ਆਯੁਰਵੇਦ ਅਨੁਸਾਰ ਵਧੇਰੇ ਕਰਕੇ ਮੂੰਹ ਦੇ ਰੋਗ ਖੰਘ ਕਾਰਨ ਹੁੰਦੇ ਹਨ। ਇਸ ਨਾਲ ਜੋ ਲੋਕ ਖੰਘਦੇ ਹੋਏ ਕੰਮ ਕਰਦੇ ਹਨ, ਉਨ੍ਹਾਂ ਨੂੰ ਮੂੰਹ ਦੇ ਰੋਗ ਵਿਸ਼ੇਸ਼ ਤੌਰ 'ਤੇ ਹੁੰਦੇ ਹਨ।
ਮੂੰਹ ਦੇ ਰੋਗਾਂ ਵਿਚ ਟਾਂਸਿਲ ਰੋਮ ਵਧੇਰੇ ਪੀੜਾਦਾਇਕ ਹੁੰਦਾ ਹੈ। ਇਹ ਆਮ ਤੌਰ 'ਤੇ ਬੱਚਿਆਂ ਨੂੰ ਬਹੁਤ ਹੋ ਜਾਂਦਾ ਹੈ ਪਰੰਤੂ ਵੱਡਿਆਂ ਨੂੰ ਵੀ ਅਕਸਰ ਇਹ ਰੋਗ ਹੋ ਜਾਂਦਾ ਹੈ।
ਇਸ ਰੋਗ ਵਿਚ ਬਚਪਨ ਵਿਚ ਬੱਚੇ ਵਾਰ-ਵਾਰ ਬਿਮਾਰ ਪੈ ਜਾਂਦੇ ਹਨ। ਉਨ੍ਹਾਂ ਦੇ ਗਲੇ ਦਾ ਦਰਦ ਨਹੀਂ ਹਟਦਾ ਅਤੇ ਖਾਣਾ ਖਾਣ ਸਮੇਂ ਤਕਲੀਫ਼ ਹੁੰਦੀ ਹੈ। ਸੁੱਤੇ ਪਿਆਂ ਵੀ ਖੰਘ ਆਉਂਦੀ ਹੈ। ਆਪ੍ਰੇਸ਼ਨ ਕਰਵਾਉਣ 'ਤੇ ਵੀ ਟਾਂਸਿਲ ਦੇ ਪੂਰੇ ਮਿਟ ਜਾਣ ਦੀ ਸੰਭਾਵਨਾ ਨਹੀਂ ਰਹਿੰਦੀ।
ਆਯੁਰਵੇਦ ਵਿਚ ਟਾਂਸਿਲ ਦਾ ਇਲਾਜ ਸੰਭਵ ਮੰਨਿਆ ਜਾਂਦਾ ਹੈ। ਬਿਨਾਂ ਆਪ੍ਰੇਸ਼ਨ ਤੋਂ ਹੀ ਆਮ ਦਵਾਈਆਂ ਨਾਲ ਟਾਂਸਿਲ ਖ਼ਤਮ ਹੋ ਸਕਦੇ ਹਨ। ਪ੍ਰਹੇਜ਼ ਕਰਨ ਨਾਲ ਟਾਂਸਿਲ ਨਹੀਂ ਹੁੰਦੇ। ਚਾਕਲੇਟ, ਪਿਪਰਮੇਂਟ, ਫਰਿੱਜ ਦਾ ਠਢਾ ਪਾਣੀ, ਆਈਸਕ੍ਰੀਮ ਜਾਂ ਠੰਢੀਆਂ ਪੀਣ ਵਾਲੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ। ਮੀਂਹ ਵਿਚ ਭਿੱਜਣਾ ਨਹੀਂ ਚਾਹੀਦਾ ਜਾਂ ਠੰਢੇ ਪਾਣੀ ਨਾਲ ਇਸ਼ਨਾਨ ਨਹੀਂ ਕਰਨਾ ਚਾਹੀਦਾ। ਸਰਦੀਆਂ ਵਿਚ ਗਲੇ ਵਿਚ ਮਫਲਰ ਲਗਾ ਕੇ ਰੱਖਣਾ ਚਾਹੀਦਾ ਹੈ। ਏਨਾ ਪ੍ਰਹੇਜ਼ ਕਰਨ ਨਾਲ ਟਾਂਸਿਲ ਨਹੀਂ ਹੁੰਦੇ। ਜੇਕਰ ਹੁੰਦੇ ਵੀ ਹਨ ਤਾਂ ਵਧੇਰੇ ਦਰਦ ਜਾਂ ਪ੍ਰੇਸ਼ਾਨ ਨਹੀਂ ਕਰਦੇ।
ਟਾਂਸਿਲ ਦੇ ਉਪਚਾਰ ਵਿਚ ਮੁੱਖ ਦਵਾਈ ਹਲਦੀ ਹੁੰਦੀ ਹੈ। ਆਯੁਰਵੇਦ ਵਿਚ ਹਲਦੀ ਦੇ ਗੁਣਾਂ ਦੀ ਬਹੁਤ ਜਾਣਕਾਰੀ ਦਿੱਤੀ ਗਈ ਹੈ। ਹਲਦੀ (ਕੱਚੀ ਗੋਲੀ) ਸੁਭਾਅ ਵਿਚ ਗਰਮ, ਖੁਸ਼ਕ, ਰੋਗਾਂ ਨੂੰ ਖ਼ਤਮ ਕਰਨ ਵਾਲੀ ਅਤੇ ਖੰਘ ਵਿਚ, ਚਮੜੀ ਦੇ ਰੋਗਾਂ ਕੋੜ੍ਹ ਆਦਿ ਨੂੰ ਮਿਟਾਉਂਦੀ ਹੈ।
ਹਲਦੀ ਬਾਰੇ ਮੰਨਿਆ ਗਿਆ ਹੈ ਕਿ ਹਲਦੀ ਵਿਚ ਇਕ ਖਾਰੀ ਤਰਲ ਹੁੰਦਾ ਹੈ ਅਤੇ ਉਸ ਵਿਚ ਐਂਟੀਸੈਪਟਿਕ ਗੁਣ ਹੋਣ ਕਰਕੇ ਉਹ ਸਰੀਰ ਨੂੰ ਰੋਗਾਂ ਤੋਂ ਬਚਾਉਂਦੀ ਹੈ। ਮਿਸ਼ਰੀ ਨੂੰ ਇਸ ਵਿਚ ਮਿਲਾਇਆ ਜਾਂਦਾ ਹੈ ਜੋ ਦਵਾਈ ਦੇ ਗੁਣ ਰੱਖਦੀ ਹੈ। ਇਹ ਪੌਸ਼ਟਿਕ ਅਤੇ ਸੀਤਲ ਹੁੰਦੀ ਹੈ। ਤੁਰੰਤ ਸ਼ਕਤੀ ਦੇਣ ਵਾਲੇ ਪਦਾਰਥਾਂ ਦੇ ਸਮਾਨ ਮਿਸ਼ਰੀ-ਗਲੂਕੋਜ਼ ਵਰਗਾ ਹੀ ਕੰਮ ਕਰਦੀ ਹੈ।
ਟਾਂਸਿਲ ਵਿਚ ਗਲੇ ਦੋ ਦੋਵੇਂ ਪਾਸੇ ਕੰਨਾਂ ਦੇ ਥੱਲੇ ਸੋਜ ਆ ਜਾਂਦੀ ਹੈ। ਖੇਡਦੇ ਹੋਏ ਡਿਗ ਜਾਣ ਨਾਲ ਜਾਂ ਪੈਰ ਮੁੜ ਜਾਣ ਨਾਲ ਸੋਜ ਨੂੰ 'ਸ਼ੋਥ' ਕਹਿੰਦੇ ਹਨ। ਹਲਦੀ ਸੋਜ ਦੂਰ ਕਰਨ ਦਾ ਗੁਣ ਰੱਖਦੀ ਹੈ। ਹਲਦੀ ਅਤੇ ਮਿਸ਼ਰੀ ਦੇ ਲੇਪ ਨੂੰ ਸੋਜ ਵਾਲੀ ਜਗ੍ਹਾ 'ਤੇ ਮਲਣ ਨਾਲ ਸੋਜ ਮਿਟ ਜਾਂਦੀ ਹੈ।
ਇਸ ਤੋਂ ਇਲਾਵਾ ਹੇਠ ਲਿਖੇ ਇਲਾਜ ਵੀ ਕਰਨੇ ਫਾਇਦੇਮੰਦ ਰਹਿੰਦੇ ਹਨ
ਹਲਦੀ ਖੰਘ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ ਅਤੇ ਟਾਂਸਿਲ ਖੰਘ ਪੈਦਾ ਕਰਨ ਵਾਲਾ ਹੁੰਦਾ ਹੈ, ਜੇਕਰ ਹਲਦੀ ਦਾ ਚੂਰਨ ਟਾਂਸਿਲ 'ਤੇ ਲਗਾ ਕੇ ਉਸ ਤੋਂ ਬਾਅਦ ਕੋਸਾ ਪਾਣੀ ਪੀਣ ਲਿਆ ਜਾਵੇ ਤਾਂ ਬਹੁਤ ਲਾਭ ਹੁੰਦਾ ਹੈ।
ਭੋਜਨ ਵਿਚ ਕੱਚੀ ਹਲਦੀ ਖਾਣੀ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਪਾਣੀ ਵਿਚ ਕੌੜੇ ਨਿੰਮ ਦੇ ਪੱਤੇ 40 ਜਾਂ 50, ਦੋ ਚਮਚੇ ਲੂਣ ਅਤੇ ਇਕ ਚਮਚਾ ਸ਼ੁੱਧ ਦੇਸੀ ਘਿਓ ਨੂੰ ਗਰਮ ਕਰ ਕੇ ਲੈਣ ਤੋਂ ਬਾਅਦ ਨਮਕ ਅਤੇ ਨਿੰਮ ਦੇ ਪਾਣੀ ਦੀਆਂ ਚੂਲੀਆਂ ਕਰਨੀਆਂ ਚਾਹੀਦੀਆਂ ਹਨ।
ਹਲਦੀ ਦੀ ਗੱਠੀ ਨੂੰ ਅੱਗ 'ਤੇ ਸੇਕ ਕੇ ਉਸ ਦਾ ਚੂਰਾ ਕਰ ਕੇ ਦੁੱਧ ਵਿਚ ਪਾ ਕੇ ਪੀਣਾ ਚਾਹੀਦਾ ਹੈ।
ਇਕ ਕੱਪ ਪਾਣੀ ਵਿਚ ਅੱਧਾ ਚਮਚਾ ਹਲਦੀ ਦਾ ਚੂਰਨ, ਇਸ ਵਿਚ ਏਨੀ ਹੀ ਮਿਸ਼ਰੀ ਦਾ ਚੂਰਨ ਪਾ ਕੇ ਮਿਲਾ ਕੇ ਸਵੇਰ, ਦੁਪਹਿਰ ਅਤੇ ਸ਼ਾਮ ਨੂੰ ਪੀਣਾ ਚਾਹੀਦਾ ਹੈ।
ਕੁਝ ਵੀ ਖਾਣ ਤੋਂ ਪਹਿਲਾਂ ਕੱਚੀ ਹਲਦੀ ਦਾ ਥੋੜ੍ਹਾ ਜਿਹਾ ਟੁਕੜਾ ਛਿਲਕਾ ਉਤਾਰ ਕੇ ਮੂੰਹ ਵਿਚ ਰੱਖ ਕੇ ਚੂਸਣਾ ਚਾਹੀਦਾ ਹੈ।
ਹਿੰਗ ਵਟੀ ਅਤੇ ਤ੍ਰਿਫਲਾ ਵਟੀ ਦਾ ਚੂਰਨ ਬਰਾਬਰ ਮਾਤਰਾ ਵਿਚ ਲੈਣ ਨਾਲ ਪੇਟ ਸਾਫ਼ ਰੱਖਣ ਨਾਲ ਵੀ ਟਾਂਸਿਲ ਮਿਟਦੇ ਹਨ।
ਇਸ ਤਰ੍ਹਾਂ ਲਗਾਤਾਰ ਚਾਰ ਤੋਂ ਛੇ ਮਹੀਨੇ ਦਹੀਂ, ਲੱਸੀ, ਮਾਵੇ ਦੀ ਮਠਿਆਈ, ਕੇਲਾ, ਅਮਰੂਦ, ਮਿਰਚ ਵਾਲੀਆਂ ਚੀਜ਼ਾਂ, ਅਚਾਰ, ਪਾਪੜ ਆਦਿ ਤੋਂ ਪ੍ਰਹੇਜ਼ ਕਰਨ ਨਾਲ ਅਤੇ ਕਿਸੇ ਮਾਹਿਰ ਦੀ ਸਲਾਹ ਨਾਲ ਲਗਾਤਾਰ ਆਯੁਰਵੈਦਿਕ ਉਪਚਾਰ ਕਰਨ ਨਾਲ ਟਾਂਸਿਲ ਨੂੰ ਹਮੇਸ਼ਾ ਲਈ ਮਿਟਾ ਸਕਦੇ ਹੋ। ਟਾਂਸਿਲ ਖ਼ਤਮ ਹੋ ਜਾਣ ਤੋਂ ਬਾਅਦ ਬੱਚਿਆਂ ਦਾ ਵਜ਼ਨ ਵੀ ਵਧਦਾ ਹੈ।
ਟਾਂਸਿਲ ਵਿਚ ਕੀ ਹੋਵੇ ਉਪਚਾਰ
ਅਜੀਤ ਡੈਸਕ
03-04-2026