19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਿਹਤ ਦਾ ਖਿਆਲ ਇੰਝ ਰੱਖੋ

Ad Position 21
No active advertisement
ਅਜੀਤ ਡੈਸਕ 24-04-2026

ਦੁਪਹਿਰ ਸਮੇਂ ਤੇਜ਼ ਧੁੱਪ 'ਚ ਪਸੀਨੇ ਨਾਲ ਭਿੱਜੇ ਹੋਣ 'ਤੇ ਵੀ ਪਾਣੀ ਪੀ ਲਿਆ ਤਾਂ ਸਵੇਰ ਸ਼ਾਮ ਠੰਢੀ ਹਵਾ ਦੇ ਲੱਗਣ ਨਾਲ ਖੰਘ ਜੁਕਾਮ ਦੀ ਸ਼ਿਕਾਇਤ ਹੋ ਗਈ। ਕਦੇ ਚਾਹ ਪੀ ਕੇ ਠੰਢਾ ਪਾਣੀ ਪੀ ਲਿਆ, ਕਦੇ ਲੱਸੀ ਤੋਂ ਬਾਅਦ ਕਾਫੀ, ਕਦੇ ਠੰਢੇ ਪਾਣੀ ਨਾਲ ਨਹਾ ਲਿਆ ਤਾਂ ਕਦੇ ਗਰਮ ਪਾਣੀ ਨਾਲ। ਬਦਲਦੇ ਮੌਸਮ ਵਿਚ ਲੋਕ ਸਿਹਤ ਪ੍ਰਤੀ ਅਕਸਰ ਲਾਪਰਵਾਹ ਹੋ ਜਾਂਦੇ ਹਨ। ਇਹ ਲਾਪਰਵਾਹੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ।
ਬਦਲਦੇ ਮੌਸਮ ਵਿਚ ਲਾਪਰਵਾਹੀ ਨੇ ਹਰ ਸ਼ਹਿਰ ਵਿਚ ਖੰਘ, ਜ਼ੁਕਾਮ, ਬੁਖਾਰ, ਉਲਟੀ ਅਤੇ ਦਸਤ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੱਤਾ ਹੈ। ਇਨ੍ਹਾਂ ਦਿਨਾਂ ਵਿਚ ਹਰ ਘਰ ਵਿਚ ਕੋਈ ਨਾ ਕੋਈ ਬਿਮਾਰ ਪੈਂਦਾ ਹੈ। ਕਦੇ ਉਲਟੀਆਂ-ਟੱਟੀਆਂ, ਤੇ ਕਦੇ ਬੁਖਾਰ, ਕੋਈ ਸਰਦੀ ਜੁਕਾਮ ਤੋਂ ਪ੍ਰੇਸ਼ਾਨ ਤਾਂ ਕੋਈ ਇਸ ਤਪਦੀ ਧੁੱਪ ਵਿਚ ਸਿਰ ਦਰਦ ਤੋਂ ਬੇਚੈਨ ਹੈ। ਆਓ, ਜਾਣੀਏ ਕੀ ਕਰੀਏ ਇਹੋ ਜਿਹੇ ਸਮੇਂ: ਇਹ ਨਾ ਕਰੋ-
ਚਾਹ-ਕਾਫੀ ਜਾਂ ਗਰਮ ਚੀਜ਼ਾਂ ਦਾ ਇਸਤੇਮਾਲ ਘੱਟ ਕਰੋ।
ਤੰਗ ਕੱਪੜੇ ਨਾ ਪਾਓ।
ਤੇਜ਼ ਗਰਮੀ ਵਿਚ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦਿਓ।
ਤਲੀਆਂ ਹੋਈਆਂ ਚੀਜ਼ਾਂ ਘੱਟ ਖਾਓ।
ਪਸੀਨਾ ਆਇਆ ਹੋਵੇ ਤਾਂ ਇਕ ਦਮ ਪਾਣੀ ਨਾ ਪਿਓ।
ਪੱਖਾ ਤੇਜ਼ ਨਾ ਚਲਾਓ।
ਚਾਹ ਤੋਂ ਬਾਅਦ ਠੰਢਾ ਨਾ ਪਿਓ।
ਠੰਢੇ ਤੋਂ ਬਾਅਦ ਚਾਹ ਨਾ ਪਿਓ।
ਕੀ ਕਰੀਏ-
ਖਾਣ-ਪੀਣ ਦੀਆਂ ਚੀਜ਼ਾਂ ਦਾ ਖਿਆਲ ਰੱਖੋ।
