ਤੇ ਨੁਕਸਾਨ ਪਹੁੰਚਾਉਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਯਾਦ ਸ਼ਕਤੀ ਇਸ ਤਰ੍ਹਾਂ ਵਧਾਈਏ! ਅਗਲੀ ਖ਼ਬਰ ਮੁਆਫ਼ੀ ਦਾ ਦਿਨ ਹੈ ਗੁੱਡ ਫਰਾਈਡੇਅ
Ad Position 24