08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਿਸਮਤ ਦੀ ਧਨੀ ਹੈ ਮੌਨੀ ਰਾਏ

Ad Position 21
No active advertisement
ਅਜੀਤ ਡੈਸਕ 27-05-2026

ਮਧੂਬਾਲਾ, ਵਹੀਦਾ ਰਹਿਮਾਨ ਅਤੇ ਮਾਧੁਰੀ ਦੀਕਸ਼ਿਤ ਜਿਹੀਆਂ ਨਾਮਵਰ ਅਭਿਨੇਤਰੀਆਂ ਨੂੰ ਆਪਣਾ ਆਦਰਸ਼ ਮੰਨਣ ਵਾਲੀ ਮੌਨੀ ਰਾਏ ਦੀ ਕਿਸਮਤ ਚੰਗੀ ਰਹੀ ਕਿ ਸੰਨ 2006 ਵਿਚ ਉਸਦੇ ਕਰੀਅਰ ਦੀ ਸ਼ੁਰੂਆਤ ਟੈਲੀਵੁੱਡ ਦੀ ਵੱਡੀ ਹਸਤੀ ਏਕਤਾ ਕਪੂਰ ਦੇ ਟੀ.ਵੀ.ਲੜੀਵਾਰ 'ਕਿਉਂਕਿ ਸਾਸ ਭੀ ਕਭੀ ਬਹੂ ਥੀ ' ਤੋਂ ਹੋਈ ਜੋ ਕਿ ਦੁਨੀਆ ਭਰ ਵਿਚ ਵੱਸਦੇ ਭਾਰਤੀਆਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਇਸ ਉਪਰੰਤ 'ਕਸਤੂਰੀ, ਪਤੀ ਪਤਨੀ ਔਰ ਵੋਹ, ਜਨੂੰਨ, ਦੇਵੋਂ ਕੇ ਦੇਵ ਮਹਾਂਦੇਵ , ਦੋ ਸਹੇਲੀਆਂ, ਨਾਗਿਨ-2, ਨਾਗਿਨ-3' ਸਮੇਤ ਕਈ ਹੋਰ ਲੜੀਵਾਰਾਂ ਵਿਚ ਉਸਨੇ ਸਫ਼ਲਤਾਪੂਰਵਕ ਕੰਮ ਕੀਤਾ ਤੇ ਨਾਲ ਹੀ 'ਜ਼ਰਾ ਨੱਚ ਕੇ ਦਿਖਾ-1' ਜਿਹੇ ਨਾਮਵਰ ਸ਼ੋਅ ਵਿਚ ਜੇਤੂ ਰਹਿਣ ਦੇ ਨਾਲ-ਨਾਲ ਉਸਨੇ 'ਸੋ ਯੂ ਥਿੰਕ ਯੂ ਕੈਨ ਡਾਂਸ' ਅਤੇ 'ਡਾਂਸ ਇਡੀਆ ਡਾਂਸ ' ਜਿਹੇ ਵੱਡੇ ਸ਼ੋਅ ਵੀ ਸਫ਼ਲਤਾਪੂਰਵਕ ਹੋਸਟ ਕੀਤੇ ਤੇ ਫਿਰ ਉਹ ਫ਼ਿਲਮਾਂ ਦੇ ਪਿੜ ਵਿਚ ਉਤਰ ਗਈ।
ਮੌਨੀ ਰਾਏ ਦੀ ਕਿਸਮਤ ਨੇ ਇੱਥੇ ਵੀ ਉਸਦਾ ਸਾਥ ਦਿੱਤਾ ਤੇ ਸਭ ਤੋਂ ਪਹਿਲਾਂ ਉਸ ਨੇ ਪੰਜਾਬੀ ਫ਼ਿਲਮ 'ਹੀਰੋ ਹਿਟਲਰ ਇਨ ਲਵ' ਰਾਹੀਂ ਵੱਡੇ ਪਰਦੇ 'ਤੇ ਆਪਣੀ ਹਾਜ਼ਰੀ ਦਰਜ ਕੀਤੀ ਤੇ ਉਪਰੰਤ ਬਾਲੀਵੁੱਡ ਵਿਚ ਉਸ ਨੂੰ ਜਿਹੜੀ ਸਭ ਤੋਂ ਪਹਿਲੀ ਫ਼ਿਲਮ ਮਿਲੀ ਉਹ ਸੀ 'ਗੋਲਡ' ਜਿਸਦਾ ਨਾਇਕ ਅਕਸ਼ੇ ਕੁਮਾਰ ਸੀ। ਸੰਨ 2018 ਵਿਚ ਉਸ ਨੇ ਬਲਾਕਬਸਟਰ ਫ਼ਿਲਮ 'ਕੇ.ਜੀ.ਐਫ਼-1' ਵਿਚ ਇਕ ਜ਼ਬਰਦਸਤ ਡਾਂਸ ਪੇਸ਼ ਕੀਤਾ। 'ਰੋਮੀਓ-ਅਕਬਰ-ਵਾਲਟਰ', 'ਤੁਮ ਬਿਨ', 'ਮੇਡ ਇਨ ਚਾਈਨਾ' ਅਤੇ 'ਲੰਡਨ ਕਾਨਫ਼ੀਡੈਂਸ਼ਲ' ਆਦਿ ਫ਼ਿਲਮਾਂ ਵਿਚ ਵੀ ਉਸ ਨੇ ਆਪਣੀ ਕਮਾਲ ਦੀ ਅਦਾਕਾਰੀ ਦੇ ਜਲਵੇ ਵਿਖਾਏ ਸਨ।

Ad Position 22
No active advertisement
ਪਿਛਲੀ ਖ਼ਬਰ 'ਰਾਕਾ' ਦੀ ਸ਼ੂਟਿੰਗ ਲਈ ਅੱਲੂ ਅਰਜੁਨ ਨੇ ਮੁੰਬਈ 'ਚ ਲਗਾਇਆ ਡੇਰਾ ਅਗਲੀ ਖ਼ਬਰ ਸਾਈ ਪੱਲਵੀ ਦੀ ਕੁਦਰਤੀ ਸੁੰਦਰਤਾ 'ਤੇ ਫ਼ਿਦਾ ਹਨ ਪ੍ਰਸੰਸਕ
Ad Position 24