ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਕਾਰੀ ਬੱਸ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 19-04-2026

ਥੋੜ੍ਹੇ ਦਿਨ ਪਹਿਲਾਂ ਮੈਂ ਮੋਗਾ ਤੋਂ ਰੋਡਵੇਜ ਦੀ ਬੱਸ 'ਤੇ ਜਲੰਧਰ ਨੂੰ ਆ ਰਿਹਾ ਸੀ, ਉਸ ਦਿਨ ਪੰਜਾਬ ਸਰਕਾਰ ਦੀ ਕਿਸੇ ਰੈਲੀ ਕਰਕੇ ਸਰਕਾਰੀ ਬੱਸਾਂ ਦੀ ਘਾਟ ਸੀ | ਕਾਫੀ ਸਮੇਂ ਬਾਅਦ ਇਕ ਰੋਡਵੇਜ ਦੀ ਬੱਸ ਆਈ ਤਾਂ ਸਵਾਰੀਆਂ ਵਿਚ ਆਪੋ-ਧਾਪੀ ਮਚ ਗਈ | ਸਵਾਰੀਆਂ ਨੇ ਚੜ੍ਹਨ ਵੇਲੇ ਕੰਡਕਟਰ ਨੂੰ ਵੀ ਥੱਲੇ ਨਹੀਂ ਉਤਰਨ ਦਿੱਤਾ | ਕੰਡਕਟਰ ਉੱਚੀ-ਉੱਚੀ ਬੋਲ ਰਿਹਾ ਸੀ ਕਿ ਨਕੋਦਰ, ਜਲੰਧਰ ਦੀ ਸਵਾਰੀ ਤੋਂ ਬਿਨਾਂ ਕੋਈ ਵੀ ਬੱਸ ਵਿਚ ਨਾ ਬੈਠੇ | ਬੱਸ ਦੋ ਮਿੰਟਾਂ ਵਿਚ ਪੂਰੀ ਭਰ ਗਈ ਅਤੇ ਜਲੰਧਰ ਨੂੰ ਚੱਲ ਪਈ | ਮੈਂ ਪਿਛਲੀ ਸੀਟ 'ਤੇ ਬੈਠਾ ਸੀ | ਮੇਰੇ ਨਾਲ ਦੋ ਚਾਰ ਹੋਰ ਸਵਾਰੀਆਂ ਵੀ ਬੈਠੀਆਂ ਸਨ | ਅੱਜਕਲ੍ਹ ਔਰਤਾਂ ਨੂੰ ਕਿਰਾਇਆ ਮਾਫ ਹੋਣ ਕਰਕੇ ਸਰਕਾਰੀ ਬੱਸਾਂ ਵਿਚ ਔਰਤਾਂ ਦੀ ਬਹੁਤ ਭੀੜ ਹੁੰਦੀ ਹੈ | ਕੰਡਕਟਰ ਨੇ ਔਰਤਾਂ ਨੂੰ ਕਿਹਾ ਕਿ ਆਪਣਾ ਆਧਾਰ ਕਾਰਡ ਕੱਢ ਕੇ ਰੱਖੋ ਅਤੇ ਆਪ ਟਿਕਟਾਂ ਕੱਟਣ ਲੱਗਾ | ਇੰਨੇ ਨੂੰ ਕੰਡਕਟਰ ਨੂੰ ਇਕ ਔਰਤ ਨੇ ਆਧਾਰ ਕਾਰਡ ਫੜਾ ਕੇ ਕਿਹਾ ਕਿ 'ਧਰਮਕੋਟ ਦੀ ਟਿਕਟ ਦੇ ਦਿਓ' | ਕੰਡਕਟਰ ਨੇ ਆਧਾਰ ਕਾਰਡ ਚੱਕ ਕੇ ਮਾਰਿਆ ਤੇ ਕਿਹਾ ਕਿ ਮੈਂ ਹੁਣ ਤੱਕ ਅੰਗਰੇਜ਼ੀ ਬੋਲਦਾ ਸੀ? ਕੰਡਕਟਰ ਨੇ ਔਰਤ ਸਵਾਰੀ ਨੂੰ ਕਾਫੀ ਬੋਲ ਕੁਬੋਲ ਬੋਲ ਕੇ ਉਸ ਨੇ ਬੱਸ ਵਿਚੋਂ ਥੱਲੇ ਉਤਾਰ ਦਿੱਤਾ | ਬੱਸ ਅੱਡੇ ਤੋਂ ਕਾਫੀ ਦੂਰ ਆ ਗਈ ਸੀ | ਅੱਗੇ ਜਦੋਂ ਬੱਸ ਧਰਮਕੋਟ ਅੱਡੇ ਤੇ ਰੁਕੀ ਤਾਂ 5-6 ਸਵਾਰੀਆਂ ਬੱਸ ਵਿਚੋਂ ਉੱਤਰੀਆਂ |

-ਮੋਬਾਈਲ : 90546-00081

Ad Position 22
No active advertisement
ਪਿਛਲੀ ਖ਼ਬਰ ਇਮਾਨਦਾਰ ਲੋਕ ਅਗਲੀ ਖ਼ਬਰ vapar
Ad Position 24
No active advertisement