ਠੰਢੇ ਪਦਾਰਥ ਜਿਵੇਂ ਜੂਸ, ਕੋਲਡ ਡ੍ਰਿੰਕਸ ਅਤੇ ਸ਼ਿਕੰਜਵੀ ਦਾ ਇਸਤੇਮਾਲ ਵਧੇਰੇ ਨਾ ਕਰੋ।
ਗਰਮੀ ਵਿਚ ਸਰੀਰ ਵਿਚ ਪਾਣੀ ਦੀ ਖਪਤ ਵਧੇਰੇ ਹੁੰਦੀ ਹੈ, ਇਸ ਲਈ ਖੂਬ ਪਾਣੀ ਪਿਓ।
ਘਰ ਤੋਂ ਬਾਹਰ ਨਿਕਲਦੇ ਸਮੇਂ ਚਿਹਰੇ ਨੂੰ ਢਕ ਕੇ ਰੱਖੋ। ਧੁੱਪ ਤੋਂ ਬਚਾਅ ਲਈ ਐਨਕਾਂ ਅਤੇ ਟੋਪੀ ਦਾ ਇਸਤੇਮਾਲ ਕਰੋ।
ਜਦੋਂ ਵਧੇਰੇ ਪਸੀਨਾ ਆਇਆ ਹੋਵੇ ਤਾਂ ਉਸ ਸਮੇਂ ਪਾਣੀ ਨਾ ਪਿਓ। ਪਸੀਨਾ ਸੁੱਕਣ ਦਿਓ ਅਤੇ ਥੋੜ੍ਹੀ ਦੇਰ ਬਾਅਦ ਪਾਣੀ ਪਿਓ।
ਸੂਤੀ ਕੱਪੜਿਆਂ ਦਾ ਇਸਤੇਮਾਲ ਕਰੋ, ਜੋ ਆਰਾਮਦੇਹ ਹੋਣ।
ਰਾਤ ਨੂੰ ਸੌਂਦੇ ਸਮੇਂ ਜੇਕਰ ਥੋੜ੍ਹੀ ਠੰਢ ਲੱਗੇ ਤਾਂ ਖੇਸੀ ਜਾਂ ਚਾਦਰ ਲਵੋ।
ਫਿਲਹਾਲ ਛੱਤ 'ਤੇ ਨਾ ਸੋਵੋ।
ਕੀ ਹੈ ਡਾਕਟਰੀ ਨਜ਼ਰੀਆ : ਬਦਲਦੇ ਮੌਸਮ 'ਚ ਲੋਕ ਅਕਸਰ ਬਿਮਾਰ ਹੋ ਜਾਂਦੇ ਹਨ, ਇਸ ਲਈ ਸਵੇਰ ਸ਼ਾਮ ਥੋੜ੍ਹੀ ਠੰਢ ਲੱਗੇ ਤਾਂ ਹਲਕੇ-ਫੁਲਕੇ ਗਰਮ ਕੱਪੜੇ ਪਾ ਲੈਣੇ ਚਾਹੀਦੇ ਹਨ। ਐਨਕ ਲਗਾਓ ਜੋ ਚੰਗੀ ਗੁਣਵੱਤਾ ਅਤੇ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ ਦੇਣ ਵਾਲੀ ਹੋਵੇ। ਥੋੜ੍ਹੀ ਜਿਹੀ ਠੰਢ ਅਤੇ ਜ਼ੁਕਾਮ ਵਿਚ ਬਿਨਾਂ ਵਜ੍ਹਾ ਦਵਾਈ ਨਾ ਲਵੋ।
ਜੇਕਰ ਐਲਰਜਿਕ ਬੁਖਾਰ ਅਤੇ ਗਲੇ, ਨੱਕ, ਕੰਨ ਅਤੇ ਅੱਖਾਂ ਵਿਚ ਖਾਜ ਜਾਂ ਜਲਨ ਹੋਵੇ ਤਾਂ ਹਲਕੇ ਕੋਸੇ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰੋ। ਗਲੇ ਦੀ ਖਾਰਿਸ਼ ਤੋਂ ਰਾਹਤ ਮਿਲ ਜਾਵੇਗੀ। ਵਧੇਰੇ ਪ੍ਰੇਸ਼ਾਨੀ ਹੋਣ 'ਤੇ ਡਾਕਟਰ ਦੀ ਸਲਾਹ ਲੈ ਕੇ ਹੀ ਦਵਾਈ ਲਵੋ।

Ad Position 22
No active advertisement
ਪਿਛਲੀ ਖ਼ਬਰ 24-04-26 ਅਗਲੀ ਖ਼ਬਰ ਛੋਟੇ ਨੋਟਾਂ ਦੀ ਕਮੀ ਕਾਰਨ ਵਿਆਹਾਂ ਦੀਆਂ ਰਸਮਾਂ ਵਿਚ ਪੈ ਰਿਹਾ ਹੈ ਵਿਘਨ
Ad Position 24