16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਰ.ਐੱਫ.ਆਈ.ਡੀ. ਤੇ ਕਿਊ. ਆਰ. ਕੋਡ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਆਰ. ਐੱਫ. ਆਈ. ਡੀ. ਕੋਡ ਜਿਸ ਦਾ ਪੂਰਾ ਨਾਂਅ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਹੈ, ਨੂੰ 1983 ਦੇ ਵਿਚ ਚਾਰਲਸ ਵਾਲਟਨ ਵਲੋਂ ਬਣਾਇਆ ਗਿਆ ਸੀ ਤੇ ਉਨ੍ਹਾਂ ਦੇ ਨਾਂਅ 'ਤੇ ਹੀ ਇਸ ਦਾ ਪਹਿਲਾ ਪੇਟੈਂਟ ਦਰਜ ਹੈ। ਪਰ ਅਸੀਂ ਮਾਰੀਓ ਕਾਰਡੁਲੋ ਵਰਗੇ ਪੂਰਵਗਾਮੀ ਖੋਜਕਰਤਾਵਾਂ ਨੂੰ ਅਣਗੌਲਿਆਂ ਨਹੀਂ ਕਰ ਸਕਦੇ, ਜਿਨ੍ਹਾਂ ਨੇ 1973 'ਚ ਮੈਮਰੀ ਵਾਲਾ ਪੈਸਿਵ ਟ੍ਰਾਂਸਪੋਂਡਰ ਪੇਟੈਂਟ ਕਰਵਾਇਆ ਸੀ, ਜਿਸ ਕਰਕੇ ਹੀ ਆਰ. ਐੱਫ. ਆਈ. ਡੀ. ਕੋਡ ਦਾ ਨਿਰਮਾਣ ਸੰਭਵ ਹੋ ਸਕਿਆ। ਆਰ. ਐੱਫ. ਆਈ. ਡੀ. ਕੋਡ ਇਕ ਤਰ੍ਹਾਂ ਦਾ ਵਿਲੱਖਣ ਪਛਾਣ ਕੋਡ ਹੈ, ਜਿਸ ਨੂੰ ਆਰ. ਐੱਫ. ਆਈ. ਡੀ. ਟੈਗ ਜਾਂ ਕਾਰਡ 'ਤੇ ਲੱਗੀ ਹੋਈ ਮਾਈਕ੍ਰੋਚਿਪ 'ਤੇ ਪ੍ਰੋਗਰਾਮ ਕੀਤਾ ਜਾਂਦਾ ਹੈ ਅਤੇ ਆਰ. ਐੱਫ. ਆਈ. ਡੀ. ਰੀਡਰ ਦੁਆਰਾ ਰੇਡੀਓ ਤਰੰਗਾਂ ਦੀ ਵਰਤੋਂ ਕਰਕੇ ਪੜ੍ਹਿਆ ਜਾ ਸਕਦਾ ਹੈ। ਵਸਤੂਆਂ ਦੀ ਸੂਚੀ ਨੂੰ ਟਰੈਕ ਕਰਨ, ਪਹੁੰਚ ਨਿਯੰਤਰਣ ਦਾ ਪ੍ਰਬੰਧਨ ਕਰਨ, ਸੰਪਤੀਆਂ ਦੀ ਪਹਿਚਾਣ ਕਰਨ ਲਈ ਆਰ. ਐੱਫ. ਆਈ. ਡੀ. ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਕਿਊ. ਆਰ. ਕੋਡ ਜਿਸ ਦਾ ਪੂਰਾ ਨਾਂਅ ਕੁਇੱਕ ਰਿਸਪਾਂਸ ਕੋਡ ਹੈ, ਨੂੰ 1994 ਵਿਚ ਮਾਸਾਹਿਰੋ ਹਾਰਾ ਵਲੋਂ ਬਣਾਇਆ ਗਿਆ ਸੀ। ਇਹ ਦੋ-ਅਯਾਮੀ ਬਾਰਕੋਡ ਹਨ, ਜੋ ਕਾਲੇ ਤੇ ਚਿੱਟੇ ਪਿਕਸਲਾਂ ਦੇ ਰੂਪ ਵਿਚ ਇਕ ਵਰਗਾਕਾਰ ਗਰਿੱਡ ਵਿਚ ਸੂਚਨਾ ਨੂੰ ਸਟੋਰ ਕਰਦਾ ਹੈ। ਇਹ ਵੈੱਬਸਾਈਟ ਦਾ ਪਤਾ, ਉਤਪਾਦ ਦੀ ਟਰੈਕਿੰਗ, ਸਾਦਾ ਟੈਕਸਟ, ਸੰਪਰਕ ਰਹਿਤ ਮੀਨੂੰ, ਮੋਬਾਈਲ ਟਿਕਟਾਂ, ਵਾਈ-ਫਾਈ ਪਹੁੰਚ, ਭੁਗਤਾਨ ਜਾਂ ਸੰਪਰਕ ਜਾਣਕਾਰੀ ਆਦਿ ਸੰਬੰਧੀ ਸੂਚਨਾ ਹੋ ਸਕਦੀ ਹੈ, ਜਿਸ ਨੂੰ ਇਮੇਜ ਸੈਂਸਰ ਵਾਲੇ ਡਿਵਾਈਸ ਜਿਵੇਂ ਕਿ ਸਮਾਰਟਫੋਨ ਕੈਮਰੇ ਨਾਲ ਸਕੈਨ ਕਰ ਕੇ ਪੜ੍ਹਿਆ ਜਾ ਸਕਦਾ ਹੈ। ਵੱਡੀ ਮਾਤਰਾ ਵਿਚ ਡਾਟਾ ਸਟੋਰ ਕਰਨ ਦੀ ਸਮਰੱਥਾ ਅਤੇ ਛੇਤੀ ਪੜ੍ਹਨਯੋਗ ਹੋਣ ਕਰਕੇ ਕਿਊ. ਆਰ. ਕੋਡ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ।

ਮੋਬਾਈਲ : 9877094504

Ad Position 22
No active advertisement
ਪਿਛਲੀ ਖ਼ਬਰ 2026-02-01 VAR ਅਗਲੀ ਖ਼ਬਰ ਬਿਜਲੀ ਸੋਧ ਬਿੱਲ ਰਾਜਾਂ ਤੇ ਲੋਕਾਂ ਦੇ ਹਿੱਤ ਵਿਚ ਨਹੀਂ
Ad Position 24