16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਟੁੱਟਦੇ ਰਿਸ਼ਤੇ

Ad Position 21
repet_subhas-goyals [Copy P29]
ਅਜੀਤ ਡੈਸਕ 26-07-2026

ਸਾਇੰਸ ਨੇ ਕਾਫੀ ਤਰੱਕੀ ਕੀਤੀ ਹੈ, ਪ੍ਰੰਤੂ ਸਮਾਜਿਕ ਰਿਸ਼ਤੇ ਨਿਘਾਰ ਵੱਲ ਜਾ ਰਹੇ ਹਨ। ਸੱਥ ਵਿਚ ਬੈਠੇ ਮੇਜਰ ਨੇ ਹਰਦੀਪ ਨੂੰ ਪੁੱਛਿਆ ਕਿ ਤੇਰਾ ਮੁੰਡਾ ਹੁਣ ਕਿਵੇਂ ਹੈ ਤਾਂ ਹਰਦੀਪ ਨੇ ਕਿਹਾ ਚਾਚਾ ਮੁੰਡਾ ਜ਼ਿੱਦੀ ਹੋ ਗਿਆ ਹੈ, ਡਾਕਟਰ ਕਹਿੰਦਾ ਹੈ ਕਿ ਮੋਬਾਈਲ ਦੇਖਣ ਨਾਲ ਅੱਖਾਂ ਅਤੇ ਦਿਮਾਗ 'ਤੇ ਜ਼ਿਆਦਾ ਅਸਰ ਪੈ ਗਿਆ। ਤਾਂ ਛਿੰਦੇ ਨੇ ਕਿਹਾ ਕਿ ਮਾਂ-ਬਾਪ ਕੰਮ ਕਰਨ ਲੱਗੇ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੇ ਹਨ ਤਾਂ ਕਿ ਬੱਚੇ ਦਾ ਧਿਆਨ ਮੋਬਾਈਲ ਵਿਚ ਰਹੇ। ਮਾਂ-ਬਾਪ ਆਪਣਾ ਕੰਮ ਕਰਦੇ ਰਹਿਣ ਤਾਂ ਮੇਜਰ ਨੇ ਕਿਹਾ ਕਿ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਾਂਝਾ ਪਰਿਵਾਰ ਖ਼ਤਮ ਹੋ ਗਿਆ ਹੈ। ਹਰ ਕੋਈ ਇਕੱਲਾ ਰਹਿਣਾ ਪਸੰਦ ਕਰਦਾ ਹੈ। ਜਦ ਸਾਂਝਾ ਪਰਿਵਾਰ ਸੀ ਤਾਂ ਬੱਚੇ ਨੂੰ ਚਾਚੀ, ਤਾਈ ਜਾਂ ਭੂਆ ਚੁੱਕ ਲੈਂਦੀ ਅਤੇ ਕਹਿੰਦੇ ਭਜਨੋ ਤੂੰ ਕੰਮ ਕਰ ਲੈ, ਮੈਂ ਮੁੰਡਾ ਸੰਭਾਲਦੀ ਹਾਂ। ਜਾਂ ਚਾਚਾ ਤਾਇਆ ਬਾਹਰ ਖਿਡਾਉਣ ਲੈ ਜਾਂਦੇ ਸੀ, ਇਸ ਤਰ੍ਹਾਂ ਬੱਚਾ ਤੰਦਰੁਸਤ ਰਹਿੰਦਾ ਸੀ। ਸਾਂਝਾ ਪਰਿਵਾਰ ਟੁੱਟਣ ਨਾਲ ਕਈ ਸਮੱਸਿਆਵਾਂ ਵੀ ਆ ਗਈਆਂ ਹਨ। ਕਿਸੇ ਨੂੰ ਰਿਸ਼ਤਿਆਂ ਬਾਰੇ ਪਤਾ ਨਹੀਂ ਕਿ ਮੇਰਾ ਚਾਚਾ, ਤਾਇਆ, ਭੂਆ ਕੌਣ ਹੈ। ਬਿਮਾਰੀਆਂ ਵੀ ਵਧ ਗਈਆਂ ਹਨ।

-ਮੋਬਾਈਲ : 94176-56523

Ad Position 22
No active advertisement
ਪਿਛਲੀ ਖ਼ਬਰ ਬਾਪੂ ਦੀ ਲਾਣੇਦਾਰੀ ਅਗਲੀ ਖ਼ਬਰ ਵਕਤ ਦਾ ਪਹੀਆ
Ad Position 24