12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅਦਰਕ ਖਾਓ, ਬਿਮਾਰੀਆਂ ਭਜਾਓ

Ad Position 21
No active advertisement
ਅਜੀਤ ਡੈਸਕ 03-04-2026

ਚਾਹ ਵਿਚ ਪਾਇਆ ਥੋੜ੍ਹਾ ਜਿਹਾ ਅਦਰਕ ਚਾਹ ਦਾ ਸਵਾਦ ਵਧਾ ਦਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣੇ ਵਿਚ ਰੋਜ਼ ਅਦਰਕ ਸ਼ਾਮਿਲ ਕਰਨ ਨਾਲ ਬਹੁਤ ਸਾਰੀਆਂ ਛੋਟੀਆਂ-ਵੱਡੀਆਂ ਬਿਮਾਰੀਆਂ ਤੋਂ ਬਚਿਆ ਵੀ ਜਾ ਸਕਦਾ ਹੈ। ਲੰਮੇ ਸਮੇਂ ਤੋਂ ਅਦਰਕ ਦੀ ਵਰਤੋਂ ਚਾਈਨੀਜ਼ ਮੈਡੀਕਲ ਸੈਂਟਰਾਂ ਅਤੇ ਭਾਰਤੀ ਆਯੁਰਵੈਦਿਕ ਸੰਸਥਾਵਾਂ ਵਿਚ ਕੀਤੀ ਜਾ ਰਹੀ ਹੈ। ਆਓ, ਜਾਣਦੇ ਹਾਂ ਕਿ ਅਦਰਕ ਕਿਸ ਤਰ੍ਹਾਂ ਕਿਸੇ ਬਿਮਾਰੀ ਨੂੰ ਸਾਥੋਂ ਦੂਰ ਰੱਖਦਾ ਹੈ।
ਦਸਤ : ਪੇਟ ਠੀਕ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਸਮੇਂ ਕਿਸੇ ਜ਼ਰੂਰੀ ਮੀਟਿੰਗ ਲਈ ਬਾਹਰ ਜਾਣਾ ਪਵੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਥੋੜ੍ਹਾ ਜਿਹਾ ਅਦਰਕ ਨੂੰ ਚਬਾ ਲਓ। ਬਹੁਤ ਛੇਤੀ ਆਰਾਮ ਮਿਲੇਗਾ।
ਬਲੱਡ ਸ਼ੂਗਰ : ਜਾਣਕਾਰਾਂ ਦਾ ਮੰਨਣਾ ਹੈ ਕਿ ਰੋਜ਼ ਸਵੇਰੇ ਅਦਰਕ ਵਾਲੀ ਚਾਹ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ।
ਪੇਟ ਨਾਲ ਜੁੜੀਆਂ ਸਭ ਬਿਮਾਰੀਆਂ ਵਿਚ ਹੈ ਲਾਭਕਾਰੀ : ਜੇ ਪੇਟ ਵਿਚ ਦਰਦ, ਐਸਿਡਿਟੀ ਜਾਂ ਫਿਰ ਬਵਾਸੀਰ ਦੀ ਸਮੱਸਿਆ ਤੋਂ ਤੁਸੀਂ ਗ੍ਰਸਤ ਰਹਿੰਦੇ ਹੋ ਜਾਂ ਬਹੁਤ ਪ੍ਰੇਸ਼ਾਨ ਹੋ ਤਾਂ ਖਾਣੇ ਵਿਚ ਸ਼ਾਮਿਲ ਕਰੋ ਅਦਰਕ। ਜਪਾਨੀ ਖੋਜਕਾਰਾਂ ਦਾ ਮੰਨਣਾ ਹੈ ਕਿ ਉਲਟੀ ਆਉਣ 'ਤੇ ਵੀ ਅਦਰਕ ਦੀ ਵਰਤੋਂ ਫ਼ਾਇਦੇਮੰਦ ਸਾਬਤ ਹੁੰਦੀ ਹੈ।
ਖੂਨ ਸੰਚਾਰ ਵਿਚ ਲਾਭਕਾਰੀ : ਅਦਰਕ ਵਿਚ ਜ਼ਿੰਕ, ਕ੍ਰੋਮੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਖੂਨ ਸੰਚਾਰ ਠੀਕ ਕਰਨ ਵਿਚ ਬਹੁਤ ਮਦਦ ਕਰਦਾ ਹੈ।
ਪੇਟ ਦੇ ਕੈਂਸਰ ਤੋਂ ਬਚਾਅ : ਯੂ.ਐਸ. ਵਿਚ ਹੋਈ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਅਦਰਕ ਦੀ ਵਰਤੋਂ ਨਾਲ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।
ਕੋਲੈਸਟ੍ਰੋਲ ਕੰਟਰੋਲ : ਜੇਕਰ ਰੋਜ਼ ਅਦਰਕ ਦੀ ਵਰਤੋਂ ਕੀਤੀ ਜਾਵੇ ਤਾਂ ਸਰੀਰ ਵਿਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੋ ਜਾਂਦਾ ਹੈ, ਜਿਸ ਨਾਲ ਖੂਨ ਦੇ ਰੁਕ ਜਾਣ ਦਾ ਜਾਂ ਫਿਰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
ਸਿਰ ਦਰਦ ਵਿਚ ਲਾਭਕਾਰੀ : ਰੋਜ਼ 30 ਮਿੰਟ ਅਦਰਕ ਨੂੰ ਚਬਾਉਣ ਨਾਲ ਸਿਰ ਦਰਦ ਅਤੇ ਜੀਅ ਮਚਲਾਉਣ ਵਰਗੀਆਂ ਸਮੱਸਿਆਵਾਂ ਤੋਂ ਵੀ ਆਰਾਮ ਮਿਲਦਾ ਹੈ।
ਜ਼ੁਕਾਮ : ਅਦਰਕ ਵਿਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਮੌਸਮ ਬਦਲਣ 'ਤੇ ਹੋਣ ਵਾਲੇ ਸਰਦੀ ਜ਼ੁਕਾਮ ਦਾ ਖ਼ਤਰਾ ਘੱਟ ਰਹਿੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਹੋਮਿਓਪੈਥੀ ਦੇ ਝਰੋਖੇ 'ਚੋਂ ਦਿਲ ਦੇ ਆਪ੍ਰੇਸ਼ਨ ਤੋਂ ਕਿਵੇਂ ਬਚੀਏ? ਅਗਲੀ ਖ਼ਬਰ ਯਾਦ ਸ਼ਕਤੀ ਇਸ ਤਰ੍ਹਾਂ ਵਧਾਈਏ!
Ad Position 24