ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਾਤਾਵਰਨ ਪ੍ਰੇਮੀ

Ad Position 21
No active advertisement
ਅਜੀਤ ਡੈਸਕ 22-02-2026

ਬਜ਼ੁਰਗ ਜੋੜਾ ਬੱਸ ਵਿਚ ਡਰਾਈਵ ਦੀ ਲਾਗਲੀ ਸੀਟ 'ਤੇ ਸਫਰ ਕਰ ਰਿਹਾ ਸੀ | ਮਨ ਵਿਚ ਕੁਝ ਖਾਣ ਦੀ ਇੱਛਾ ਹੋਈ ਤਾਂ ਉਹ ਬੈਗ ਵਿਚੋਂ ਕੇਲੇ ਅਤੇ ਸੇਬ ਛਿੱਲ ਕੇ ਖਾਣ ਲੱਗੇ | ਡਰਾਈਵਰ ਟੇਢੀ ਅੱਖ ਨਾਲ ਵੇਖ ਰਿਹਾ ਸੀ ਕਿ ਹੁਣ ਇਹ ਬੱਸ ਵਿਚ ਛਿੱਲੜਾਂ ਦਾ ਖਿਲਾਰਾ ਅਤੇ ਗੰਦ ਪਾਉਣਗੇ | ਪਰ ਬਜ਼ੁਰਗ ਜੋੜੇ ਨੇ ਅਜਿਹਾ ਕੁਝ ਨਾ ਕੀਤਾ | ਉਨ੍ਹਾਂ ਨੇ ਬੜੇ ਸਲੀਕੇ ਨਾਲ ਛਿੱਲੜ ਲਿਫ਼ਾਫੇ ਵਿਚ ਪੈਕ ਕਰਕੇ ਮੁੜ ਆਪਣੇ ਬੈਗ ਵਿਚ ਸੁਰੱਖਿਅਤ ਰੱਖ ਲਏ | ਇਹ ਸਭ ਕੁਝ ਵੇਖ ਰਹੇ ਡਰਾਈਵਰ ਨੇ ਕਿਹਾ ਬਜ਼ੁਰਗੋ ਇਹ ਛਿੱਲੜ ਸ਼ੀਸ਼ਾ ਖੋਲ੍ਹ ਕੇ ਬਾਹਰ ਸੁੱਟ ਦਿਓ |
ਬਜ਼ੁਰਗ ਬੋਲਿਆ ਨਹੀਂ ਬੇਟਾ ਬਾਹਰ ਖਲਾਰਾ ਤੇ ਗੰਦ ਪਵੇਗਾ | ਇਹ ਛਿੱਲੜ ਗਲਣਯੋਗ ਹਨ | ਸਾਡੇ ਘਰ ਕਿਚਨ ਗਾਰਡਨ ਹੈ | ਅਜਿਹਾ ਕੂੜਾ ਕਰਕਟ ਘਰ ਦੀ ਰਸੋਈ ਘਰ ਦੇ ਸਬਜ਼ੀਆਂ, ਫਲਾਂ ਦੇ ਛਿਲਕੇ ਅਤੇ ਬਚੇ ਭੋਜਨ ਪਦਾਰਥਾਂ ਦੀ ਰਹਿੰਦ-ਖੰੂਹਦ ਨੂੰ ਇਕ ਟੋਏ ਵਿਚ ਦਬ ਕੇ ਜੈਵਿਕ ਖਾਦ ਤਿਆਰ ਕਰ ਲੈਂਦੇ ਹਾਂ | ਜੋ ਬਾਅਦ ਵਿਚ ਕਿਚਨ ਗਾਰਡਨ ਵਿਚ ਪਾ ਦਿੰਦੇ ਹਾਂ, ਜਿਸ ਨਾਲ ਸਬਜ਼ੀਆਂ, ਫਲ ਭਰਪੂਰ ਮਾਤਰਾ ਵਿਚ ਹੋ ਜਾਂਦੀਆਂ ਹਨ | ਇਸ ਤਰ੍ਹਾਂ ਗਲਣਯੋਗ ਕੂੜੇ ਕਰਕਟ ਦਾ ਨਿਪਟਾਰਾ ਵੀ ਸਾਰਥਿਕ ਢੰਗ ਨਾਲ ਹੋ ਜਾਂਦਾ ਹੈ, ਸਾਡਾ ਆਲਾ-ਦੁਆਲਾ ਸਾਫ਼ ਰਹਿੰਦਾ ਹੈ | ਗੱਲ ਸੁਣ ਕੇ ਡਰਾਈਵਰ ਬੋਲਿਆ, 'ਬਜ਼ੁਰਗੋ ਤੁਸੀਂ ਤਾਂ ਮਹਾਨਵਾਤਾ ਵਰਨ ਪ੍ਰੇਮੀ ਹੈ |'

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ |
ਮੋਬਾਈਲ : 98765-28579

Ad Position 22
No active advertisement
ਪਿਛਲੀ ਖ਼ਬਰ ਵਿਹਲੇ ਯਾਰ ਅਗਲੀ ਖ਼ਬਰ ਰੱਬ ਦੇ ਰੰਗ
Ad Position 24
No active advertisement