16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਵਕਤ ਦਾ ਪਹੀਆ

Ad Position 21
repet_subhas-goyals [Copy P29]
ਅਜੀਤ ਡੈਸਕ 26-07-2026

ਮੇਰੀ ਮਾਤਾ ਦੀ ਮੌਤ ਹੋਇਆਂ ਅੱਜ ਛੇ ਸਾਲ ਹੋ ਗਏ। ਮਾਵਾਂ ਆਖਰੀ ਸਾਹ ਤੱਕ ਚੇਤੇ ਆਉਂਦੀਆਂ ਰਹਿੰਦੀਆਂ ਹਨ। ਮੇਰੇ ਦੋਵੇਂ ਬੇਟੇ ਉਸ ਟਾਈਮ ਪੜ੍ਹ ਕੇ ਹਟੇ ਸੀ। ਵੱਡਾ ਬੇਟੇ ਬੀ.ਸੀ.ਏ. ਕਲੀਅਰ ਕਰੀ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ, ਮਨ ਬੜਾ ਖੁਸ਼ ਹੋਇਆ, ਚਲੋ ਹੁਣ ਕੋਈ ਨੌਕਰੀ ਮਿਲ ਜਾਵੇਗੀ ਪਰ ਕਿਥੇ ਦੋਵੇਂ ਬੇਟੇ ਘਰ ਵਿਹਲੇ ਸਨ, ਦੇਖ ਕੇ ਮਨ ਉਦਾਸ ਹੋ ਜਾਂਦਾ। ਮਾਂ ਸ਼ੂਗਰ ਦੀ ਮਰੀਜ਼ ਸੀ। ਅੱਸੀ-ਬਿਆਸੀ ਸਾਲ ਦੀ ਉਮਰ ਜਦ ਮੈਂ ਰੋਜ਼ਾਨਾ ਕੰਮ ਜਾਣਾ ਤਾਂ ਮਾਤਾ ਨੇ ਰੋਜ਼ ਮੇਰੀ ਬਾਂਹ ਫੜ ਕੇ ਕੋਲ ਬਿਠਾ ਲੈਣਾ ਤੇ ਕਹਿਣਾ ਪੁੱਤ ਟੈਨਸ਼ਨ ਨਾ ਲਿਆ, ਤੇਰੇ ਦੋਵੇਂ ਬੇਟੇ ਮਿਹਨਤੀ ਨਿਕਲਣਗੇ, ਮੇਰੀ ਗੱਲ ਯਾਦ ਰੱਖੀਂ। ਪਰ ਜਦੋਂ ਮੇਰੇ ਪੋਤਾ ਪਹਿਲੀ ਤਨਖਾਹ ਲੈ ਕੇ ਆਇਆ, ਮੈਨੂੰ ਫੜਾਈਂ, ਮੈਂ ਆਪਣੇ ਹੱਥੀਂ ਦਾਨ-ਪੁੰਨ ਕਰਾਂ, ਮੈਂ ਕਹਿ ਦੇਣਾ ਕੋਈ ਗੱਲ ਨੀਂ ਮਾਤਾ ਪਹਿਲੀ ਤਨਖਾਹ ਤੂੰ ਫੜ ਲਈਂ।
ਅਚਾਨਕ ਕੁਝ ਦਿਨਾਂ ਬਾਅਦ ਮਾਤਾ ਸਵੇਰੇ-ਸਵੇਰੇ ਅਕਾਲ ਚਲਾਣਾ ਕਰ ਗਈ। ਵੀਹ ਦਿਨਾਂ ਬਾਅਦ ਵੱਡੇ ਬੇਟੇ ਨੂੰ ਪ੍ਰਾਈਵੇਟ ਕੰਪਨੀ 'ਚ ਨੌਕਰੀ ਮਿਲੀ। ਪਹਿਲੀ ਤਨਖਾਹ ਆ ਗਈ, ਪਰ ਤਨਖਾਹ ਫੜਨ ਵਾਲੀ ਮੇਰੀ ਮਾਂ ਸਾਥੋਂ ਬਹੁਤ ਦੂਰ ਚਲੀ ਗਈ।

-138 ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)।
ਮੋਬਾਈਲ : 98783-25301

Ad Position 22
No active advertisement
ਪਿਛਲੀ ਖ਼ਬਰ ਟੁੱਟਦੇ ਰਿਸ਼ਤੇ ਅਗਲੀ ਖ਼ਬਰ ਮਨ ਜਿੱਤ ਲੈਂਦੇ ਹਨ ਖਿੜੇ ਹੋਏ ਚਿਹਰੇ
Ad Position 24