ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਹਲੇ ਯਾਰ

Ad Position 21
No active advertisement
ਅਜੀਤ ਡੈਸਕ 22-02-2026

ਦਲੀਪਾ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਦੁਬਈ ਚਲਾ ਗਿਆ ਸੀ ਕਿਉਂਕਿ ਘਰ ਵਿਚ ਕੋਈ ਕੰਮ ਨਹੀਂ ਸੀ ਕਰਨ ਨੂੰ | ਪਿੰਡ ਵਿਚ ਰਹਿਣ ਕਰਕੇ ਉਸ ਨੇ ਦੁਬਈ ਵੱਲ ਹੀ ਜਾਣ ਦਾ ਰੁਖ਼ ਕੀਤਾ ਸੀ ਉੱਥੇ ਉਹ ਲੇਬਰ ਦੇ ਕੰਮ ਦੇ ਨਾਲ-ਨਾਲ ਡਰਾਈਵਿੰਗ ਸਿੱਖਣ ਦੇ ਵਿਚ ਵੀ ਹੱਥ ਪੱਲਾ ਮਾਰਨ ਲੱਗਿਆ | ਸਾਲ ਕੁ ਲੇਬਰ ਦਾ ਕੰਮ ਕਰਨ ਤੋਂ ਬਾਅਦ ਉਸਨੇ ਡਰਾਈਵਿੰਗ ਦਾ ਲਾਈਸੰਸ ਬਣਾ ਲਿਆ ਤੇ ਕਿਸੇ ਕੰਪਨੀ ਵਿਚ ਡਰਾਈਵਿੰਗ ਕਰਨ ਲੱਗ ਗਿਆ | ਉਸ ਨੂੰ ਪੈਸੇ ਬਣਨ ਲੱਗੇ ਤੇ ਪਿੰਡ ਭੇਜਦਾ ਰਿਹਾ | ਉਸਦਾ ਘਰ ਬਾਰ ਵੀ ਵਧੀਆ ਬਣ ਗਿਆ | ਪੰਜ ਸਾਲ ਬਾਅਦ ਜਦੋਂ ਘਰ ਵਾਪਸ ਆਇਆ ਤਾਂ ਉਸ ਦੇ ਬਾਪੂ ਨੇ ਉਸ ਦਾ ਵਿਆਹ ਵਧੀਆ ਘਰ ਵਿਚ ਕਰ ਦਿੱਤਾ | ਮਾਤਾ ਦੀ ਮੌਤ ਤੋਂ ਬਾਅਦ ਉਸਦਾ ਬਾਪੂ ਤੇ ਦੋਨੋਂ ਘਰ ਦੇ ਮੈਂਬਰ ਸਨ | ਹੁਣ ਉਸ ਦਾ ਦੁਬਈ ਆਣ-ਜਾਣ ਲੱਗਿਆ ਰਹਿੰਦਾ ਤੇ ਦੋ ਸਾਲ ਹੋਰ ਲਗਾਉਣ ਤੋਂ ਬਾਅਦ ਉਹ ਪਿੰਡ ਆ ਗਿਆ ਤੇ 10 ਕੁ ਲੱਖ ਰੁਪਏ ਜੋੜ ਕੇ ਉਸ ਨੇ ਸੋਚਿਆ ਕਿ ਹੁਣ ਦੁਬਈ ਨਹੀਂ ਜਾਣਾ ਤੇ ਇਸ ਵਾਰ ਹੋਰ ਦੇਸ਼ ਦਾ ਵੀਜ਼ਾ ਅਪਲਾਈ ਕਰਨਾ ਹੈ ਕਿਉਂਕਿ ਉਥੇ ਡਰਾਈਵਿੰਗ ਦੇ ਵਧੀਆ ਪੈਸੇ ਬਣਦੇ ਹਨ | ਇਸ ਕਰਕੇ ਉਹ ਪਿੰਡ ਵਿਚ ਹੀ ਵਿਹਲਾ ਘੁੰਮਣ ਲੱਗਿਆ | ਉਸ ਦਾ ਯਾਰ ਜੋਗਾ ਉਸ ਨੂੰ ਮਿਲਿਆ ਜੋ ਉਸਦੇ ਨਾਲ ਪੜ੍ਹਦਾ ਹੁੰਦਾ ਸੀ | ਉਹ ਘਰੋਂ ਠੀਕ ਸੀ | ਦਲੀਪੇ ਨੇ ਜੋਗੇ ਨੂੰ ਪੁੱਛਿਆ ਉਹ ਹੁਣ ਕੀ ਕੰਮ ਕਰਦਾ ਹੈ, ਤਾਂ ਜੋਗੇ ਨੇ ਦੱਸਿਆ ਕਿ ਮੈਂ ਮੋਹਾਲੀ ਚੰਡੀਗੜ੍ਹ ਉੱਥੇ ਰੂਮ ਲਿਆ ਹੋਇਆ ਹੈ ਤੇ ਉੱਥੇ ਕੰਮਕਾਰ ਵਧੀਆ ਹੈ | ਮੈ ਉੱਥੇ ਹੀ ਰਹਿੰਦਾ ਹਾਂ | ਜੋਗੇ ਨੇ ਦਲੀਪੇ ਨੂੰ ਕਿਹਾ ਤੂੰ ਵੀ ਮੇਰੇ ਨਾਲ ਚੱਲ ਤੈਨੂੰ ਵੀ ਉੱਥੇ ਕੋਈ ਨਾ ਕੋਈ ਕੰਮ ਕਾਰ ਸੈੱਟ ਕਰਾ ਦਿਆਂਗੇ ਜਿੰਨੀ ਦੇਰ ਵੇਹਲਾ ਹੈਂ, ਉੱਥੇ ਕੰਮਕਾਰ ਕਰ ਲੲੀਂ ਇਨੀ ਗੱਲ ਸੁਣ ਕੇ ਦਲੀਪ ਨੇ ਵੀ ਸੋਚਿਆ ਕਿ ਮੈਂ ਬਾਹਰ ਜਾਣ ਲਈ ਅੰਬੈਸੀ ਤਾਂ ਜਾਣਾ ਹੀ ਹੁੰਦਾ ਹੈ, ਚਲੋ ਜਿੰਨੀ ਦੇਰ ਵਿਹਲੇ ਆਂ ਓਨੀ ਦੇਰ ਮੋਹਾਲੀ ਚੰਡੀਗੜ੍ਹ ਵਿਚ ਕੋਈ ਕੰਮ ਕਰ ਲੈਂਦੇ ਆਂ | ਅਗਲੇ ਦਿਨ ਦਲੀਪਾ ਆਪਣੇ ਘਰਦਿਆਂ ਨੂੰ ਦੱਸ ਕੇ ਜੋਗੇ ਦੇ ਨਾਲ ਮੋਹਾਲੀ ਆ ਗਿਆ ਤੇ ਜੋਗਾ ਕਿਹੜਾ ਕੋਈ ਕੰਮ ਕਰਦਾ ਸੀ | ਉਸ ਦੇ ਇਕ ਦੋ ਯਾਰਾਂ ਨੇ ਮਿਲ ਕੇ ਇਕ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ | ਉੱਥੇ ਹੀ ਸਾਰਾ ਦਿਨ ਬੈਠੇ ਰਹਿੰਦੇ ਅਤੇ ਸ਼ਾਮ ਨੂੰ ਮੋਹਾਲੀ ਚੰਡੀਗੜ੍ਹ ਦੀਆਂ ਮਾਰਕੀਟਾਂ 'ਚ ਘੁੰਮਦੇ ਤੇ ਰਾਤ ਨੂੰ ਦਾਰੂ ਗੱਟੇ ਦਾ ਇੰਤਜ਼ਾਮ ਕਰ ਲੈਂਦੇ | ਇਹ ਇਕ ਦਿਨ ਦੀ ਨਹੀਂ ਜੋਗੇ ਦਾ ਰੋਜ਼ ਦਾ ਹੀ ਕੰਮ ਸੀ | ਪਿੰਡੋਂ ਜਿਹੜੇ ਪੈਸੇ ਲੈ ਆਣੇ ਜਾਂ ਖੇਤੀ ਦੇ ਠੇਕੇ 'ਚੋਂ ਬਚਣੇ, ਉਹ ਉਸਨੇ ਇੱਥੇ ਯਾਰਾਂ ਦੋਸਤਾਂ ਵਿਚ ਉਡਾ ਦੇਣੇ, ਦਲੀਪੇ ਨੇ ਉਹਨਾਂ ਨੂੰ ਬਥੇਰਾ ਸਮਝਾਇਆ ਪਰ ਉਹ ਕਿੱਥੇ ਗੱਲ ਸੁਣਦੇ ਸੀ | ਉਹ ਸਗੋਂ ਦਲੀਪੇ ਨੂੰ ਹਰ ਰੋਜ਼ ਦਾਰੂ ਪੀਣ ਲਈ ਕਹਿੰਦੇ ਰਹਿੰਦੇ | ਬਸ ਫਿਰ ਕੀ ਸੀ ਇਕ ਦਿਨ ਦਲੀਪਾ ਵੀ ਹੌਲੀ-ਹੌਲੀ ਉਨ੍ਹਾਂ ਦੇ ਰੰਗ ਵਿਚ ਰੰਗ ਹੁੰਦਾ ਗਿਆ ਤੇ ਹੌਲੀ-ਹੌਲੀ ਉਸ ਨੇ ਵੀ ਦਾਰੂ ਪੀਣੀ ਸ਼ੁਰੂ ਕਰ ਦਿੱਤੀ | ਕਿਉਂਕਿ ਸੰਗਤ ਰੰਗ ਲਿਆਉਂਦੀ ਹੀ ਲਿਆਂਦੀ ਹੈ | ਦਲੀਪੇ ਨੂੰ ਤਾਂ ਇਥੇ ਜੋਗਾ ਹੀ ਜਾਣਦਾ ਸੀ | ਤੇ ਜੋਗੇ ਹੁਣਾਂ ਦਾ ਕੰਮ ਰੋਜ਼ਾਨਾ ਦਾ ਕੰਮ ਇਹ ਹੀ ਸੀ | ਬਸ ਫਿਰ ਕੀ ਸੀ ਰਾਤ ਨੂੰ ਦਾਰੂ ਚੱਲਿਆ ਕਰਦੀ | ਕਿਉਂਕਿ ਯਾਰਾਂ ਦੋਸਤਾਂ ਨਾਲ ਵਿਹਲੇ ਰਹਿਣਾ ਦਾਰੂ ਪੀਣੀ ਤੇ ਘੁੰਮਣਾ ਫਿਰਨਾ ਇਹ ਆਦਤ ਬਣ ਜਾਂਦੀ ਏ | ਬਸ ਇਹ ਰੋਜ਼ਾਨਾ ਦੇ ਕੰਮ ਕਰਕੇ ਇਕ ਦੋ ਲੜਾਈਆਂ ਵੀ ਹੋ ਗਈਆਂ, ਜਿਸ ਵਿਚ ਦਲੀਪੇ ਦਾ ਤੇ ਜੋਗੇ ਦਾ ਨਾਂਅ ਪਰਚੇ ਵਿਚ ਆ ਗਿਆ | ਕੇਸ ਚੱਲੇ, ਜ਼ਮਾਨਤਾਂ ਹੋਈਆਂ | ਬਸ ਫਿਰ ਕੀ ਸੀ ਜੋ ਪੈਸੇ ਦਲੀਪੇ ਨੇ ਆਪਣੇ ਬਾਹਰ ਜਾਣ ਲਈ ਰੱਖੇ ਸੀ ਉਹ ਇਨ੍ਹਾਂ ਕੰਮਾਂ ਵਿਚ ਹੀ ਲੱਗ ਗਏ ਅਤੇ ਜਦੋਂ ਪਰਚੇ ਵਿਚ ਹੀ ਨਾਂਅ ਪੈ ਗਿਆ ਫਿਰ ਬਾਹਰ ਕਿੱਥੇ ਜਾ ਹੋਣਾ ਸੀ | ਕੰਗਾਲ ਹੋ ਕੇ ਬੈਠ ਗਿਆ | ਜੋ ਦਲੀਪਾ ਵਧੀਆ ਪੈਸੇ ਕਮਾਉਂਦਾ ਸੀ | ਓਹ ਇੱਥੇ 10 ਹਜ਼ਾਰ ਨੂੰ ਕਿਸੇ ਫੈਕਟਰੀ ਵਿਚ ਰਾਤ ਦੀ ਸਿਕਿਉਰਟੀ ਗਾਰਡ ਦੀ ਡਿਊਟੀ ਲੱਗ ਗਿਆ | ਉਹ ਜੋਗੇ ਵਰਗੇ ਵਿਹਲੜ ਯਾਰਾ ਬਾਰੇ ਸੋਚ ਕੇ ਪਛਤਾ ਰਿਹਾ ਸੀ | ਕਿ ਮੈਂ ਕਿਹੜੀ ਘੜੀ ਉਸਦੇ ਨਾਲ ਇੱਥੇ ਆ ਗਿਆ | ਦੋਸਤੋ ਮੋਹਾਲੀ ਚੰਡੀਗੜ੍ਹ ਸ਼ਹਿਰ ਕੋਈ ਮਾੜਾ ਨਹੀਂ | ਸਗੋਂ ਇਨ੍ਹਾਂ ਨੇ ਤਾਂ ਬਹੁਤ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਤੇ ਨਾਲੇ ਇੱਥੇ ਪੜ੍ਹਨ ਲਈ ਯੂਨੀਵਰਸਿਟੀਆਂ ਹਨ | ਹਰ ਸੁੱਖ ਸਹੂਲਤ ਇਸ ਸ਼ਹਿਰ 'ਚ ਮਿਲਦੀ ਹੈ | ਹਰੇਕ ਪੜ੍ਹਾਈ ਡਿਪਲੋਮੇ ਦਾ ਵੀ ਮੁੱਲ ਇਸ ਸ਼ਹਿਰ ਵਿਚ ਹੀ ਆ ਕੇ ਪੈਂਦਾ ਹੈ | ਬਹੁਤ ਲੋਕਾਂ ਨੇ ਇਥੇ ਪੜ੍ਹਾਈ ਕਰ ਕੇ ਤੇ ਆਪਣਾ ਕੰਮ ਕਾਰ ਸੈੱਟ ਕਰ ਕੇ ਆਪਣੀ ਜ਼ਿੰਦਗੀ ਜੀਣ ਦਾ ਵਧੀਆ ਹੀਲਾ ਬਣਾਇਆ | ਪਰ ਦਲੀਪੇ ਤੇ ਜੋਗੇ ਨੇ ਪਿੰਡੋਂ ਪੈਸੇ ਲਿਆ ਕੇ ਨਸ਼ੇ ਪੱਤੇ ਕਰ ਕੇ ਦਾਰੂ ਪੀ ਕੇ ਇੱਥੇ ਆਪਣੇ ਆਪ ਦਾ ਉਜਾੜਾ ਕੀਤਾ ਹੈ | ਇਹ ਦੇਖਣਾ ਤੁਸੀਂ ਹੈ | ਅਸੀਂ ਇਸ ਸ਼ਹਿਰ ਨੂੰ ਕਿਸ ਢੰਗ ਨਾਲ ਦੇਖਦੇ ਹਾਂ | ਕੋਈ ਕਿਸੇ ਨੂੰ ਦਾਰੂ ਫੜ ਕੇ ਮੂੰਹ ਨਾਲ ਨਹੀਂ ਲਾਂਦਾ ਇਹ ਆਪ ਦਾ ਵੀ ਇਰਾਦਾ ਮਜ਼ਬੂਤ ਰੱਖਿਆ ਕਰੋ | ਅਸੀਂ ਜ਼ਿੰਦਗੀ ਵਿਚ ਬਣਨਾ ਕੀ ਹੈ? ਬਾਕੀ ਕਰਨੀ ਤੁਸੀਂ ਸਾਰਿਆਂ ਨੇ ਆਪੋ ਆਪਣੀ ਮਰਜ਼ੀ ਹੈ |

-ਪਿੰਡ ਪੰਡੌਰੀ ਬੀਤ, ਹੁਸ਼ਿਆਰਪੁਰ |

Ad Position 22
No active advertisement
ਪਿਛਲੀ ਖ਼ਬਰ 22-02-26 ਅਗਲੀ ਖ਼ਬਰ ਵਾਤਾਵਰਨ ਪ੍ਰੇਮੀ
Ad Position 24
No active advertisement