12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹੋਮਿਓਪੈਥੀ ਦੇ ਝਰੋਖੇ 'ਚੋਂ ਦਿਲ ਦੇ ਆਪ੍ਰੇਸ਼ਨ ਤੋਂ ਕਿਵੇਂ ਬਚੀਏ?

Ad Position 21
No active advertisement
ਅਜੀਤ ਡੈਸਕ 03-04-2026

ਦਿਲ ਮਨੁੱਖੀ ਸਰੀਰ ਦਾ ਇਕ ਅਜਿਹਾ ਵਚਿੱਤਰ ਅੰਗ ਹੈ, ਜੋ ਘੜੀ ਵਿਚ ਠੀਕ ਅਤੇ ਘੜੀ ਵਿਚ ਗਿਆ-ਗਿਆ ਹੋ ਜਾਂਦਾ ਹੈ। ਦਿਲ ਨੂੰ ਪ੍ਰਭਾਵਿਤ ਕਰਨ ਵਿਚ ਸਭ ਤੋਂ ਵੱਡਾ ਰੋਲ ਮਨੁੱਖ ਦੇ ਰਹਿਣ-ਸਹਿਣ ਦਾ ਹੁੰਦਾ ਹੈ। ਜਿਵੇਂ-ਜਿਵੇਂ ਰਹਿਣ-ਸਹਿਣ ਜਾਂ ਲਾਈਫ਼ ਸਟਾਈਲ ਵਿਚ ਬਦਲਾਅ ਆ ਗਿਆ ਹੈ, ਤਿਵੇਂ-ਤਿਵੇਂ ਹੀ ਦਿਲ ਦੀਆਂ ਬਿਮਾਰੀਆਂ ਵਿਚ ਵਾਧਾ ਹੋਇਆ ਹੈ। ਪਰ ਪੰਜਾਬ ਵਿਚ ਇਸ ਦਾ ਕੁਝ ਜ਼ਿਆਦਾ ਹੀ ਅਸਰ ਦੇਖਣ ਵਿਚ ਆਇਆ ਹੈ। ਇਸ ਦਾ ਕਾਰਨ ਇਥੋਂ ਦੇ ਲੋਕਾਂ ਦਾ ਖਾਣ-ਪੀਣ ਚੰਗਾ ਹੋਣਾ, ਦੇਸੀ ਘਿਓ ਜਾਂ ਤਲੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨਾ ਅਤੇ ਮਿਹਨਤ-ਮੁਸ਼ੱਕਤ ਦਾ ਬਹੁਤ ਘੱਟ ਕਰਨਾ ਹੈ।
ਇਹ ਕੁਦਰਤੀ ਹੈ ਕਿ ਮਿਹਨਤ ਘਟਣ ਕਰਕੇ ਘਿਓ-ਨਾੜੀਆਂ ਵਿਚ ਜੰਮ ਜਾਂਦਾ ਹੈ ਅਤੇ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਕੋਲੈਸਟਰੋਲ ਵਧਣ ਲਗਦਾ ਹੈ। ਨਾੜੀਆਂ ਵਿਚ ਜਮਾਅ ਵਧਣ ਕਰਕੇ ਖ਼ੂਨ ਦੀ ਸਪਲਾਈ ਦਿਲ ਨੂੰ ਠੀਕ ਤਰੀਕੇ ਨਹੀਂ ਹੋ ਪਾਉਂਦੀ ਅਤੇ ਕਈ ਤਰ੍ਹਾਂ ਦੇ ਵਿਕਾਰ ਸਾਹਮਣੇ ਆਉਂਦੇ ਹਨ। ਜਿਵੇਂ ਕਿ ਸਾਹ ਚੜ੍ਹਨਾ, ਬਲੱਡ ਪ੍ਰੈੱਸ਼ਰ ਦਾ ਕਬਜ਼ ਨਾਲ ਮੇਲ ਨਾ ਖਾਣਾ, ਧੜਕਣ ਕਈ ਵਾਰ 100 ਤੋਂ ਵੀ ਵੱਧ ਹੁੰਦੀ ਹੈ ਅਤੇ ਕਈ ਵਾਰੀ 30 ਤੋਂ ਵੀ ਘੱਟ। ਦੋਵਾਂ ਹੀ ਹਾਲਤਾਂ ਵਿਚ ਇਹ ਖ਼ਤਰਨਾਕ ਹੈ। ਅਜਿਹੇ ਬਹੁਤ ਸਾਰੇ ਰਹਿਣ-ਸਹਿਣ ਅਤੇ ਵਿਰਾਸਤੀ ਕਾਰਨਾਂ ਦੇ ਕਾਰਨ ਕਈ ਵਾਰ ਦਿਲ 'ਚ ਸੂਈ ਚੁੱਭਣ ਵਰਗਾ ਦਰਦ ਹੁੰਦਾ ਹੈ। ਘੁਟਣ ਮਹਿਸੂਸ ਹੁੰਦੀ ਹੈ, ਥੋੜ੍ਹਾ ਤੁਰਨ ਨਾਲ, ਪੌੜੀ ਚੜ੍ਹਨ ਨਾਲ ਸਾਹ ਚੜ੍ਹ ਜਾਂਦਾ ਹੈ। ਰੇਸ਼ਾ, ਖਾਂਸੀ, ਖੱਬੀ ਬਾਂਹ ਜਾਂ ਲੱਤ ਵਿਚ ਦਰਦ, ਝੁਕਣ ਨਾਲ ਤਕਲੀਫ਼, ਦਿਲ ਦੇ ਅਗਾਊਂ ਦਿੱਤੇ ਗਏ ਚਿੰਨ੍ਹ ਹਨ, ਜਿਨ੍ਹਾਂ ਪ੍ਰਤੀ ਸੁਚੇਤ ਰਹਿਣਾ ਵਿਅਕਤੀ ਲਈ ਬਹੁਤ ਜ਼ਰੂਰੀ ਹੁੰਦਾ ਹੈ। ਕਈ ਹੋਮਿਓਪੈਥਿਕ ਦਵਾਈਆਂ, ਜਿਥੇ ਦਿਲ ਨੂੰ ਤਕੜਾ ਕਰਦੀਆਂ ਹਨ, ਉਥੇ ਨਾੜੀਆਂ ਨੂੰ ਸਾਫ਼ ਕਰਕੇ ਅਤੇ ਉਥੇ ਨਾੜੀਆਂ ਦੀ ਗੁਆਚੀ ਹੋਈ ਨਰਮੀ ਅਤੇ ਲਚਕ ਨੂੰ ਬਰਕਰਾਰ ਕਰਦੀਆਂ ਹਨ।
ਨਸ਼ੀਲੇ ਪਦਾਰਥਾਂ, ਸ਼ਰਾਬ ਆਦਿ ਦਾ ਸੇਵਨ ਵੀ ਦਿਲ 'ਤੇ ਬਹੁਤ ਮਾੜਾ ਅਸਰ ਆਉਂਦਾ ਹੈ। ਤਣਾਅ ਜਾਂ ਪ੍ਰੇਸ਼ਾਨੀਆਂ ਤੋਂ ਵੀ ਬਚਣਾ ਚਾਹੀਦਾ ਹੈ। ਖੁਸ਼ ਰਹਿਣ ਅਤੇ ਖੁੱਲ੍ਹ ਕੇ ਹੱਸਣ ਨਾਲ ਨਾੜੀਆਂ ਵਿਚਲਾ ਤਣਾਅ ਘਟਦਾ ਹੈ। ਪਿਛਲੇ ਕਈ ਸਾਲਾਂ ਤੋਂ ਦਿਲ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਹੋਮਿਓਪੈਥਿਕ ਦਵਾਈਆਂ ਦਾ ਇਕ ਘੋਲ ਤਿਆਰ ਕੀਤਾ ਜਾਂਦਾ ਹੈ, ਜੋ ਦਿਲ ਦੀਆਂ ਨਾੜੀਆਂ ਵਿਚ ਆਈ ਰੁਕਾਵਟ ਨੂੰ ਦੂਰ ਕਰਦਾ ਹੈ ਅਤੇ ਮਰੀਜ਼ ਨੂੰ ਬਾਈਪਾਸ ਸਰਜਰੀ, ਇਸ ਤੋਂ ਆਉਣ ਵਾਲੇ ਖਰਚ ਅਤੇ ਪ੍ਰੇਸ਼ਾਨੀਆਂ ਤੋਂ ਬਚਾਉਂਦਾ ਹੈ। ਹੋਮਿਓਪੈਥਿਕ ਦਵਾਈਆਂ ਦਿਲ ਦੀਆਂ ਸ਼ਿਰਾਵਾਂ ਦੀ ਗੁਆਚੀ ਹੋਈ ਗਰਮੀ ਅਤੇ ਲਚਕ ਨੂੰ ਮੁੜ ਬਹਾਲ ਕਰਦੀਆਂ ਹਨ ਅਤੇ ਇਹ ਦਿਲ ਨੂੰ ਆਮ ਵਰਗੀ ਹਾਲਤ ਵਿਚ ਕੰਮ ਵਿਚ ਸਹਾਈ ਹੁੰਦੀਆਂ ਹਨ।
ਇਸ ਤੋਂ ਇਲਾਵਾ ਫਲਾਂ, ਸਬਜ਼ੀਆਂ ਅਤੇ ਗਾਂ ਦੇ ਦੁੱਧ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਸਾਗ, ਅਨਾਜ ਅਤੇ ਦਾਲਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਫਿਰ ਵੀ ਜੇਕਰ ਦਿਲ ਕਮਜ਼ੋਰ ਹੋਵੇ ਯਾਨੀ *V56 ਘਟ ਜਾਵੇ, ਨਾੜਾਂ ਵਿਚ ਬਲਾਕੇਜ ਹੋਵੇ ਜਾਂ ਹਾਰਟ ਵਾਲਜ਼ ਦਾ ਨੁਕਸ ਹੋਵੇ ਜਾਂ ਰੀਹਿਓਮੈਟਿਕ ਹਾਰਟ (Rhemat}c 8eart) ਡਿਸੀਜ਼ ਹੋਵੇ ਜਾਂ ਖੱਬੇ ਪਾਸੇ ਦਰਦ ਹੋਵੇ ਜਿਸ ਨੂੰ ਐਨਜਾਇਟਾਂ ਪੈਕਟੋਰਿਸ ਆਖਦੇ ਹਨ, ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹੇ ਤਾਂ ਇਸ ਦਾ ਹੋਮਿਓਪੈਥੀ ਵਿਚ ਪੂਰਾ-ਪੂਰਾ ਅਤੇ ਮੁਕੰਮਲ ਇਲਾਜ ਹੈ। ਹੋਮਿਓਪੈਥਿਕ ਹਾਰਟ ਟਾਨਿਕ ਦਿਲ ਦਾ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਇਹ ਸਿੱਧ ਹੋ ਚੁੱਕਾ ਹੈ ਕਿ 10 ਫ਼ੀਸਦੀ ਕੰਮ ਕਰਨ ਵਾਲੇ ਦਾ ਹਾਰਟ ਵੀ 50 ਫ਼ੀਸਦੀ ਤੱਕ (*V56) ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮਾਂ ਵਿਚ ਬਿਮਾਰੀ ਤੋਂ ਬਚਣ ਲਈ ਸੁਝਾਅ ਅਗਲੀ ਖ਼ਬਰ ਅਦਰਕ ਖਾਓ, ਬਿਮਾਰੀਆਂ ਭਜਾਓ
Ad Position 24