ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੈਂ ਤੇ ਮੇਰੇ ਰੂਪ

Ad Position 21
No active advertisement
ਅਜੀਤ ਡੈਸਕ 25-01-2026

ਜਨਵਰੀ-ਮੈਂ ਬਣ ਕੇ ਲੋਹੜੀ ਆਈ, ਤੁਸੀਂ ਸਭ ਨੇ ਖੁਸ਼ੀ ਮਨਾਈ |
ਫਰਵਰੀ-ਮੈਂ ਬਣ ਕੇ 'ਬਸੰਤ' ਆਈ, ਤੁਸੀਂ ਸਭ ਨੇ 'ਪਤੰਗ' ਉਡਾਈ |
ਮਾਰਚ-ਮੈਂ ਬਣ ਕੇ 'ਹੋਲੀ' ਆਈ, ਤੁਸੀਂ ਸਭ ਨੇ ਗੁਲਾਲ ਉਡਾਈ |
ਅਪ੍ਰੈਲ-ਮੈਂ ਬਣ ਕੇ 'ਵਿਸਾਖੀ' ਆਈ, ਪਾ ਭੰਗੜੇ ਰੁੱਤ ਮਨਾਈ |
ਮਈ-ਮੈਂ 'ਮਾਂ ਦਾ ਦਿਨ' ਬਣ ਆਈ, ਤੁਸੀਂ ਮਮਤਾ ਝੋਲੀ ਪਾਈ |
ਜੂਨ-ਮੈਂ ਬਣ ਕੇ 'ਨਮਾਣੀ' ਆਈ, ਤੁਸੀਂ ਸਭ ਦੀ ਪਿਆਸ ਬੁਝਾਈ |
ਜੁਲਾਈ-ਮੈਂ ਬਣ ਕੇ 'ਤੀਆਂ' ਆਈ, ਪਾ ਪਿੱਪਲੀਂ ਪੀਂਘ ਝੁਟਾਈ |
ਅਗਸਤ-ਮੈਂ ਬਣ ਕੇ 'ਰੱਖੜੀ' ਆਈ, ਵੀਰੇ ਦੀ ਸ਼ਾਨ ਵਧਾਈ |
ਸਤੰਬਰ-ਮੈਂ ਬਣ ਕੇ 'ਅਸ਼ਟਮੀ' ਆਈ, ਤੁਸੀਂ ਕੰਜਕ ਰੋਟੀ ਖੁਆਈ |
ਅਕਤੂਬਰ-ਮੈਂ 'ਵਿਜੈ ਦਸ਼ਮੀ' ਬਣ ਕੇ ਆਈ, ਤੁਸੀਂ ਬਦੀ ਦੀ ਅਲਖ ਮੁਕਾਈ |
ਨਵੰਬਰ-ਮੈਂ ਬਣ ਕੇ 'ਦੀਵਾਲੀ' ਆਈ, ਤੁਸੀਂ ਲਛਮੀ ਪੂਜਾ ਕਰਾਈ |
ਦਸੰਬਰ-ਮੈਂ ਬਣ ਕੇ 'ਕ੍ਰਿਸਮਸ' ਆਈ, ਤੁਸੀਂ ਦੇ ਕੇ ਤੋਹਫ਼ੇ ਮਨਾਈ |
ਸਵਾਲ : ਜਦ ਮੈਂ ਬਣ ਕੇ 'ਧੀ' ਆਈ, ਤੁਸੀਂ ਕਿਉਂ ਨਾ ਖੁਸ਼ੀ ਮਨਾਈ |

-ਗਿੱਦਗੜਬਾਹਾ |, ਮੋਬਾਈਲ : 82888-42066

Ad Position 22
No active advertisement
ਪਿਛਲੀ ਖ਼ਬਰ ਦਸਤਕ ਅਗਲੀ ਖ਼ਬਰ ਕੂੜੇ ਵਾਲਾ
Ad Position 24
No active advertisement