16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੂੰਹ ਆਈ ਗੱਲ-ਅਹਿਮੀਅਤ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਦੀਵਾਲੀ ਦੀ ਰਾਤ ਨਿਮਾਣਾ ਸਿਹੁੰ ਦੇ ਪੋਤਰੇ ਨੇ ਹਵਾਈਆਂ ਚਲਾਉਣੀਆਂ ਸਨ। ਹਵਾਈਆਂ ਚਲਾਉਣ ਵਾਸਤੇ ਉਸ ਨੂੰ ਖ਼ਾਲੀ ਬੋਤਲ ਦੀ ਲੋੜ ਸੀ। ਉਹ ਖ਼ਾਲੀ ਬੋਤਲ ਲੈਣ ਵਾਸਤੇ ਆਂਢ-ਗੁਆਂਢ ਪਤਾ ਕਰਨ ਲੱਗਾ। ਅੰਕਲ ਜੀ ਤੁਹਾਡੇ ਘਰੇ ਖ਼ਾਲੀ ਬੋਤਲ ਹੈ? ਪੁੱਤਰ ਜੀ, ਖਾਲੀ ਬੋਤਲਾਂ ਹੈਗੀਆਂ ਸੀ, ਅਜੇ ਕੱਲ੍ਹ ਹੀ ਘਰ ਦੀ ਸਫ਼ਾਈ ਕਰਦਿਆਂ ਰੱਦੀ ਵਾਲੇ ਨੂੰ ਚੁਕਾਈਆਂ। ਫਿਰ ਉਹ ਹੋਰਨਾਂ ਦੇ ਦਰਵਾਜ਼ਿਆਂ ਵੱਲ ਆਸ ਭਰੀ ਨਜ਼ਰ ਨਾਲ਼ ਵੇਖਦਾ ਸੋਚਦਾ, ਫਿਰ ਮੈਨੂੰ ਖ਼ਾਲੀ ਬੋਤਲ ਕਿਧਰੋਂ ਮਿਲੇਗੀ...? ਹਾਂ ਮੈਨੂੰ ਚੇਤਾ ਆ ਗਿਆ, ਉਸ ਅੰਕਲ ਦੇ ਘਰ ਬੋਤਲ ਜ਼ਰੂਰ ਹੋਵੇਗੀ। ਅੰਕਲ ਜੀ, ਪਾਪਾ ਜੀ ਨੇ ਭੇਜਿਆ ਹੈ, ਖ਼ਾਲੀ ਬੋਤਲ ਚਾਹੀਦੀ ਹੈ। ਉਹਨਾਂ ਦੇ ਜੁਆਬ ਦੇਣ ਤੋਂ ਪਹਿਲਾਂ ਹੀ ਨਿਮਾਣੇ ਦੇ ਪੋਤਰੇ ਨੂੰ ਉਨ੍ਹਾਂ ਦੇ ਘਰ ਖ਼ਾਲੀ ਬੋਤਲ ਨਜ਼ਰ ਆਈ। ਅੰਕਲਜੀ!ਔਹ ਵੇਖੋ ਪਈ ਖਾਲੀ ਬੋਤਲ, ਮੈਂ ਲੈ ਚੱਲਿਆਂ ਜੇ। ਇਸ ਵਿੱਚਹਵਾਈਆਂਚਲਾਉਣੀਆਂ ਹਨ। ਅਗਲੀ ਸਵੇਰ ਸੜਕ 'ਤੇ ਪਈ ਉਹੋ ਬੋਤਲ ਸੈਰ ਕਰਨ ਵਾਲਿਆਂ ਦੇ ਠੁੱਢੇ ਖਾਂਦੀ ਸੜਕ 'ਤੇ ਇੱਧਰ -ਉੱਧਰ ਰਿੜ੍ਹਦੀ ਫਿਰਦੀ। ਇੰਨੇ ਨੂੰ ਰੱਦੀ ਖਰੀਦਣ ਵਾਲਾ ਭਾਈ ਆਇਆ। ਸਾਈਕਲ ਰੋਕ ਬੋਤਲ ਨੂੰ ਚੁੱਕਦਾ ਚਲਦਾ ਬਣਿਆ। ਨਿਮਾਣਾ ਇਹ ਸਭ ਵੇਖ ਬੋਤਲ ਦੀ ਅਹਿਮੀਅਤ ਬਾਰੇਸੋਚਦਾ, ਕਿ ਬੰਦੇ ਦੀ ਹਾਲਤ ਵੀ ਇਸ ਬੋਤਲ ਵਰਗੀ ਹੈ। ਜਦੋਂ ਭਰੀ ਹੋਵੇ ਤਾਂ ਲੋਕ ਸਾਂਭ -ਸਾਂਭ ਰੱਖਦੇ ਹਨ। ਪਰ ਜਦੋਂ ਬੰਦੇ ਦੀ ਜੇਬ੍ਹ ਵੀ ਬੋਤਲ ਵਾਂਗ ਖ਼ਾਲੀ ਹੋਵੇ ਤਾਂ ਉਹ ਵੀ ਖ਼ਾਲੀ ਬੋਤਲ ਵਾਂਗ ਸੜਕ ਉੱਤੇ ਰੁੱਲਦਾ ਫਿਰਦਾ ਹੈ।

-ਗੁਰੂ ਹਰਿਗੋਬਿੰਦ ਐਵੇਨਿਊ, ਪੈਰਾਡਾਈਜ਼-2, ਛੇਹਰਟਾ, ਅੰਮ੍ਰਿਤਸਰ।
ਮੋਬਾਈਲ : 98555-12677

Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਦਾ ਮਰਸੀਆ ਅਗਲੀ ਖ਼ਬਰ ਸਮੇਂ ਦੀ ਗਰਦ ਹੇਠ ਦੱਬ ਕੇ ਰਹਿ ਗਿਆ ਸ਼ਾਨਾਂਮੱਤਾ ਸ਼ਬਦ ਭੱਠੀ
Ad Position 24